ਬਿਉਰੋ ਰਿਪੋਰਟ – Lok sabha Election 2024: ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ (Punjab Bjp President Sunil Jakhar) ਨੂੰ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਜਿੱਥੋਂ ਵੀ ਜਾਖੜ ਚੋਣ ਲੜਨਗੇ, ਮੈਂ ਉਨ੍ਹਾਂ ਦੇ ਖ਼ਿਲਾਫ਼ ਚੋਣ ਲੜਾਂਗਾ। ਵੜਿੰਗ ਨੇ ਬੀਜੇਪੀ ਨੂੰ ਅਪੀਲ ਕੀਤੀ ਹੈ ਕਿ ਉਹ ਜਾਖੜ ਨੂੰ ਟਿਕਟ ਦੇਣ।
ਦਰਅਸਲ ਕੁਝ ਦਿਨ ਪਹਿਲਾਂ ਜਾਖੜ ਨੇ ਵੜਿੰਗ ‘ਤੇ ਟਿਕਟਾਂ ਵੇਚਣ ਦਾ ਇਲਜ਼ਾਮ ਲਗਾਇਆ ਸੀ, ਜਿਸ ਤੋਂ ਬਾਅਦ ਹੁਣ ਵੜਿੰਗ ਨੇ ਪਲਟਵਾਰ ਕਰਦੇ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਹਾਲਾਂਕਿ ਸੁਨੀਲ ਜਾਖੜ ਨੇ 2022 ਵਿੱਚ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਹੁਣ ਸਿਆਸੀ ਚੋਣ ਅਖਾੜੇ ਵਿੱਚ ਨਹੀਂ ਕਦੇ ਨਹੀਂ ਉਤਰਨਗੇ।
ਜਾਖੜ ਦੀ ਅਖੀਰਲੀ ਚੋਣ 2019 ਦੀ ਗੁਰਦਾਸਪੁਰ ਲੋਕ ਸਭਾ ਦੀ ਚੋਣ ਸੀ ਜਦੋਂ ਉਹ ਕਾਂਗਰਸ ਦੀ ਟਿਕਟ ‘ਤੇ ਸੰਨੀ ਦਿਉਲ ਕੋਲੋ ਹਾਰੇ ਸਨ। ਪਰ ਜਦੋਂ ਮੁੱਖ ਮੰਤਰੀ ਦੀ ਰੇਸ ਵਿੱਚ ਉਹ ਚਰਨਜੀਤ ਸਿੰਘ ਚੰਨੀ ਤੋਂ ਪਿਛੜ ਗਏ ਸਨ ਤਾਂ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਮੈਂ ਹੁਣ ਕਦੇ ਚੋਣ ਨਹੀਂ ਲੜੂੰਗਾ। ਹਾਲਾਂਕਿ ਬੀਜੇਪੀ ਦੇ ਆਉਣ ਤੋਂ ਬਾਅਦ ਜਾਖੜ ਦੇ ਮੁੜ ਤੋਂ ਚੋਣ ਲੜਨ ਦੀ ਚਰਚਾਵਾਂ ਚੱਲੀਆਂ ਸਨ, ਪਰ ਉਨ੍ਹਾਂ ਨੇ ਚੋਣ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਬਾਗ਼ੀਆਂ ਨੂੰ ‘Y’ ਸਰੁੱਖਿਆ ਦੇਣ ’ਤੇ ਰਾਜਾ ਵੜਿੰਗ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਇਹ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਇਨਾਮ ਹੈ। ਉਨ੍ਹਾਂ ਕਿਹਾ ਬੀਜੇਪੀ ਨੂੰ ਇਸ ਦੀ ਚਿੰਤਾ ਨਹੀਂ ਹੈ ਕਿ ਸਾਡੀ ਸਰਹੱਦਾਂ ਸੁਰੱਖਿਅਤ ਹਨ ਜਾਂ ਨਹੀਂ, ਉਨ੍ਹਾਂ ਨੂੰ ਚਿੰਤਾ ਹੈ ਕਿ ਵਿਰੋਧੀਆਂ ਦੇ ਆਗੂਆਂ ਨੂੰ ਪੂਰੀ ਸੁਰੱਖਿਆ ਮਿਲਣੀ ਚਾਹੀਦੀ ਹੈ।