ਬਿਊਰੋ ਰਿਪੋਰਟ : ਲੁਧਿਆਣਾ ਦੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ,ਮਹਿਮਾਨਾਂ ਦਾ ਆਉਣਾ ਸ਼ੁਰੂ ਸੀ । 2 ਦਿਨ ਬਾਅਦ ਵਿਆਹ ਸੀ,ਕੁੜੀ NRI ਸੀ ਲਾੜਾ ਲਾੜੀ ਨੂੰ ਲੈਣ ਦਿੱਲੀ ਏਅਰਪੋਰਟ ਗਿਆ ਸੀ ਪਰ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ । ਲਾਡੋਵਾਲ ਪੁੱਲ ਤੋਂ XUV ਕਾਰ 40 ਫੁੱਟ ਹੇਠਾਂ ਡਿੱਗ ਗਈ । ਹਾਦਸਾ ਪੁੱਲ ਦੀ ਰੇਲਿੰਗ ਟੁੱਟਣ ਦੀ ਵਜ੍ਹਾ ਕਰਕੇ ਹੋਇਆ। ਕਾਰ ਵਿੱਚ 3 ਲੋਕ ਸਵਾਰ ਸਨ, ਜਿੰਨਾਂ ਨੂੰ ਸੱਟਾਂ ਲੱਗੀਆਂ ਹਨ । ਉਧਰ ਜ਼ਖਮੀ ਨੌਜਵਾਨ ਪ੍ਰਿੰਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਸ ਵਜ੍ਹਾ ਨਾਲ ਕਾਰ ਹਾਦਸੇ ਦਾ ਸ਼ਿਕਾਰ ਹੋਈ
ਪ੍ਰਿੰਸ ਦੇ ਦੋਸਤ ਰਾਜਵੀਰ ਨੇ ਦੱਸਿਆ ਕਿ ਕਾਰ ਬੁਰੀ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋ ਚੁੱਕੀ ਹੈ । ਹਾਦਸੇ ਵਿੱਚ ਜ਼ਖਮੀ ਪ੍ਰਿੰਸ ਦਾ 2 ਦਿਨ ਬਾਅਦ ਦਸੂਹਾ ਵਿੱਚ ਵਿਆਹ ਹੈ। ਉਹ ਵਿਦੇਸ਼ ਤੋਂ ਆਈ ਮੰਗੇਤਰ ਨੂੰ ਲੈਣ ਦੇ ਲਈ ਦਿੱਲੀ ਏਅਰਪੋਰਟ ਗਿਆ ਸੀ। XUV ਕਾਰ ਡਰਾਈਵਰ ਤੋਂ ਸਟੇਰਿੰਗ ਨਹੀਂ ਸੰਭਲਿਆ ਸਾਹਮਣੇ ਆਟੋ ਆ ਰਿਹਾ ਸੀ ਉਸ ਨੂੰ ਬਚਾਉਣ ਦੇ ਲਈ ਚੱਕਰ ਵਿੱਚ ਕਾਰ ਪੁੱਲ ਦੇ ਕਿਨਾਰੇ ਨਾਲ ਟਕਰਾਈ ।
ਪ੍ਰਿੰਸ ਦੇ ਦੋਸਤ ਦੇ ਮੁਤਾਬਿਕ ਬੈਲੰਸ ਵਿਗੜਨ ਅਤੇ ਰੇਲਿੰਗ ਟੁੱਟਣ ਦੀ ਵਜ੍ਹਾ ਕਰਕੇ ਗੱਡੀ ਹੇਠਾਂ ਡਿੱਗੀ । ਕਾਰ ਕੱਚੀ ਰੇਲਿੰਗ ਤੋੜ ਦੇ ਹੋਏ 3 ਤੋਂ 4 ਵਾਰ ਪਲਟੀ ਅਤੇ ਪੁੱਲ ਤੋਂ ਹੇਠਾਂ ਡਿੱਗ ਗਈ । ਰਾਜੀਵ ਦੇ ਮੁਤਾਬਿਕ ਗੱਡੀ ਜਦੋਂ ਪੁੱਲ ਤੋਂ ਹੇਠਾਂ ਡਿੱਗੀ ਤਾਂ ਕੁਝ ਲੋਕਾਂ ਨੇ ਚੀਕਾਂ ਮਾਰਿਆਂ ਰਾਹਗਿਰਾਂ ਦੀ ਮਦਦ ਨਾਲ ਪੀੜਤਾਂ ਨੂੰ ਬਚਾਇਆ ਗਿਆ ।