Punjab

ਅਮਨਦੀਪ ਕੌਰ ਨੇ ਇੱਕ ਚੀਜ਼ ਮੰਗੀ, ਮਾਂ ਨੇ ਕਿਹਾ ਥੋੜ੍ਹਾ ਇੰਤਜ਼ਾਰ ਕਰੋ !

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਨਾਬਾਲਗ ਨੇ ਆਪਣੀ ਜ਼ਿੰਦਗੀ ਦੇ ਸਾਹਾਂ ਨੂੰ ਰੋਕ ਦਿੱਤਾ ਹੈ। ਘਟਨਾ ਮਾਡਲ ਟਾਊਨ ਇਲਾਕੇ ਦੀ ਹੈ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ ਦੇ ਰੂਪ ਵਿੱਚ ਹੋਈ ਹੈ। ਨਾਬਾਲਗ ਸਿਰਦਰਦ ਦੀ ਵਜ੍ਹਾ ਕਰਕੇ ਪਰੇਸ਼ਾਨ ਸੀ। ਉਸ ਦੀ 2 ਸਾਲ ਤੋਂ ਦਵਾਈ ਚੱਲ ਰਹੀ ਸੀ। ਪਿਛਲੇ 10 ਦਿਨ ਤੋਂ ਦਵਾਈ ਖ਼ਤਮ ਹੋ ਗਈ ਸੀ। ਉਸ ਨੇ ਆਪਣੀ ਮਾਂ ਨੂੰ ਦਵਾਈ ਲਿਆਉਣ ਲਈ ਕਿਹਾ ਸੀ ਪਰ ਪੈਸੇ ਨਾ ਹੋਣ ਦੀ ਵਜ੍ਹਾ ਕਰਕੇ ਮਾਂ ਨੇ ਉਸ ਨੂੰ ਕੁਝ ਦਿਨ ਇੰਤਜ਼ਾਰ ਕਰਨ ਲਈ ਕਿਹਾ ।

ਗੇਟ ਦੇ ਗ੍ਰਿੱਲ ਨਾਲ ਮਿਲੀ

ਵੀਰਵਾਰ ਸਵੇਰ ਜਦੋਂ ਪਰਿਵਾਰ ਦੇ ਬਾਕੀ ਮੈਂਬਰ ਕੋਚਿੰਗ ਸੈਂਟਰ ਦੇ ਉੱਤੇ ਬਣੇ ਹੋਏ ਕਮਰੇ ਵਿੱਚ ਗਏ ਤਾਂ ਉਹ ਹੈਰਾਨ ਰਹਿ ਗਏ । ਉਨ੍ਹਾਂ ਨੇ ਵੇਖਿਆ ਕਿ ਨਾਬਾਲਗ ਦੇਹ ਗੇਟ ਦੀ ਗ੍ਰਿੱਲ ਨਾਲ ਲਟਕੀ ਹੋਈ ਸੀ । ਫ਼ੌਰਨ ਪੁਲਿਸ ਨੂੰ ਇਤਲਾਹ ਕੀਤੀ ਗਈ । ਘਟਨਾ ਵਾਲੀ ਥਾਂ ‘ਤੇ ਪੁਲਿਸ ਪਹੁੰਚੀ, ਇਹ ਪੂਰੀ ਹਰਕਤ ਸੀਸੀਟੀਵੀ ਵਿੱਚ ਕੈਦ ਹੋਈ ਹੈ।

ਮ੍ਰਿਤਕ ਵਿਦਿਆਰਥਣ ਦੀ ਮਾਂ ਜਗਦੀਪ ਕੌਰ ਨੇ ਦੱਸਿਆ ਕਿ ਉਹ ਪਿਛਲੇ 2 ਸਾਲ ਤੋਂ ਕੋਚਿੰਗ ਸੈਂਟਰ ਦੇ ਉੱਤੇ ਬਣੇ ਹੋਏ ਕਮਰੇ ਵਿੱਚ ਰਹਿ ਰਹੀ ਸੀ, ਉਹ ਚਾਹ ਵੇਚਣ ਦਾ ਕੰਮ ਕਰਦੀ ਹੈ । ਉਸ ਦੇ ਚਾਰ ਬੱਚੇ ਹਨ, ਕਦੇ ਵੀ ਕੋਈ ਅਜਿਹੀ ਗੱਲ ਨਹੀਂ ਹੋਈ ਜਿਸ ਨਾਲ ਬੱਚੀ ਪਰੇਸ਼ਾਨ ਹੋਈ ਹੋਵੇ ।

ਪੁਲਿਸ ਜਾਂਚ ਵਿੱਚ ਲੱਗੀ ਹੈ

ਜਗਦੀਪ ਕੌਰ ਦੇ ਮੁਤਾਬਕ ਉਨ੍ਹਾਂ ਦੀ ਧੀ ਸਿਰਦਰਦ ਤੋਂ ਜ਼ਰੂਰ ਪਰੇਸ਼ਾਨ ਸੀ । ਉਸ ਦੀ ਦਵਾਈ ਚੱਲ ਰਹੀ ਸੀ । ਉੱਧਰ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟੀ ਹੈ। ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ।