Punjab

ਲੁਧਿਆਣਾ ਸਾਢੇ 8 ਕਰੋੜ ਦੇ ਮਾਮਲੇ ਦੀ ਮਾਸਟਰ ਮਾਇੰਡ ਮਨਦੀਪ ਕੌਰ ਪਤੀ ਨਾਲ ਕਾਬੂ

ਲੁਧਿਆਣਾ : ਲੁਧਿਆਣਾ ਵਿੱਚ ATM ਕੈਸ਼ ਕੰਪਨੀ CMS ਤੋਂ ਸਾਢੇ 8 ਕਰੋੜ ਰੁਪਏ ਲੁੱਟਣ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ਼ ਮੋਨਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਪੁਲਿਸ ਨੇ ਮੋਨਾ ਅਤੇ ਉਸ ਦੇ ਪਤੀ ਜਸਵਿੰਦਰ ਨੂੰ ਉਤਰਾਖੰਡ ਤੋਂ ਫੜਿਆ ਹੈ। ਉਹ ਇੱਕ ਧਾਰਮਿਕ ਥਾਂ ‘ਤੇ ਲੁੱਕੇ ਸਨ। DGP ਗੌਰਵ ਯਾਦਵ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ 100 ਘੰਟੇ ਦੇ ਅੰਦਰ ਮਾਸਟਰਮਾਈਂਡ ਨੂੰ ਫੜ ਲਿਆ ਗਿਆ ਹੈ। ਕਾਊਂਟਰ ਇੰਟੈਲੀਜੈਂਸੀ ਦੀ ਮਦਦ ਨਾਲ ਲੁਧਿਆਣਾ ਪੁਲਿਸ ਦੀ ਟੀਮ ਨੇ ਇਹ ਕਾਰਵਾਈ ਕੀਤੀ ਹੈ ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਉਸ ਨੂੰ ਓਪਨ ਚੈਲੰਜ ਦਿੱਤਾ ਸੀ, ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਕੇ ਲਿਖਿਆ ਸੀ ਕਿ ਮਨਦੀਪ ਕੌਰ ਉਰਫ਼ ਮੋਨਾ ਅਤੇ ਜਸਵਿੰਦਰ ਸਿੰਘ ਤੁਸੀਂ ਜਿੰਨੀ ਤੇਜ਼ ਭੱਜ ਸਕਦੇ ਹੋ ਭੱਜ ਲਓ, ਪਰ ਤੁਸੀਂ ਬਚ ਨਹੀਂ ਸਕਦੇ ਹੋ, ਤੁਹਾਨੂੰ ਜਲਦ ਪਿੰਜਰੇ ਵਿੱਚ ਪਾ ਦਿੱਤਾ ਜਾਵੇਗਾ ।

ਬਚਪਨ ਵਿੱਚ ਨਾਨਾ ਨਾਨੀ ਦੇ ਕੋਲ ਕਹਿੰਦੀ ਸੀ ਮੋਨਾ

ਮੋਨਾ ਬਚਪਨ ਤੋਂ ਆਪਣੇ ਨਾਨਾ-ਨਾਨੀ ਦੇ ਕੋਲ ਰਹਿੰਦੀ ਸੀ। ਕੁਝ ਸਾਲਾਂ ਤੋਂ ਉਹ ਇੱਥੇ ਹੀ ਰਹਿਣ ਲੱਗੀ, ਵੱਡਾ ਭਰਾ ਕਾਕਾ ਅਕਸਰ ਮੋਨਾ ਦੀ ਹਰਕਤਾਂ ਨੂੰ ਲੈ ਕੇ ਵਿਰੋਧ ਕਰਦਾ ਸੀ। ਕਈ-ਕਈ ਦਿਨ ਉਹ ਘਰ ਤੋਂ ਬਾਹਰ ਰਹਿੰਦੀ ਸੀ । ਮੋਨਾ ਨੇ ਤਿੰਨ ਵਿਆਹ ਕੀਤੇ ਸਨ । ਬਰਨਾਲਾ ਦੇ ਜਸਵਿੰਦਰ ਸਿੰਘ ਨਾਲ ਕੁਝ ਮਹੀਨੇ ਪਹਿਲਾਂ ਉਸ ਨੇ ਵਿਆਹ ਕੀਤਾ ਸੀ । ਇਸ ਵਿਚਾਲੇ ਮਨਜਿੰਦਰ ਮਨੀ ਨੂੰ ਵੀ ਉਸ ਨੇ ਟਰੈਪ ਕੀਤਾ ਸੀ ।ਮੋਨਾ ਦੇ ਘਰ ਦੇ ਸਾਹਮਣੇ ਉਸ ਦੀ ਐਕਟਿਵਾ ਮਿਲੀ ਸੀ ਜਿਸ ਤੇ ਨੰਬਰ ਪਲੇਟ ਨਹੀਂ ਸੀ ਜਦੋਂ ਉਸ ਦੀ ਡਿੱਗੀ ਖੋਲੀ ਗਈ ਤਾਂ ਉਸ ਵਿੱਚ ਸਿਰਿੰਜ ਵੀ ਮਿਲੀ ਸੀ । ਲੁਧਿਆਣਾ ਲੁੱਟ ਦੇ ਮੁਲਜ਼ਮਾਂ ਨੂੰ ਫੜਨ ਦੇ ਲਈ ਪੁਲਿਸ ਨੂੰ 1 ਕਰੋੜ ਖ਼ਰਚ ਕਰਨੇ ਪਏ ਜਿਸ ਦਾ ਖਰਚਾ ਕੰਪਨੀ ਤੋਂ ਵਸੂਲਿਆ ਜਾਵੇਗਾ ।

ਇੰਟਰਾਗਰਾਮ ‘ਤੇ ਦੋਸਤੀ ਹੋਈ, ਢਾਈ ਮਹੀਨੇ ਬਾਅਦ ਵਿਆਹ

ਡਾਕੂ ਹਸੀਨਾ ਮਨਦੀਪ ਕੌਰ ਦੀ ਜਸਵਿੰਦਰ ਸਿੰਘ ਜੱਸਾ ਦੇ ਨਾਲ ਇੰਸਟਰਾਗ੍ਰਾਮ ‘ਤੇ ਦੋਸਤੀ ਹੋਈ,ਪਹਿਲਾਂ ਇੱਕ ਦੂਜੇ ਦੀ ਫੋਟੋ ਅਤੇ ਵੀਡੀਓ ਲਾਈਕ ਕਰਦੇ ਰਹੇ, ਫਿਰ ਬਾਅਦ ਵਿੱਚ ਚੈਟਿੰਗ ਸ਼ੁਰੂ ਹੋਈ, ਤਕਰੀਬਨ ਢਾਈ ਮਹੀਨੇ ਚੱਲੇ ਅਫੇਰ ਤੋਂ ਬਾਅਦ ਮਨਦੀਪ ਕੌਰ ਨੇ ਜਸਵਿੰਦਰ ਨਾਲ 16 ਫਰਵਰੀ 2023 ਵਿੱਚ ਵਿਆਹ ਕਰ ਲਿਆ। ਵਿਆਹ ਦੇ ਬਾਅਦ ਜਸਵਿੰਦਰ ਜੱਸਾ ਮਾਕਟੇਲ- ਕਾਕਟੇਲ ਵਾਲਿਆਂ ਦੇ ਨਾਲ ਕੰਮ ਕਰਦਾ ਸੀ ।

ਵਿਆਹ ਤੋਂ ਬਾਅਦ ਪਤੀ ਨੂੰ ਕੰਮ ਤੋਂ ਰੋਕਿਆ

ਮਨਦੀਪ ਕੌਰ ਨੇ ਵਿਆਹ ਤੋਂ ਬਾਅਦ ਜਸਵਿੰਦਰ ਦਾ ਮਾਕਟੇਲ ਅਤੇ ਕਾਕਟੇਲ ਦਾ ਕੰਮ ਛੋੜਨ ਨੂੰ ਕਿਹਾ । ਕੁਝ ਦਿਨ ਕੈਟਰਿੰਗ ਕਰਨ ਵਾਲਿਆਂ ਨਾਲ ਕੰਮ ਕੀਤਾ, ਆਪਣਾ ਸਟੇਟਸ ਡਾਊਨ ਹੁੰਦਾ ਵੇਖ ਮਨਦੀਪ ਨੇ ਪਤੀ ਨੂੰ ਇਹ ਕੰਮ ਨਹੀਂ ਕਰਨ ਦਿੱਤਾ। ਕਿਉਂਕਿ ਪਤਨੀ ਲੋਕਾਂ ਦੇ ਸਾਹਮਣੇ ਰੁਤਬਾ ਉੱਚਾ ਕਰਨ ਦੇ ਲਈ ਆਪਣੇ ਆਪ ਨੂੰ ਵਕੀਲ ਦੱਸ ਦੀ ਸੀ । ਫਿਰ ਪਤੀ-ਪਤਨੀ ਨੇ ਅਮੀਰ ਬਣਨ ਦੇ ਸੁਪਨੇ ਵੇਖਣੇ ਸ਼ੁਰੂ ਕੀਤੇ ਅਤੇ ਉਨ੍ਹਾਂ ਦੀ ਮਨਜਿੰਦਰ ਨਾਲ ਹੋਈ ਅਤੇ ਫਿਰ ਤਿਆਰ ਹੋਇਆ ਵੱਡਾ ਡਾਕਾ ਪਾਉਣ ਦਾ ਪਲਾਨ

ਸਿਲਸਿਲੇਵਾਰ ਲੁੱਟ ਦੀ ਕਹਾਣੀ

1. ਮਨਜਿੰਦਰ ਸਿੰਘ ਮਨੀ ਅਤੇ ਮਨਦੀਪ ਕੌਰ ਦੀ ਦੋਸਤੀ ਕਿਵੇ ਹੋਈ ? ਮਨਦੀਪ ਕੌਰ ਪਿੰਡ ਡੋਲਹੋ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਬਰਨਾਲਾ ਵਿੱਚ ਹੋਇਆ ਸੀ। ਮਨਦੀਪ ਕੌਰ ਕਿਸੇ ਕੇਸ ਦੇ ਸਿਲਸਿਲੇ ਵਿੱਚ ਅਦਾਲਤ ਆਉਂਦੀ ਸੀ । ਮਨਜਿੰਦਰ ਮਨੀ 4 ਸਾਲ ਤੋਂ CMS ਕੰਪਨੀ ਵਿੱਚ ਕੰਮ ਕਰਦਾ ਸੀ । ਕੋਰਟ ਕੰਪਲੈਕਸ ਵਿੱਚ ਮਨਜਿੰਦਰ ATM ਵਿੱਚ ਪੈਸੇ ਪਾਉਣ ਵਾਲੀ ਗੱਡੀ ਲੈਕੇ ਆਉਂਦਾ ਸੀ । ਉੱਥੇ ਹੀ ਉਸ ਹੀ ਮੁਲਾਕਾਤ ਮਨਦੀਪ ਕੌਰ ਨਾਲ ਹੋਈ । ਮੁਲਾਕਾਤਾਂ ਵਧੀਆਂ ਤਾਂ ਦੋਵਾਂ ਦੇ ਵਿਚਾਲੇ ਦੋਸਤੀ ਹੋ ਗਈ । ਇੱਥੇ ਹੀ ਮਨਦੀਪ ਮੋਨਾ ਨੇ ਮਨਜਿੰਦਰ ਨੂੰ ਭਾਰਤ ਦੀ ਥਾਂ ਵਿਦੇਸ਼ ਜਾਕੇ ਅਮੀਰ ਬਣਨ ਦਾ ਸੁਪਨਾ ਵਿਖਾਉਣਾ ਸ਼ੁਰੂ ਕੀਤਾ ।

2. ਲੁੱਟ ਦੀ ਪਲਾਨਿੰਗ ਕੀਤੀ

ਮਨਦੀਪ ਨੇ ਜਾਣਿਆ ਕਿ ਮਨਜਿੰਦਰ ਮਨੀ CMS ਕੰਪਨੀ ਵਿੱਚ ਕੰਮ ਕਰਦਾ ਹੈ । ਦੋਵਾਂ ਦੇ ਵਿਚਾਲੇ ਦੋਸਤੀ ਗਹਿਰੀ ਹੁੰਦੀ ਚੱਲੀ ਗਈ । ਇਸ ਦੇ ਬਾਅਦ ਮਨਦੀਪ ਦੇ ਮਨ ਵਿੱਚ ਲੁੱਟ ਦੀ ਪਲਾਨਿੰਗ ਤਿਆਰ ਹੋਈ । ਉਸ ਨੇ 5 ਮਹੀਨੇ ਪਹਿਲਾਂ ਹੀ ਮਨੀ ਨੂੰ ਡਾਕਾ ਪਾਉਣ ਦੇ ਲਈ ਰਾਜ਼ੀ ਕਰ ਲਿਆ । ਮਨਦੀਪ ਕੌਰ ਨੇ ਮਨਜਿੰਦਰ ਕੋਲੋ ਕੰਪਨੀ ਦੇ ਬਾਰੇ ਸਾਰੀਆਂ ਜਾਣਕਾਰੀਆਂ ਹਾਸਲ ਕੀਤੀਆਂ । ਉਸ ਦੇ ਕੋਲ ਅਜਿਹੇ ਲੋਕ ਹਨ ਜੋ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਹਨ। ਫਿਰ ਮਨਦੀਪ ਨੇ ਆਪਣੇ ਪਤੀ ਜਸਵਿੰਦਰ ਅਤੇ ਆਪਣੇ ਭਰਾ ਸਮੇਤ 7 ਲੋਕਾਂ ਨੂੰ ਇਸ ਕੰਮ ਦੇ ਲਈ ਤਿਆਰ ਕੀਤਾ ।

3. ਮਨਜਿੰਦਰ ਨੇ ਦੱਸਿਆ ਕੀ ਕੰਪਨੀ ਦੀ ਸੁਰੱਖਿਆ ਜੁਗਾੜੂ ਹੈ

ਮਨਜਿੰਦਰ ਨੇ CMS ਕੰਪਨੀ ਦੇ ਪੂਰੇ ਸੁਰੱਖਿਆ ਇੰਤਜ਼ਾਮਾਂ ਦੀ ਰੇਕੀ ਕੀਤੀ । ਉਸ ਨੇ ਪਤਾ ਕੀਤਾ ਕਿ ਅਲਾਰਮ ਸੈਂਸਰ ਕਿੱਥੇ ਹੈ ਅਤੇ ਸੀਸੀਟੀਵੀ ਕੈਮਰੇ,DVR ਕਿੱਥੇ ਹੈ । ਉਸ ਨੇ ਦੱਸਿਆ ਇੱਥੇ ਲੱਗਿਆ ਅਲਾਰਮ ਸਿਸਟਮ ਜੁਗਾੜੂ ਹੈ । ਜੇਕਰ ਬਿਜਲੀ ਚੱਲੀ ਜਾਂਦੀ ਹੈ ਜਾਂ ਪਾਵਰ ਸਪਲਾਈ ਬੰਦ ਹੋ ਜਾਵੇ ਤਾਂ ਸਿਸਟਮ ਕੰਮ ਨਹੀਂ ਕਰਦਾ ਹੈ । ਜੇਕਰ ਕੋਈ ਮੁਲਾਜ਼ਮ ਆਪਣਾ ਐਂਟਰੀ ਕਾਰਡ ਭੁੱਲ ਜਾਵੇ ਤਾਂ ਉਹ ਸਵਿੱਚ ਆਫ਼ ਕਰਕੇ ਅੰਦਰ ਜਾ ਸਕਦਾ ਹੈ,ਉਸ ਵੇਲੇ ਤੱਕ ਅਲਾਰਮ ਵੀ ਨਹੀਂ ਵੱਜਦਾ ਹੈ ।

4. ਜ਼ਿਆਦਾ ਰਕਮ ਅਤੇ ਘੱਟ ਸਟਾਫ਼ ਦਾ ਇੰਤਜ਼ਾਰ ਕਰਨ ਲੱਗੇ

ਮਨਦੀਪ ਅਤੇ ਮਨੀ ਲੁੱਟ ਦੀ ਪਲਾਨਿੰਗ ਤਿਆਰ ਕਰ ਚੁੱਕੇ ਸਨ। ਗੈਂਗ ਵੀ ਤਿਆਰ ਸੀ, ਹੁਣ ਕੰਪਨੀ ਦੇ ਆਫ਼ਿਸ ਵਿੱਚ ਜ਼ਿਆਦਾ ਰਕਮ ਅਤੇ ਘੱਟ ਸਟਾਫ਼ ਹੋਣ ਦਾ ਇੰਤਜ਼ਾਰ ਸੀ । ਇਹ ਮੌਕਾ 9 ਜੂਨ ਨੂੰ ਮਿਲਿਆ,ਉਸ ਦਿਨ ਕੰਪਨੀ ਵਿੱਚ 11 ਕਰੋੜ ਦਾ ਕੈਸ਼ ਸੀ । ਮੁਲਾਜ਼ਮ ਵੀ ਸਿਰਫ਼ 5 ਸਨ,ਜਿਸ ਵਿੱਚ 3 ਗਾਰਡ ਅਤੇ 2 ਕੈਸ਼ ਗਿਣਨ ਵਾਲੇ ਸਨ ।

5. ਕਾਰ ਅਤੇ ਬਾਈਕ ਦੀ ਵਰਤੋਂ ਕੀਤੀ ਗਈ

9 ਜੂਨ ਦੀ ਰਾਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ 2 ਮੈਡੀਊਲ ਦੀ ਵਰਤੋਂ ਕੀਤੀ ਗਈ,ਪਹਿਲੀ ਬਾਈਕ ਦੂਜੀ ਕਾਰ। 2 ਬਾਈਕਾਂ ‘ਤੇ ਮਨਜਿੰਦਰ ਮਨੀ ਆਪਣੇ 4 ਸਾਥੀਆਂ ਨਾਲ ਪਹੁੰਚਿਆ ਜਦਕਿ ਮਨਦੀਪ ਕੌਰ ਕਾਰ ‘ਤੇ ਆਪਣੇ ਚਾਰ ਹੋਰ ਸਾਥੀਆਂ ਨਾਲ ਪਹੁੰਚੀ।

6. ਫੋਲਡਿੰਗ ਪੌੜੀ ਦੇ ਜ਼ਰੀਏ ਅੰਦਰ ਵੜੇ

ਕੰਪਨੀ ਦੇ ਦਫ਼ਤਰ ਵਿੱਚ ਵੜਨ ਦੇ ਲਈ ਮਨਦੀਪ ਨੇ ਫੋਲਡਿੰਗ ਪੌੜੀ ਦੀ ਵਰਤੋਂ ਕੀਤੀ । 8 ਲੁਟੇਰੇ ਪੌੜੀ ਦੇ ਜ਼ਰੀਏ ਪਿਛਲੇ ਰਸਤੇ ਤੋਂ ਅੰਦਰ ਵੜੇ, ਇਸ ਦੇ ਬਾਅਦ 2 ਲੋਕ ਫ਼ਰੰਟ ਗੇਟ ਤੋਂ ਅੰਦਰ ਗਏ। ਮਨਜਿੰਦਰ ਮਨੀ ਨੂੰ ਪਤਾ ਸੀ ਕਿ ਤਾਰ ਕੱਟਣ ਦੇ ਨਾਲ ਕੰਪਨੀ ਦਾ ਸੈਂਸਰ ਸਿਸਟਮ ਕੰਮ ਕਰਨਾ ਬੰਦ ਕਰ ਦੇਵੇਗਾ,ਇਸ ਲਈ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਗਿਆ ।

7. ਹਥਿਆਰ ਨਾਲ ਗਾਰਡ ਨੂੰ ਬੰਦੀ ਬਣਾਇਆ

ਅੰਦਰ ਵੜਨ ਤੋਂ ਬਾਅਦ ਸੁਰੱਖਿਆ ਗਾਰਡ ਬਲਵੰਤ ਸਿੰਘ ਅਤੇ ਪਰਮਦੀ ਖਾਨ ਨੂੰ ਹਥਿਆਰਾਂ ਦੀ ਨੋਕ ‘ਤੇ ਬੰਦੀ ਬਣਾਇਆ ਅਤੇ ਰਾਈਫ਼ਲ ਖੋਹ ਲਈ। ਹੱਥ ਪੈਰ ਰੱਸੀ ਦੇ ਨਾਲ ਬੰਨ ਦਿੱਤੇ ।ਉਨ੍ਹਾਂ ਦੀ ਅੱਖਾਂ ਵਿੱਚ ਮਿਰਚਾਂ ਪਾ ਦਿੱਤੀ । ਸਰਵਿਸ ਰੂਮ ਵਿੱਚ ਕੈਮਰੇ ਦੀ ਰਿਕਾਰਡਿੰਗ ਵਾਲਾ DVR ਉਖਾੜ ਲਿਆ ਅਤੇ ਫਿਰ ਚੁੰਬਕ ਵਾਲੇ ਤਾਲੇ ਦੀਆਂ ਤਾਰਾ ਕੱਠ ਕੇ ਕੈਸ਼ ਵਾਲੇ ਕਮਰੇ ਵਿੱਚ ਦਾਖਲ ਹੋਏ। ਕੈਸ਼ ਵਾਲੇ ਕਮਰੇ ਵਿੱਚ ਮੁਲਾਜ਼ਮ ਹਿੰਮਤ ਸਿੰਘ ਅਤੇ ਹਰਮਿੰਦਰ ਸਿੰਘ ਕੈਸ਼ ਗਿਣ ਰਹੇ ਸਨ । ਲੁਟੇਰਿਆਂ ਨੇ ਦੋਵਾਂ ਦਾ ਮੋਬਾਈਲ ਖੋਹ ਲਿਆ ਅਤੇ ਫਿਰ ਕੁੱਟਮਾਰ ਕਰਕੇ ਉਨ੍ਹਾਂ ਦੇ ਮੂੰਹ ‘ਤੇ ਟੇਪ ਲਾ ਦਿੱਤੀ ਅਤੇ ਹੱਥ ਪੈਰ ਬੰਨ੍ਹ ਦਿੱਤੇ । ਲੁਟੇਰਿਆਂ ਨੇ ਧਮਕੀ ਦਿੱਤੀ ਸ਼ੋਰ ਮਚਾਇਆ ਤਾਂ ਗੋਲੀ ਮਾਰ ਦੇਣਗੇ ।

8. 2 ਬੈਗ ਵਿੱਚ ਕੈਸ਼ ਅਤੇ ਤੀਜੇ ਵੀ DVR ਲੈ ਕੇ ਫ਼ਰਾਰ ਹੋ ਗਏ

ਇਸ ਦੇ ਬਾਅਦ ਲੁਟੇਰਿਆਂ ਨੇ ਕੈਸ਼ 2 ਬੈਗ ਵਿੱਚ ਕੈਸ਼ ਭਰਿਆ,ਤੀਜੇ ਵਿੱਚ CCTV ਅਤੇ DVR ਅਤੇ ਹੋਰ ਸਮਾਨ ਲੈਕੇ ਫ਼ਰਾਰ ਹੋ ਗਏ । ਬਾਹਰ ਖੜੀ ਇੱਕ ਵੈਨ ਵਿੱਚ ਇਸ ਨੂੰ ਰੱਖਿਆ ਅਤੇ ਲਾਲ ਬਾਗ਼ ਦੇ ਰਸਤੇ ਮੁੱਲਾਂਪੁਰ ਫ਼ਰਾਰ ਹੋ ਗਏ। ਇੱਥੋਂ ਕੈਸ਼ ਵੈਨ ਤੋਂ ਸਾਰਾ ਪੈਸੇ ਕਾਰ ਵਿੱਚ ਭਰੇ । ਕੁਝ ਪੈਸੇ ਉੱਥੇ ਹੀ ਵੰਡੇ ਅਤੇ ਬਾਕੀ ਕਾਰ ਵਿੱਚ ਰੱਖ ਦਿੱਤੇ ।