Punjab

ਜੋੜਨ ਵਾਲੀ ‘QUICK FIX’ ਤੁਹਾਡਾ ਬੈਂਕ ਖਾਤਾ ਕਰ ਸਕਦੀ ਖਾਲੀ !

ਲੁਧਿਆਣਾ : ਇੱਕ ਨਵੇਂ ਤਰੀਕੇ ਨਾਲ ਏਟੀਐੱਮ (ATM) ਕਾਰਡ ਨਾਲ ਬੈਂਕ ਖਾਤੇ ਨੂੰ ਖਾਲੀ ਕਰਨ ਦੇ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਹੈਰਾਨੀ ਵਾਲੀ ਗੱਲ ਹੈ ਕਿ ਤੁਸੀਂ ਖੁਦ ਠੱਗ ਨੂੰ ਆਪਣਾ ਏਟੀਐੱਮ ਕਾਰਡ ਦੇ ਦੇਵੋਗੇ।
ਅਜਿਹੇ ਇੱਕ ਕੇਸ ਵਿੱਚ ਪੁਲਿਸ ਨੇ ਇਸ ਠੱਗ ਗੈਂਗ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋ 18 ATM,ਬਾਈਕ, ਫਰਜ਼ੀ ਹੈੱਲਪ ਲਾਈਨ ਨੰਬਰ ਦੀਆਂ ਪਰਚੀਆਂ, ਤਿੰਨ ਮੋਬਾਈਲ ਬਰਾਮਦ ਹੋਏ ਹਨ। ਕਿਤੇ ਤੁਹਾਨੂੰ ਨਾ ਲੱਗ ਜਾਵੇ ਰਗੜਾ ਇਸਲਈ ਇਨ੍ਹਾਂ ਠੱਗਾਂ ਦਾ ਤਰੀਕਾਂ ਸਮਝਣਾ ਬੇਹੱਦ ਜ਼ਰੂਰੀ ਹੈ। ਗੈਗ ਦੇ ਹੋਰ ਮੈਂਬਰ ਗ੍ਰਿਫਤ ਤੋਂ ਬਾਹਰ ਹਨ ਅਤੇ ਉਹ ਤੁਹਾਡੇ ਆਲੇ ਦੁਆਲੇ ਨਵੇਂ ਸ਼ਿਕਾਰ ਦੀ ਤਲਾਸ਼ ਕਰ ਰਹੇ ਹਨ।

ATM CARD ਦੇ ਨਾਲ ਠੱਗੀ ਦਾ ਨਵਾਂ ਤਰੀਕਾ

ਫੜੇ ਗਏ ਤਿੰਨੋ ਮੁਲਜ਼ਮ ਅਜੇ ਕੁਮਾਰ, ਰਾਹੁਲ ਸਿੰਘ ਅਤੇ ਰਾਹੁਲ ਤਿਵਾੜੀ 10ਵੀਂ ਪਾਸ ਹਨ। ਯੂਟਿਊਬ ਤੋਂ ਸਿੱਖਿਆ ATM ਕਾਰਡ ਨਾਲ ਠੱਗੀ ਮਾਰਨ ਦਾ ਤਰੀਕਾ ਤੁਹਾਡੇ ਹੋਸ਼ ਉਡਾ ਦੇਵੇਗਾ। ਇੱਕ ਵਿਕਤਤੀ ATM ਦੇ ਅੰਦਰ , ਦੂਜਾ ਉਸ ਦੇ ਬਾਹਰ , ਤੀਜਾ ਥੋੜ੍ਹੀ ਦੂਰੀ ‘ਤੇ ਹੁੰਦਾ ਹੈ। ATM ਦੇ ਬਾਹਰ ਖੜਾ ਸ਼ਖ਼ਸ ਜਦੋਂ ਕੋਈ ATM ਦੇ ਅੰਦਰ ਜਾਣ ਵਾਲਾ ਵਿਅਕਤੀ ਦੇਖਦਾ ਹੈ ਤਾਂ ਉਹ ਅੰਦਰ ਵਾਲੇ ਸ਼ਖ਼ਸ ਨੂੰ ਫੋਨ ‘ਤੇ ਅਲਰਟ ਕਰਦਾ ਹੈ। ਗਾਹਕ ਦੇ ਆਉਣ ਤੋਂ ਪਹਿਲਾਂ ATM ਦੇ ਅੰਦਰ ਵਾਲਾ ਸਖਸ ਜਿਸ ਥਾਂ ‘ਤੇ ATM ਕਾਰਡ ਪੈਂਦਾ ਹੈ, ਉੱਥੇ ਚੀਜ਼ਾਂ ਨੂੰ ਜੋੜਨ ਵਾਲੀ ਕੁਇੱਟ ਫਿਕਸ (QUICK FIX) ਲਗਾ ਕੇ ਬਾਹਰ ਆ ਜਾਂਦਾ ਹੈ। ਜਿਵੇਂ ਹੀ ਕੋਈ ਗਾਹਕ ATM ਮਸ਼ੀਨ ਦੇ ਅੰਦਰ ਕਾਰਡ ਪਾਉਂਦਾ ਹੈ, ਉਹ ਅੰਦਰ ਹੀ ਫੱਸ ਜਾਂਦਾ ਹੈ ਕਿਉਂਕਿ ਕਾਰਡ ਵਾਲੀ ਥਾਂ ‘ਤੇ ‘QUICK FIX’ ਲੱਗੀ ਸੀ। ਜਦੋਂ ਕਾਫੀ ਮੁਸ਼ਕਤ ਦੇ ਬਾਅਦ ਕਾਰਡ ਨਹੀਂ ਨਿਕਲ ਦਾ ਤਾਂ ਗੈਂਗ ਦਾ ਇੱਕ ਮੈਂਬਰ ਅੰਦਰ ਆ ਕੇ ਗਾਹਕ ਨੂੰ ਪਰੇਸ਼ਾਨੀ ਬਾਰੇ ਪੁੱਛਦਾ ਅਤੇ ਸਲਾਹ ਦਿੰਦਾ ਹੈ ਕਿ ਉਹ ਆਪਣਾ ATM ਨੰਬਰ ਪਾਏ, ਸ਼ਾਇਦ ਉਸ ਨਾਲ ਨਿਕਲ ਜਾਵੇਂ। ਇੰਨੀ ਦੇਰ ਵਿੱਚ ਉਹ ਨੰਬਰ ਨੋਟ ਕਰ ਲੈਂਦਾ ਹੈ ਅਤੇ ਗੈਂਗ ਦੇ ਦੂਜੇ ਮੈਂਬਰ ਨੂੰ ਦਿੰਦਾ ਹੈ। ATM ਦੇ ਅੰਦਰ ਖੜਾ ਗੈਂਗ ਦਾ ਮੈਂਬਰ ਗਾਹਕ ਨੂੰ ਫਿਰ ਫਰਜ਼ੀ ਕਾਲ ਸੈਂਟਰ ਦਾ ਨੰਬਰ ਦਿੰਦਾ ਹੈ, ਇਹ ਨੰਬਰ ਗੈਂਗ ਦੇ ਤੀਜੇ ਮੈਂਬਰ ਦਾ ਹੁੰਦਾ ਹੈ, ਜੋ ਥੋੜ੍ਹੀ ਦੂਰੀ ‘ਤੇ ਖੜਾ ਹੁੰਦਾ ਹੈ। ਗਾਹਕ ਜਦੋਂ ਫੋਨ ਕਰਦਾ ਹੈ ਤਾਂ ਗੈਂਗ ਦਾ ਤੀਜਾ ਮੈਂਬਰ ਫੋਨ ਚੁੱਕ ਦਾ ਹੈ ਅਤੇ ਗਾਹਕ ਨੂੰ ਕਹਿੰਦਾ ਹੈ ਕਿ ਉਸ ਦਾ ਕਾਰਡ ਬਲਾਕ ਹੋ ਗਿਆ ਹੈ ਅਤੇ ਅਗਲੇ ਦਿਨ ਬੈਂਕ ਤੋਂ ਲੈ ਸਕਦੇ । ਫਿਰ ਧੋਖਾਧੜੀ ਦਾ ਅਗਲੀ ਖੇਡ ਸ਼ੁਰੂ ਹੁੰਦੀ ਹੈ ।

ਗੈਂਗ ਦੇ ਮੈਂਬਰ ਪਲਾਸ ਨਾਲ ATM ਕਾਰਡ ਬਾਹਰ ਕੱਢ ਦੇ ਹਨ, ATM ਦਾ PIN ਨੰਬਰ ਉਨ੍ਹਾਂ ਕੋਲ ਪਹਿਲਾਂ ਹੀ ਹੁੰਦਾ ਹੈ। ਦੂਜੇ ATM ‘ਤੇ ਜਾ ਕੇ ਬੈਂਕ ਤੋਂ ਪੈਸੇ ਕੱਢ ਲਏ ਜਾਂਦੇ ਹਨ ਅਤੇ ATM CARD ਸੁੱਟ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਇਸ ਗੈਂਗ ਨੇ ਪਤਾ ਨਹੀਂ ਹੁਣ ਤੱਕ ਕਿੰਨੇ ਲੋਕਾਂ ਨੂੰ ਚੂਨਾ ਲਗਾਇਆ ਹੈ। ਪੁਲਿਸ ਨੂੰ ਕੈਮਰੇ ਦੇ ਨਾਲ ਇਨ੍ਹਾਂ ਤਿੰਨਾਂ ਦੀ ਫੋਟੋ ਮਿਲ ਗਈ ਸੀ,ਜਿਸ ਦੇ ਅਧਾਰ ‘ਤੇ ਪੁਲਿਸ ਨੇ ਪੂਰੀ ਯੋਜਨਾ ਦੇ ਨਾਲ ਇਨ੍ਹਾਂ ਤਿੰਨਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਠੱਗੀ ਦਾ ਸ਼ਿਕਾਰ ਹੋਏ ਨੇ ਪੁਲਿਸ ਨੂੰ ਇਹ ਦੱਸਿਆ 11 ਅਪ੍ਰੈਲ ਨੂੰ ਸ਼ਿਕਾਇਤਕਰਤਾ ਨੰਦ ਲਾਲ ਨੇ ਆਪਣੇ ਨਾਲ ਹੋਈ ਇਸ ਧੋਖਾਧੜੀ ਦੀ ਸ਼ਿਕਾਇਤ ਕੀਤੀ ਸੀ। ਉਸ ਨੇ ਹੀ ਦੱਸਿਆ ਕਿ ਕਿਵੇਂ ਉਸ ਦਾ ਕਾਰਡ ATM ਵਿੱਚ ਫਸਿਆ ਅਤੇ ਫਿਰ 1 ਸਖ਼ਸ ਆਇਆ ਅਤੇ ਉਸ ਨੇ ਕਸਟਮਰ ਕੇਅਰ ਸੈਂਟਰ ਦਾ ਨੰਬਰ ਦਿੱਤਾ ਅਤੇ ਉਸ ਸ਼ਖਸ ਨੇ ਕਾਰਡ ਬਲਾਕ ਕਰਨ ਦੀ ਜਾਣਕਾਰੀ ਦਿੰਦੇ ਹੋਏ ਬੈਂਕ ਤੋਂ ਆਪਣਾ ਕਾਰਡ ਲਿਆਉਣ ਬਾਰੇ ਜਾਣਕਾਰੀ ਦਿੱਤੀ। ਪਰ ਰਾਤ ਨੂੰ ਜਦੋਂ ਖਾਤੇ ਵਿੱਚੋਂ 87 ਹਜ਼ਾਰ ਨਿਕਲੇ ਤਾਂ ਉਸ ਦੇ ਹੋਸ਼ ਉੱਡ ਗਏ ਅਤੇ ਉਹ ਬੈਂਕ ਗਿਆ ਤਾਂ ਸਾਰੀ ਖੇਡ ਉਸ ਦੇ ਸਾਹਮਣੇ ਆ ਗਈ।