The Khalas Tv Blog India ਪਤਨੀ ਦਾ ਸਿਰ ਹੱਥ ‘ਚ ਫੜ ਕੇ ਜਾ ਰਿਹਾ ਸੀ ਪਤੀ ! ਕਹਿੰਦਾ ‘ਹੁਣ ਹੱਦ ਹੋ ਗਈ ਸੀ’ !
India

ਪਤਨੀ ਦਾ ਸਿਰ ਹੱਥ ‘ਚ ਫੜ ਕੇ ਜਾ ਰਿਹਾ ਸੀ ਪਤੀ ! ਕਹਿੰਦਾ ‘ਹੁਣ ਹੱਦ ਹੋ ਗਈ ਸੀ’ !

 

ਬਿਉਰੋ ਰਿਪੋਰਟ : ਲਖਨਊ ਨਾਲ ਲੱਗਦੇ ਬਾਰਾਬੰਕੀ ਵਿੱਚ ਇੱਕ ਦਿਲ ਨੂੰ ਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਪਤੀ ਨੇ ਪਤਨੀ ਦਾ ਸਿਰ ਵੱਢ ਦਿੱਤਾ ਸਿਰਫ਼ ਇੰਨਾਂ ਹੀ ਨਹੀਂ ਉਸ ਨੂੰ ਹੱਥ ਵਿੱਚ ਫੜ ਕੇ ਥਾਣੇ ਜਾ ਰਿਹਾ ਸੀ । ਰਸਤੇ ਵਿੱਚ ਹੀ ਪੁਲਿਸ ਨੇ ਉਸ ਨੂੰ ਫੜ ਲਿਆ । ਮੁਲਜ਼ਮ ਪਤੀ ਨੇ ਪੁਲਿਸ ਵਾਲਿਆਂ ਨੂੰ ਕਿਹਾ ਮੈਂ ਪਤਨੀ ਦਾ ਕਤਲ ਕੀਤਾ ਹੈ,ਗ੍ਰਿਫਤਾਰ ਕਰ ਲਿਉ । ਵਾਰਦਾਤ ਫਤਿਹਪੁਰ ਕੋਤਵਾਲੀ ਦੇ ਬਸਾਰਾ ਪਿੰਡ ਦੀ ਹੈ ।

ਕਤ ਲ ਦੇ ਮੁਲਜ਼ਮ ਪਤੀ ਦਾ ਨਾਂ ਅਨਿਲ ਹੈ,ਸ਼ੁੱਕਰਵਾਰ ਸਵੇਰ ਉਸ ਦੇ ਘਰੋਂ ਇੱਕ ਲਵ ਲੈਵਰ ਮਿਲਿਆ ਹੈ । ਇਸ ਦੇ ਬਾਅਦ ਉਹ ਗੁੱਸੇ ਵਿੱਚ ਆ ਗਿਆ,ਘਰ ਵਿੱਚ ਰੱਖੇ ਤੇਜ਼ਦਾਰ ਹਥਿਆਰ ਨਾਲ ਪਤਨੀ ਦਾ ਕਤਲ ਕਰ ਦਿੱਤਾ । ਗੁਆਂਢੀਆਂ ਨੇ ਦੱਸਿਆ ਮੁਲਜ਼ਮ ਨੂੰ ਸ਼ੱਕ ਸੀ ਕਿ ਪਤਨੀ ਦਾ ਕਿਸੇ ਨਾਲ ਅਫੇਅਰ ਹੈ,ਪੁਲਿਸ ਘਟਨਾ ਦੇ ਬਾਰੇ ਪੁੱਛ-ਗਿੱਛ ਕਰ ਰਹੀ ਹੈ ।

ਸਥਾਨਕ ਲੋਕਾਂ ਮੁਤਾਬਿਕ ਦੋਵਾਂ ਦਾ 8 ਸਾਲ ਪਹਿਲਾਂ ਵਿਆਹ ਹੋਇਆ ਸੀ । ਇਸ ਤੋਂ ਪਹਿਲਾਂ ਦੋਵਾਂ ਵਿੱਚ ਵਿਵਾਦ ਹੋਇਆ ਸੀ । ਅਨਿਲ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਕਿਸੇ ਨਾਲ ਅਫੇਅਰ ਹੈ । ਇਸ ਨੂੰ ਲੈਕੇ ਪਹਿਲਾਂ ਵੀ ਦੋਵਾਂ ਦਾ ਵਿਵਾਦ ਹੁੰਦਾ ਰਹਿੰਦਾ ਸੀ।

ਪਤੀ ਅਨਿਲ ਨੇ ਪਤਨੀ ਵੰਦਨਾ ਇੱਕ ਸਾਲ ਦੇ ਪੁੱਤਰ ਨਾਲ ਰਹਿੰਦੀ ਸੀ । ਗੁਆਂਢੀ ਨੇ ਦੱਸਿਆ ਸਵੇਰੇ ਉਸ ਦੇ ਘਰ ਤੋਂ ਲੜਾਈ ਦੀ ਆਵਾਜ਼ ਆ ਰਹੀ ਸੀ । ਕਿਉਂਕਿ ਅਕਸਰ ਦੋਵਾਂ ਦੇ ਵਿਚਾਾਲੇ ਵਿਵਾਦ ਹੁੰਦਾ ਸੀ ਇਸ ਲਈ ਕੋਈ ਘਰ ਨਹੀਂ ਗਿਆ । ਥੋੜੀ ਦੇਰ ਬਾਅਦ ਪਤਨੀ ਵੰਦਨਾ ਦੀ ਚੀਕ ਸੁਣਾਈ ਦਿੱਤੀ ਅਤੇ ਜਦੋਂ ਗੁਆਂਢੀ ਅਨਿਲ ਦੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ,ਅਨਿਲ ਦੇ ਇੱਕ ਹੱਥ ਵਿੱਚ ਵੰਦਨਾ ਦਾ ਵੱਢਿਆ ਹੋਇਆ ਸਿਰ ਸੀ,ਫੌਰਨ ਪੁਲਿਸ ਨੂੰ ਇਤਲਾਹ ਕੀਤੀ ਗਈ ।

ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰ ਅਨਿਲ ਸਵੇਰ ਕੰਮ ‘ਤੇ ਚੱਲਾ ਗਿਆ ਸੀ । ਹਾਲਾਂਕਿ ਥੋੜੀ ਦੇਰ ਬਾਅਦ ਉਹ ਵਾਪਸ ਘਰ ਆ ਗਿਆ । ਪਤਨੀ ਉਸ ਵਕਤ ਘਰ ਦਾ ਕੰਮ ਕਰ ਰਹੀ ਸੀ । ਉਸ ਨੇ ਪਤਨੀ ਨੂੰ ਘਰ ਦੇ ਅੰਦਰ ਬੁਲਾਇਆ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ । ਫਿਰ ਪਤਨੀ ਦਾ ਸਿਰ ਵਾਲਾ ਨਾਲ ਫੜ ਕੇ ਪੁਲਿਸ ਸਟੇਸ਼ਨ ਵੱਲ ਜਾਣ ਲੱਗਿਆ ।

ਅਨਿਲ ਨੇ ਇਲਜ਼ਾਮ ਲਗਾਇਆ ਕਿ ਮੇਰੀ ਪਤਨੀ ਦੇ ਪ੍ਰੇਮ ਸਬੰਧ ਸਨ ਜਦੋਂ ਉਸ ਨੇ ਪ੍ਰੇਮੀ ਦੀ ਚਿੱਠੀ ਵੇਖੀ ਤਾਂ ਉਹ ਆਪਣੇ ਉੱਤੇ ਕਾਬੂ ਨਹੀਂ ਰੱਖ ਸਕਿਆ ਅਤੇ ਕਤਲ ਕਰ ਦਿੱਤਾ । ਪੁਲਿਸ ਨੇ ਰਸਤੇ ਵਿੱਚ ਰੋਕ ਕੇ ਅਨਿਲ ਨੂੰ ਗ੍ਰਿਫਤਾਰ ਕੀਤਾ।

 

 

Exit mobile version