ਬਿਊਰੋ ਰਿਪੋਰਟ : ਲੁਧਿਆਣਾ ਟ੍ਰਿਪਲ ਕਤਲਕਾਂਡ ਦੇ ਮੁਲਜ਼ਮ ਨੂੰ ਕਪੂਰਥਲਾ ਜੇਲ੍ਹ ਤੋਂ ਲੁਧਿਆਣਾ ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਪੁਲਿਸ ਲੈਕੇ ਆਈ ਹੈ। ਮੁਲਜ਼ਮ ਨੇ ਪੁਲਿਸ ਦੀ ਪੁੱਛ-ਗਿੱਛ ਵਿੱਚ ਕਈ ਖੁਲਾਸੇ ਕੀਤੇ, ਉਸ ਨੇ ਵਾਰਦਾਤ ਦੇ ਬਾਅਦ ਲਾਸ਼ਾਂ ਦੇ ਕੋਲ ਬੈਠ ਕੇ 1 ਘੰਟੇ ਤੱਕ ਟੀ-ਪਾਰਟੀ ਕੀਤੀ। ਕਾਤਲ ਪ੍ਰੇਮ ਚੰਦ ਉਰਫ ਮਿਥੁਨ ਨੇ ਪਰਿਵਾਰ ਦੇ ਸਾਰੇ ਚਾਹ ਦੇ ਕੱਪਾਂ ਵਿੱਚ ਛੱਡੀ ਹੋਈ ਚਾਹ ਨੂੰ ਇੱਕ ਭਾਂਡੇ ਵਿੱਚ ਪਾਇਆ ਫਿਰ ਉਸ ਵੀ ਪਾਣੀ ਪਾਕੇ ਉਸ ਨੂੰ ਪੀ ਲਿਆ । ਇਸ ਦੇ ਬਾਅਦ ਉਸ ਨੇ ਆਰਾਮ ਨਾਲ ਘਰ ਵਿੱਚ ਸਮਾਨ ਨੂੰ ਇਕੱਠਾ ਕੀਤਾ ਅਤੇ ਨਾਲ ਲੈ ਗਿਆ । ਮੁਲਜ਼ਮ ਦੇ ਫੜੇ ਜਾਣ ਤੋਂ ਬਾਅਦ 3 ਹੋਰ ਵਾਰਦਾਤਾਂ ਦਾ ਖੁਲਾਸਾ ਹੋਇਆ ਹੈ ਜਿਸ ਵਿੱਚ ਇੱਕ ਮਹਿਲਾ ਦੇ ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਗਟਰ ਵਿੱਚ ਸੁੱਟ ਦਿੱਤਾ ਗਿਆ ਸੀ ।
ਖਾਲੀ ਕੋਠੀ ਸਮਝ ਕੇ ਬਣਾਇਆ ਨਿਸ਼ਾਨਾ
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਾਤਲ ਮਿਥੁਨ ਨਸ਼ੇ ਦੀ ਹਾਲਤ ਵਿੱਚ ਖਾਲੀ ਕੋਠੀ ਸਮਝ ਕੇ ਅੰਦਰ ਦਾਖਲ ਹੋਇਆ ਸੀ। ਮੇਨ ਗੇਟ ਦੇ ਖੁੱਲਣ ਦੀ ਆਵਾਜ਼ ਆਉਣ ‘ਤੇ ਰਿਟਾਇਰ ASI ਕੁਲਦੀਪ ਸਿੰਘ ਬਾਹਰ ਆ ਗਏ । ਇਸ ਵਿਚਾਲੇ ਕਾਤਲ ਪੋੜੀਆਂ ਦੇ ਹੇਠਾਂ ਲੁੱਕ ਗਿਆ। ਕੁਲਦੀਪ ਸਿੰਘ ਜਦੋਂ ਕਮਰੇ ਵਿੱਚ ਜਾਣ ਲੱਗਿਆ ਤਾਂ ਉਸ ਨੇ ਪਿੱਛੋ ਉਸ ਦੇ ਸਿਰ ਵਿੱਚ ਤਾਬੜਤੋੜ ਵਾਰ ਕੀਤੇ । ਇਸ ਤੋਂ ਬਾਅਦ ਉਸ ਨੇ ਨਜ਼ਦੀਕ ਦੇ ਕਮਰੇ ਵਿੱਚ ਸੁੱਤੇ ਕੁਲਦੀਪ ਦੇ ਪੁੱਤਰ ਗੁਰਵਿੰਦਰ ਅਤੇ ਪਰਮਜੀਤ ਕੌਰ ਤੇ ਵਾਰ ਕੀਤੇ । ਮੁਲਜ਼ਮ ਨੇ ਘਰ ਦੀ ਨਕਦੀ,ਬਾਈਕ,ਪਿਸਟਲ ਚੋਰੀ ਕੀਤੀ । ਪੁਲਿਸ ਨੇ ਇਹ ਸਾਰੀ ਚੀਜ਼ਾਂ ਬਰਾਮਦ ਕਰਕ ਲਈਆ ਹਨ ਅਤੇ ਕੈਸ਼ ਵੀ ਜ਼ਬਤ ਕੀਤਾ ਹੈ ।
ਇਸ ਤਰ੍ਹਾਂ ਪੁਲਿਸ ਮੁਲਜ਼ਮ ਤੱਕ ਪਹੁੰਚੀ
CP ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ ਜਾਂਚ ਦੌਰਾਨ ਰੇਲ ਟਿਕਟ ਵੀ ਮਿਲੀ ਹੈ,ਜੋ ਅੰਬਾਲਾ ਸਟੇਸ਼ਨ ਦੀ ਹੈ । ਪੁਲਿਸ ਦੀ ਟੀਮ ਅੰਬਾਲਾ ਪਹੁੰਚੀ ਅਤੇ ਟਿਕਟ ਦੀ ਪੂਰੀ ਡਿਟੇਲ ਕੱਢੀ ਹੈ । ਜਾਂਚ ਵਿੱਚ ਸਾਹਮਣੇ ਆਇਆ ਹੈ ਜਿੰਨ੍ਹਾਂ ਲੋਕਾਂ ਨੇ ਇਹ ਟਿਕਟ ਲਈ ਉਹ ਬਿਹਾਰ ਦੇ ਨਾਲੰਦਾ ਦੇ ਰਹਿਣ ਵਾਲੇ ਹਨ ।
ਨਾਲੰਦਾ ਦੇ ਲੋਕਲ ਲੋਕਾਂ ਅਤੇ ਲੋਕਲ ਪੁਲਿਸ ਦੀ ਮਦਦ ਨਾਲ ਹਰ ਘਰ ਵਿੱਚ ਸਰਵੇਂ ਕੀਤਾ ਜਾ ਰਿਹਾ ਹੈ,ਇਸ ਦੌਰਾਨ 2 ਲੋਕਾਂ ਨੂੰ ਪੁਲਿਸ ਨੇ ਫੜ ਲਿਆ ਸੀ, ਉਨ੍ਹਾਂ ਲੋਕਾਂ ਨੇ ਦੱਸਿਆ ਸੀ ਕਿ ਬੈਗ ਅੰਬਾਲਾ ਵਿੱਚ ਚੋਰੀ ਹੋਇਆ ਸੀ,ਪੁਲਿਸ ਨੇ ਕਿਹਾ ਵੱਖ-ਵੱਖ ਸਟੇਸ਼ਨਾਂ ਦੇ ਸੀਸੀਟੀਵੀ ਚੈੱਕ ਕੀਤੇ, ਇੱਕ ਹੀ ਸ਼ਖਸ ਬੈਗ ਲੈਕੇ ਜਾਂਦਾ ਵਿਖਾਈ ਦਿੱਤਾ,ਉਹ ਬੈਗ ਤਲਵੰਡੀ ਵਿੱਚ ਵਾਰਦਾਤ ਤੋਂ ਮਿਲਦਾ ਜੁਲਦਾ ਸੀ ।
ਇਸ ਤੋਂ ਬਾਅਦ ਸਾਰੇ ਥਾਣਿਆਂ ਵਿੱਚ ਮੈਸੇਜ ਕੀਤਾ ਗਿਆ ਸੀ,ਪਤਾ ਚੱਲਿਆ ਕਿ ਫਿਲੌਰ ਪੁਲਿਸ ਨੇ ਇੱਕ ਚੋਰ ਨੂੰ ਫੜਿਆ ਹੈ, ਜਿਸ ਨੇ ਸਨੈਚਿੰਗ ਕੀਤੀ ਸੀ,ਫਿਲੌਰ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚੇ। ਪਤਾ ਚੱਲਿਆ ਕਿ ਚੋਰ ਦਾ ਰਿਮਾਂਡ ਖਤਮ ਹੋ ਗਿਆ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ । ਪੁੱਛ-ਗਿੱਛ ਵਿੱਚ ਫਿਲੌਰ ਪੁਲਿਸ ਨੇ ਪਹਿਲਾਂ ਹੀ ਮੁਲਜ਼ਮ ਦੀਨਾਨਗਰ ਵਿੱਚ ਔਰਤ ਦਾ ਕਤਲ ਕਰਕੇ ਲਾਸ਼ ਗਟਰ ਵਿੱਚ ਸੁੱਟਣ ਦੀ ਵਾਰਦਾਤ ਨੂੰ ਕਬੂਲ ਕਰ ਚੁੱਕਿਆ ਹੈ ।
ਇਸ ਦੇ ਬਾਅਦ ਮੁਲਜ਼ਮ ਨੂੰ ਕਪੂਰਥਲਾ ਜੇਲ੍ਹ ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਲਿਆਇਆ ਗਿਆ, ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਰਿਮਾਂਡ ਦੌਰਾਨ ਮੁਲਜ਼ਮ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ,ਫਿਲਹਾਲ ਮੁਲਜ਼ਮ ਨੇ 3 ਵਾਰਦਾਤਾਂ ਬਾਰੇ ਦੱਸਿਆ ਹੈ ।