ਨਵੀਂ ਦਿੱਲੀ : ਦੇਸ਼ ਭਰ ਵਿੱਚ ਵਪਾਰਕ ਐਲਪੀਜੀ (Commercial LPG Price) ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ। ਇਹ ਕਟੌਤੀ ਦੇਸ਼ ਦੇ 4 ਮਹਾਨਗਰਾਂ ਵਿੱਚ 171.50 ਰੁਪਏ ਤੱਕ ਦੀ ਹੋਈ ਹੈ। ਨਵੀਆਂ ਦਰਾਂ ਅੱਜ ਯਾਨੀ 1 ਮਈ ਤੋਂ ਲਾਗੂ ਹੋ ਗਈਆਂ ਹਨ। ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਦੀ ਵੈੱਬਸਾਈਟ ‘ਤੇ ਨਵੀਆਂ ਕੀਮਤਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਦੱਸ ਦੇਈਏ ਕਿ ਘਰ ਵਿੱਚ ਵਰਤੀ ਜਾਣ ਵਾਲੀ ਐਲਪੀਜੀ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਹੁਣ ਦਿੱਲੀ ਵਿੱਚ 19 ਕਿਲੋ ਦਾ ਗੈਸ ਸਿਲੰਡਰ 2028 ਰੁਪਏ ਦੀ ਬਜਾਏ 1856.50 ਰੁਪਏ ਵਿੱਚ ਮਿਲੇਗਾ। ਕੋਲਕਾਤਾ ‘ਚ ਇਸ ਨੂੰ 2132 ਦੀ ਬਜਾਏ 1960.50 ਰੁਪਏ ਅਤੇ ਮੁੰਬਈ ‘ਚ 1980 ਦੀ ਬਜਾਏ 1808.50 ਰੁਪਏ ‘ਚ ਖਰੀਦਿਆ ਜਾ ਸਕਦਾ ਹੈ। ਵਪਾਰਕ ਐਲਪੀਜੀ ਹੁਣ ਚੇਨਈ ਵਿੱਚ 2021.50 ਰੁਪਏ ਵਿੱਚ ਉਪਲਬਧ ਹੋਵੇਗੀ, ਜਦੋਂ ਕਿ ਪਹਿਲਾਂ ਇਹ 2192.50 ਰੁਪਏ ਵਿੱਚ ਸੀ।
ਹੁਣ ਪਟਨਾ ਵਿੱਚ ਵਪਾਰਕ ਐਲਪੀਜੀ ਦੀ ਕੀਮਤ 2122 ਰੁਪਏ ਹੈ। ਅਪ੍ਰੈਲ ਵਿੱਚ ਵਪਾਰਕ ਐਲਪੀਜੀ ਦੀਆਂ ਕੀਮਤਾਂ ਵਿੱਚ ਵੀ ਕਟੌਤੀ ਕੀਤੀ ਗਈ ਸੀ। 1 ਅਪ੍ਰੈਲ ਨੂੰ ਵਪਾਰਕ ਰਸੋਈ ਗੈਸ 92 ਰੁਪਏ ਸਸਤਾ ਹੋ ਗਿਆ ਸੀ।
ਇਸ ਤੋਂ ਪਹਿਲਾਂ 1 ਮਾਰਚ ਨੂੰ ਇਸ ਦੀ ਕੀਮਤ 350 ਰੁਪਏ ਵਧਾਈ ਗਈ ਸੀ। ਸਾਲਾਨਾ ਆਧਾਰ ‘ਤੇ, ਦਿੱਲੀ ਵਿਚ ਵਪਾਰਕ ਐਲਪੀਜੀ ਦੀ ਕੀਮਤ ਵਿਚ ਹੁਣ ਤੱਕ ਲਗਭਗ 500 ਰੁਪਏ ਦੀ ਕਟੌਤੀ ਕੀਤੀ ਗਈ ਹੈ। ਮਈ 2022 ਵਿੱਚ ਵਪਾਰਕ ਐਲਪੀਜੀ 2355.50 ਰੁਪਏ ਸੀ।
ਘਰੇਲੂ ਐਲਪੀਜੀ
ਘਰੇਲੂ ਰਸੋਈ ਗੈਸ ਦੀ ਕੀਮਤ ‘ਚ ਅੱਜ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਦਿੱਲੀ ਵਿੱਚ 1103 ਰੁਪਏ, ਮੁੰਬਈ ਵਿੱਚ 1112.5 ਰੁਪਏ, ਕੋਲਕਾਤਾ ਵਿੱਚ 1129 ਰੁਪਏ ਅਤੇ ਚੇਨਈ ਵਿੱਚ 1118.50 ਰੁਪਏ ਵਿੱਚ ਉਪਲਬਧ ਹੈ। ਪਟਨਾ ਵਿੱਚ ਘਰੇਲੂ ਗੈਸ ਦੀ ਕੀਮਤ 1201 ਪ੍ਰਤੀ ਸਿਲੰਡਰ ਹੈ। 1 ਮਾਰਚ 2023 ਨੂੰ ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ ਬਦਲਾਅ ਹੋਇਆ ਸੀ। ਫਿਰ ਇਸ ਨੂੰ 50 ਰੁਪਏ ਸਸਤਾ ਕਰ ਦਿੱਤਾ ਗਿਆ।
ਐਲਪੀਜੀ ਦੀ ਕੀਮਤ ਦੀ ਹਰ ਮਹੀਨੇ ਸਮੀਖਿਆ ਕੀਤੀ ਜਾਂਦੀ ਹੈ। ਕੁਝ ਗੱਲਾਂ ਨੂੰ ਧਿਆਨ ‘ਚ ਰੱਖ ਕੇ ਸਮੀਖਿਆ ਕੀਤੀ ਜਾਂਦੀ ਹੈ ਅਤੇ ਉਸ ਦੇ ਆਧਾਰ ‘ਤੇ ਗੈਸ ਦੀਆਂ ਕੀਮਤਾਂ ‘ਚ ਵਾਧਾ ਜਾਂ ਕਟੌਤੀ ਕੀਤੀ ਜਾਂਦੀ ਹੈ। ਰਸੋਈ ਗੈਸ ਦੀ ਕੀਮਤ ਦਰਾਮਦ ਸਮਾਨ ਮੁੱਲ (IPP) ਦੇ ਫਾਰਮੂਲੇ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਭਾਰਤ ਵਿਚ ਰਸੋਈ ਗੈਸ ਜ਼ਿਆਦਾਤਰ ਦਰਾਮਦ ‘ਤੇ ਨਿਰਭਰ ਹੈ, ਇਸ ਲਈ ਅੰਤਰਰਾਸ਼ਟਰੀ ਗੈਸ ਦੀਆਂ ਕੀਮਤਾਂ ਦਾ ਵੱਡਾ ਪ੍ਰਭਾਵ ਹੈ।
ਰਸੋਈ ਗੈਸ ਦਾ ਕੱਚਾ ਮਾਲ ਕਰੂਡ ਤੇਲ ਹੰਦਾ ਹੈ, ਇਸ ਲਈ ਕੱਚੇ ਤੇਲ ਦੀ ਕੀਮਤ ਦਾ ਵੀ ਇਸ ‘ਤੇ ਬਹੁਤ ਅਸਰ ਪੈਂਦਾ ਹੈ। ਭਾਰਤ ਵਿੱਚ ਬੈਂਚਮਾਰਕ ਐਲਪੀਜੀ ਕੀਮਤ ਸਾਊਦੀ ਅਰਾਮਕੋ ਦੀ ਐਲਪੀਜੀ ਕੀਮਤ ਹੈ। ਗੈਸ ਦੀ ਕੀਮਤ ਵਿੱਚ ਐੱਫਓਬੀ, ਮਾਲ, ਬੀਮਾ, ਕਸਟਮ ਡਿਊਟੀ ਅਤੇ ਪੋਰਟ ਡਿਊਟੀ ਸ਼ਾਮਲ ਹਨ।