India Punjab Technology

PAYTM ਪੇਮੈਂਟ ਨਾਲ ਜੁੜੇ ਅੱਜ ਦੇ 2 ਵੱਡੇ ਫੈਸਲੇ ! ਇੱਕ ‘ਚ ਗਾਹਰ ਨੂੰ ਰਾਹਤ,ਦੂਜਾ ਅਲਰਟ ਕਰਨ ਵਾਲਾ !

ਬਿਉਰੋ ਰਿਪੋਰਟ : PAYTM ਨੂੰ ਲੈਕੇ 2 ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਦੋਵੇ ਗਾਹਕਾਂ ਦੇ ਨਾਲ ਜੁੜੀਆਂ ਹਨ । ਪਹਿਲੀ ਰਿਜ਼ਰਵ ਬੈਂਕ ਆਫ ਇੰਡੀਆ ਨੇ PAYTM ਵਿੱਚ ਟਰਾਂਸਜੈਕਸ਼ਨ ਕਰਨ ਦੀ ਡੈਡਲਾਈਨ ਵਧਾ ਦਿੱਤੀ ਹੈ ਹੁਣ 15 ਮਾਰਚ ਤੱਕ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ । 16 ਫਰਵਰੀ ਨੂੰ RBI ਨੇ ਇੱਕ ਸਰਕੂਲਰ ਜਾਰੀ ਕੀਤਾ ਹੈ । ਪਿਛਲੇ ਕੁਝ ਦਿਨਾਂ ਵਿੱਚ ਸੈਂਟਰਲ ਬੈਂਕ ਵਿੱਚ ਲੋਕਾਂ ਦੇ ਬਹੁਤ ਸਾਰੇ ਸਵਾਲ ਵੀ ਮਿਲੇ ਸੀ । ਉਸ ਦੇ ਅਧਾਰ ‘ਤੇ RBI ਇੱਕ FAQ (ਸਵਾਲ ਜਵਾਬ ) ਵੀ ਜਾਰੀ ਕੀਤਾ ਹੈ ।

ਇਸ ਤੋਂ ਪਹਿਲਾਂ 31 ਜਨਵਰੀ ਨੂੰ ਜਾਰੀ ਸਰਕੂਲਰ ਵਿੱਚ RBI ਨੇ ਕਿਹਾ ਹੈ ਕਿ 29 ਫਰਵਰੀ ਦੇ ਬਾਅਦ PAYTM ਬੈਂਕ ਦੇ ਐਕਾਉਂਟ ਵਿੱਚ ਪੈਸਾ ਜਮਾ ਨਹੀਂ ਕੀਤਾ ਜਾ ਸਕੇਗਾ । ਇਸ ਬੈਂਕ ਦੇ ਜ਼ਰੀਏ ਵਾਲੇਟ,ਪ੍ਰੀਪੇਡ ਸਰਵਿਸੇਜ,ਫਾਸਟਟੈਗ ਅਤੇ ਦੂਜੀਆਂ ਸੇਵਾਵਾਂ ਵਿੱਚ ਪੈਸੇ ਨਹੀਂ ਪਾਏ ਜਾ ਸਕਣਗੇ।

PAYTM ਦੀ ਕੰਪਨੀ One97 Communication Limited ਹੈ । PAYTM ਬੈਂਕ ਦੇ ਜ਼ਰੀਏ ਪੇਟੀਐੱਮ ਐੱਪ ‘ਤੇ ਸਰਵਿਸ ਮਿਲ ਦੀ ਹੈ । ਰਿਜ਼ਰਵ ਬੈਂਕ ਨੇ PAYTM ਬੈਂਕ ‘ਤੇ ਰੋਕ ਲਗਾਈ ਹੈ । RBI ਨੇ ਜੋ ਰੋਕ ਲਗਾਈ ਹੈ ਉਹ PAYTM ਬੈਂਕ ‘ਤੇ ਲਗਾਈ ਹੈ । PAYTM ਸਾਰੀ ਸੇਵਾਵਾਂ ਇਸੇ ਬੈਂਕ ਦੇ ਜ਼ਰੀਏ ਹੀ ਦਿੰਦਾ ਹੈ । ਅਜਿਹੇ ਵਿੱਚ ਜੋ ਸਰਵਿਸਿਜ PAYTM ਬੈਂਕ ਦੇ ਜ਼ਰੀਏ ਮਿਲ ਦੀ ਹੈ ਉਹ 15 ਮਾਰਚ 2024 ਤੋਂ ਬਾਅਦ ਬੰਦ ਹੋ ਜਾਵੇਗੀ ।

PAYTM ਨਾਲ ਜੁੜੀ ਵੱਡੀ ਖਬਰ

ਹੁਣ PAYTM ਯੂਜ਼ਰ ਨੂੰ ਨਵਾਂ ਫਾਸਟੈਗ ਲੈਣਾ ਹੋਵੇਗਾ । ਕਿਉਂਕਿ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (NHAI) ਨੇ PAYTM ਨੂੰ ਆਪਣੀ ਰਜਿਸਟਰਡ ਬੈਂਕਾਂ ਦੀ ਲਿਸਟ ਤੋਂ ਹਟਾ ਦਿੱਤਾ ਹੈ । ਯਾਨੀ PAYTM ਹੁਣ ਨਵਾਂ ਫਾਸਟੈਗ ਜਾਰੀ ਨਹੀਂ ਕਰ ਸਕੇਗਾ । ਹੁਣ ਤੁਹਾਨੂੰ PAYTM FAST TAG ਸਰੰਡਰ ਕਰਨਾ ਹੋਵੇਗਾ ਅਤੇ ਲਿਸਟ ਵਿੱਚ ਦਿੱਤੇ ਗਏ ਬੈਂਕ ਤੋਂ ਨਵਾਂ ਖਰੀਦਨਾ ਹੋਵੇਗਾ । IHMCL ਨੇ ਇਹ ਕਦਮ PAYTM ਬੈਂਕ ‘ਤੇ RBI ਦੀ ਕਾਰਵਾਈ ਤੋਂ ਬਾਅਦ ਲਿਆ ਹੈ । ਇਸ ਨਾਲ ਤਕਰੀਬਨ 2 ਕਰੋੜ ਯੂਜ਼ਰ ਪ੍ਰਭਾਵਿਤ ਹੋਣਗੇ।