The Khalas Tv Blog Punjab ਪਾਣੀ ਲਈ ਸੰਘਰਸ਼ ਕਰ ਰਹੇ ਲੋਕਾਂ ਨੇ ਇੰਝ ਮਨਾਇਆ ਲੋਹੜੀ ਦਾ ਤਿਉਹਾਰ,ਕੜਾਕੇ ਦੀ ਠੰਡ ਵਿੱਚ ਵੀ ਹੌਂਸਲੇ ਬੁਲੰਦ
Punjab

ਪਾਣੀ ਲਈ ਸੰਘਰਸ਼ ਕਰ ਰਹੇ ਲੋਕਾਂ ਨੇ ਇੰਝ ਮਨਾਇਆ ਲੋਹੜੀ ਦਾ ਤਿਉਹਾਰ,ਕੜਾਕੇ ਦੀ ਠੰਡ ਵਿੱਚ ਵੀ ਹੌਂਸਲੇ ਬੁਲੰਦ

ਜ਼ੀਰਾ :  ਜ਼ੀਰਾ ਮੋਰਚਾ ਸੰਘਰਸ਼ ਕਮੇਟੀ ਵੱਲੋਂ ਮੋਰਚੇ ‘ਤੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ । ਦਿਨ ਦੇ ਸਮੇਂ ਜਿਥੇ ਧਰਨੇ ਵਾਲੀ ਥਾਂ ‘ਤੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ,ਉਥੇ ਸ਼ਾਮ ਨੂੰ ਧੂਣੀ ਵੀ ਬਾਲੀ ਗਈ।

ਮੋਰਚੇ ਦੀ ਹਰ ਪੱਲ ਦੀ ਅਪਡੇਟ ਦੇਣ ਵਾਲੇ ਟਵਿੱਟਰ ਅਕਾਊਂਟ ‘ਤੇ ਇਸ ਸੰਬੰਧ ਵਿੱਚ ਪੋਸਟ ਵੀ ਪਾਈ ਗਈ ਸੀ,ਜਿਸ ਵਿੱਚ ਕਿਹਾ ਗਿਆ ਸੀ ਕਿ ਅੱਜ ਸਾਂਝਾ ਜ਼ੀਰਾ ਮੋਰਚਾ ਦੀ ਲੋਹੜੀ ਦੀ ਅੱਗ ਵਿੱਚ ਸਿਆਸਤਦਾਨਾਂ ਦੀ ਮੌਕਾਪ੍ਰਸਤੀ, ਸਰਕਾਰ ਦਾ ਹੰਕਾਰ ਅਤੇ ਲੋਕਾਂ ਨੂੰ ਉਜਾੜਨ ਵਾਲੇ ਉਦਯੋਗਪਤੀਆਂ ਦੇ ਲਾਲਚ ਨੂੰ ਸਾੜਿਆ ਜਾਵੇਗਾ ਤੇ ਜਿੱਤ ਦੀ ਅਰਦਾਸ ਵੀ ਕੀਤੀ ਜਾਵੇਗੀ।

 

ਇਥੇ ਹੀ ਕੀਤੇ ਗਏ ਇੱਕ ਹੋਰ ਟਵੀਟ ਵਿੱਚ ਕਿਹਾ ਗਿਆ ਸੀ ਕਿ ਇਸ ਤੋਂ ਪਹਿਲਾਂ ਸੰਘਰਸ਼ ਕਰ ਰਹੇ ਲੋਕਾਂ ਨੇ ਮਾਫੀਆ ਦੀ ਮਾਲਬਰੋਜ਼ ਸ਼ਰਾਬ ਫੈਕਟਰੀ ਦੁਆਰਾ ਪ੍ਰਦੂਸ਼ਣ ਵਿਰੁੱਧ ਲੜਾਈ ਲੜਦਿਆਂ ਦੀਵਾਲੀ, ਗੁਰਪੁਰਬ ਅਤੇ ਨਵਾਂ ਸਾਲ ਮੋਰਚੇ ਤੇ ਹੀ ਮਨਾਇਆ ਸੀ।

Exit mobile version