Punjab

‘ਬਿੱਟੂ ਸਾਹਮਣੇ ਇਹ 3 ਸ਼ਬਦ ਕਹੋ ਉਸ ਦਾ ਤ੍ਰਾਹ ਨਿਕਲ ਜਾਵੇਗਾ’ ਭਾਈ ਅੰਮ੍ਰਿਤਪਾਲ ਸਿੰਘ ਦਾ ਬਿੱਟੂ ਨੂੰ ‘ਚਪੇੜਾਂ ਤੋਂ ਬੱਚਾ ਡਰ ਗਿਆ’ ਸ਼ਬਦ ਦਾ ਤਗੜਾ ਤੇ ਹਿਲਾ ਦੇਣ ਵਾਲਾ ਜਵਾਬ

ਬਿਉਰੋ ਰਿਪੋਰਟ : ਕਾਂਗਰਸ ਦੇ ਐੱਮਪੀ ਰਵਨੀਤ ਬਿੱਟੂ ਅਤੇ ਭਾਈ ਅੰਮ੍ਰਿਤਪਾਲ ਸਿੰਘ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਬਿੱਟੂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ‘ਤੇ ਬੱਚਾ ਦੱਸ ਦੇ ਹੋਏ ਚਪੇੜਾਂ ਤੋਂ ਡਰਨ ਵਾਲਾ ਜਿਹੜਾ ਤੰਜ ਦੱਸਿਆ ਸੀ ਉਸ ਦਾ ਜਵਾਬ ਹੁਣ ਵਾਰਿਸ ਪੰਜਾਬ ਦੇ ਮੁੱਖੀ ਵੱਲੋਂ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਬਿੱਟੂ ਦੇ ਸਾਹਮਣੇ ਸਿਰਫ਼ ਇੰਨਾਂ ਕਹਿ ਦਿਉ ‘ਭਾਈ ਦਿਲਾਵਰ ਸਿੰਘ ਜ਼ਿੰਦਾਬਾਦ ਉਸ ਦੇ ਤ੍ਰਾਹ ਨਿਕਲ ਜਾਣਗੇ’। ਵਾਰਿਸ ਪੰਜਾਬ ਦੇ ਮੁੱਖੀ ਨੇ ਕਿਹਾ ਕਿ ਮੈਂ ਡਰਨ ਵਾਲਾ ਨਹੀਂ ਹਾਂ ਅਤੇ ਕਦੇ ਮੁਆਫੀ ਨਹੀਂ ਮੰਗਾਂਗਾ ਜੇਕਰ ਹਿੰਮਤ ਹੈ ਤਾਂ ਮੁਆਫੀ ਮੰਗਵਾਂ ਕੇ ਵੇਖ ਲੈਣ । ਜਦੋਂ ਬੀਤੇ ਦਿਨ ਭਾਈ ਅੰਮ੍ਰਿਤਪਾਲ ਸਿੰਘ ਨੇ ਪ੍ਰੈਸ ਕਾਂਫਰੰਸ ਕਰਕੇ ਆਪਣੇ ਸਾਥੀਆਂ ਖਿਲਾਫ ਝੂਠੇ ਪਰਚੇ ਦਰਜ ਕਰਨ ਦਾ ਵਿਰੋਧ ਕੀਤਾ ਸੀ ਤਾਂ ਰਵਨੀਤ ਬਿੱਟੂ ਨੇ ਟਵੀਟ ਕਰਦੇ ਹੋਏ ਲਿਖਿਆ ਸੀ । ‘ਪੰਜਾਬ ਨੂੰ ਦੇਸ਼ ਤੋਂ ਵੱਖ ਕਰਨ ਦੀ ਲੜਾਈ ਵਿਚ ਸਿਰ ਦੇਣ ਦੀ ਗੱਲ ਕਰਨ ਵਾਲਾ ਅੱਜ ਇਕ ਚਪੇੜਾਂ ਦੇ ਪਰਚੇ ਤੋਂ ਡਰ ਕੇ ਸਵੇਰ ਦਾ ਫੇਸਬੁੱਕ ਤੇ ਸਫ਼ਾਈਆਂ ਦੇ ਰਿਹਾ ਹੈ। ਪ੍ਰਸ਼ਾਸਨ ਨੂੰ ਬੇਨਤੀ ਹੈ ਕੀ ਬੱਚਾ ਕਾਫੀ ਡਰ ਗਿਆ ਹੈ ਅਤੇ ਗਲਤੀ ਮੰਨ ਰਿਹਾ ਹੈ ਇਸ ਲਈ ਉਸਨੂੰ ਮਾਫ਼ ਕਰ ਦੇਣ’ । ਸਾਫ ਹੈ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਬਿੱਟੂ ਨੂੰ ਦਿੱਤੇ ਇਸ ਤਗੜੇ ਜਵਾਬ ਤੋਂ ਬਾਅਦ ਬਿੱਟੂ ਦਾ ਵੀ ਕੋਈ ਜਵਾਬ ਆ ਸਕਦਾ ਹੈ । ਉਧਰ ਆਪਣੇ ਸਾਥੀਆਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਅਜਨਾਲਾ ਥਾਣੇ ਦਾ ਘਿਰਾਓ ਕਰਨ ਦੇ ਕਦਮ ਪੁੱਟ ਲਏ ਹਨ । ਉਹ ਆਪਣੇ ਸਾਥੀਆਂ ਦੇ ਨਾਲ ਉੱਥੇ ਪਹੁੰਚ ਰਹੇ ਹਨ। ਉਧਰ ਥਾਣੇ ਦੇ ਬਾਹਰ ਪੁਲਿਸ ਦਾ ਸਖਤ ਇੰਤਜ਼ਾਮ ਕੀਤਾ ਗਿਆ ਹੈ ।

ਭਾਈ ਅੰਮ੍ਰਿਤਪਾਲ ਸਿੰਘ ਦੇ ਪੁਲਿਸ ਤੋਂ ਸਵਾਲ

ਅਜਨਾਲ ਥਾਣੇ ਦੇ ਸਾਹਮਣੇ ਜਾਣ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਨੇ ਪਿੰਡ ਜੱਲੂਪੁਰ ਖੇੜਾ ਦੇ ਗੁਰਦੁਆਰੇ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਥਾਣੇ ਦੇ ਬਾਹਰ ਪ੍ਰਦਰਸ਼ਨ ਕਰਨਗੇ ਜਿੱਥੇ ਉਨ੍ਹਾਂ ਨੂੰ ਪ੍ਰਸ਼ਾਸਨ ਨੇ ਰੋਕਿਆ ਉਹ ਉੱਥੇ ਹੀ ਬੈਠ ਜਾਣਗੇ । ਉਨ੍ਹਾਂ ਕਿਹਾ ਸਿੱਖ ਨੌਜਵਾਨ ਤੂਫਾਨ ਸਿੰਘ ਦੇ ਖਿਲਾਫ ਪ੍ਰਸ਼ਾਸਨ ਨੇ ਗਲਤ ਪਰਚਾ ਕੀਤਾ ਹੈ । ਉਹ ਵੀ ਉਸ ਸ਼ਖ਼ਸ ਦੀ ਸ਼ਿਕਾਇਤ ‘ਤੇ ਜੋ ਪਹਿਲਾਂ ਤੋਂ ਮਾਨਸਿਕ ਰੋਗੀ ਅਤੇ ਜਿਸ ਦਾ ਇਲਾਜ ਪੀਜੀਆਈ ਵਿੱਚ ਚੱਲ ਰਿਹਾ ਹੈ । ਉਨ੍ਹਾਂ ਕਿਹਾ ਹੁਣ ਤੱਕ ਉਨ੍ਹਾਂ ਨੇ ਇਸ ਲਈ ਪ੍ਰਦਰਸ਼ਨ ਨਹੀਂ ਕੀਤਾ ਸੀ ਕਿਉਂਕਿ ਪ੍ਰਸ਼ਾਸਨ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਦੇ ਰਿਹਾ ਸੀ ਕਿ ਸਾਥੀ ਤੂਫਾਨ ਸਿੰਘ ਨੂੰ ਛੱਡ ਦਿੱਤਾ ਜਾਵੇਗਾ । ਪਰ ਜੇਲ੍ਹ ਵਿੱਚ ਉਸ ਨੂੰ ਤਸੀਹੇ ਦਿੱਤੇ ਜਾ ਰਹੇ ਹਨ । ਵਾਰਿਸ ਪੰਜਾਬ ਦੇ ਮੁੱਖ ਨੇ ਕਿਹਾ ਤੂਫਾਨ ਸਿੰਘ ਨੂੰ ਘਰੋਂ ਬਿਨਾਂ ਕਿਸੇ ਨੋਟਿਸ ਦੇ ਚੁੱਕਿਆ ਗਿਆ ਤੇ ਤਸ਼ੱਦਦ ਕੀਤੀ ਗਈ । ਅੰਮ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਸਵਾਲ ਪੁੱਛਿਆ ਕਿ ਇਹ ਕਿੰਨਾ ਕੁ ਵੱਡਾ ਮਾਮਲਾ ਸੀ, ਜਿਸਦੇ ਲਈ ਨੌਜਵਾਨ ਨੂੰ ਚੁੱਕ ਕੇ ਉਸ ਤੋਂ ਝੂਠੇ ਬਿਆਨ ਦਿਵਾਉਣ ਦੀ ਨੌਬਤ ਆ ਗਈ। ਉਸ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਉੱਤੇ ਭੇਜਿਆ ਗਿਆ ਹੈ ਤੇ ਉਸਦੇ ਖਿਲਾਫ਼ ਧਾਰਾ 295(A) ਤੇ ਬੇਅਦਬੀ ਦੀ ਧਾਰਾ ਲਗਾਈ ਗਈ ਹੈ, ਜੋ ਕਿ ਬਿਲਕੁਲ ਵੀ ਵਾਜਿਬ ਨਹੀਂ ਹੈ।

ਅਮਿਤ ਸ਼ਾਹ ‘ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਬਿਆਨ

ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਦੇ ਹਿੰਦੂ ਰਾਸ਼ਟਰ ਬਾਰੇ ਬਿਆਨ ਕਿਉਂ ਨਹੀਂ ਦਿੱਤਾ ? ਨਾ ਹੀ ਕਦੇ ਇਸ ਬਾਰੇ ਬਹਿਸ ਹੋਈ ਹੈ ਕਿ ਕੋਈ ਹਿੰਦੂ ਰਾਸ਼ਟਰ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਦੀ ਗੱਲ ਕਰਨਾ ਸਿੱਖਾਂ ਦਾ ਧਰਮ ਹੈ, ਹੱਕ ਹੈ, ਖਾਲਿਸਤਾਨ ਰਾਜ ਦੁਨੀਆ ਦਾ ਸਭ ਤੋਂ ਵਧੀਆ ਰਾਜ ਮੰਨਿਆ ਜਾਂਦਾ ਹੈ ਤਾਂ ਫਿਰ ਉਸ ਨੂੰ ਮੁੜ ਲਿਆਉਣ ਵਿੱਚ ਦਿੱਕਤ ਕਿਉਂ ਹੈ। ਉਨ੍ਹਾਂ ਕਿਹਾ ਕਿ ਮੈਂ ਕੇਂਦਰੀ ਮੰਤਰੀ ਨੂੰ ਧਮਕੀ ਨਹੀਂ ਦਿੱਤੀ ਬਲਕਿ ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਹੈ। ਮੈਂ ਸਰਕਾਰ ਵਿਰੁੱਧ ਨਹੀਂ ਹਾਂ, ਪਰੰਤੂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਖਾਲਿਸਤਾਨ ‘ਤੇ ਭੜਕਣਾ ਜਾਇਜ਼ ਨਹੀਂ ਹੈ। ਇੰਦਰਾ ਗਾਂਧੀ ਨੇ ਵੀ ਇਹੀ ਕੀਤਾ ਸੀ। ਜੇਕਰ ਸਰਕਾਰਾਂ ਮੁੜ ਤੋਂ ਇਤਿਹਾਸ ਨੂੰ ਦੁਹਰਾਉਣਾ ਚਾਹੁੰਦੀਆਂ ਹਨ।