‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਮੋਹਾਲੀ ਦੇ ਵਾਰਡ ਨੰਬਰ-19 ਅਤੇ 20 ਤੋਂ ਜਿੱਤੇ ਪਤਨੀ ਤੇ ਪਤੀ, ਰਿਸ਼ਵ ਜੈਨ ਤੇ ਰਾਜ ਰਾਣੀ ਨੇ ਕਾਂਗਰਸ ਪਾਰਟੀ ਲਈ ਲੜੀ ਸੀ ਚੋਣ, ਵਾਰਡ ਨੰਬਰ 21 ਅਤੇ 22 ਤੋਂ ਵੀ ਕਾਂਗਰਸ ਪਾਰਟੀ ਨੇ ਜਿੱਤੀ ਸੀਟ, ਵਾਰਡ ਨੰਬਰ 33 ਤੋਂ ਆਜ਼ਾਦ ਗਰੁੱਪ ਦੀ ਹਰਜਿੰਦਰ ਕੌਰ ਸੋਹਾਣਾ ਨੇ ਮਾਰੀ ਬਾਜੀ। ਇਸੇ ਤਰ੍ਹਾਂ ਵਾਰਡ ਨੰਬਰ-15 ਤੋਂ ਆਜ਼ਾਦ ਉਮੀਦਵਾਰ ਨਿਰਮਲ ਕੌਰ, ਵਾਰਡ ਨੰਬਰ 29 ਤੋਂ ਆਜ਼ਾਦ ਉਮੀਦਵਾਰ ਸਤਵੀਰ ਧਨੋਆ ਦੀ ਪਤਨੀ ਕੁਲਦੀਪ ਕੌਰ ਧਨੋਆ ਤੇ ਵਾਰਡ ਨੰਬਰ 34 ਤੋਂ ਹੀ ਆਜ਼ਾਦ ਗਰੁੱਪ ਦੇ ਸੁਖਦੇਵ ਪਟਵਾਰੀ ਜੇਤੂ ਰਹੇ ਹਨ।
ਉੱਧਰ, ਵਾਰਡ ਨੰਬਰ 35 ਤੋਂ ਆਜ਼ਾਦ ਉਮੀਦਵਾਰ ਦੀ ਅਰੁਣਾ, ਵਾਰਡ ਨੰਬਰ 38 ਤੋਂ ਸਰਵਜੀਤ ਸਿੰਘ ਸਮਾਣਾ ਆਜ਼ਾਦ ਗਰੁੱਪ ਤੇ ਵਾਰਡ ਨੰਬਰ 39 ਤੋਂ ਵੀ ਆਜ਼ਾਦ ਗਰੁੱਪ ਦੀ ਕਰਮਜੀਤ ਕੌਰ ਨੇ ਬਾਜੀ ਮਾਰੀ ਹੈ।
ਮੋਹਾਲੀ ਦੇ ਵਾਰਡ ਨੰਬਰ 7 ਤੋਂ ਵੀ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਨੇ ਜਿੱਤ ਹਾਸਲ ਕੀਤੀ ਹੈ।
ਵਾਰਡ ਨੰਬਰ-23 ਤੋਂ ਕਾਂਗਰਸ ਦੀ ਜਤਿੰਦਰ ਕੌਰ ਤੇ 24 ਤੋਂ ਕਾਂਗਰਸ ਦੇ ਹੀ ਚਰਨ ਸਿੰਘ ਨੇ ਜਿੱਤੀ ਸੀਟ।
ਕਾਂਗਰਸ ਨੇ ਮੋਹਾਲੀ ਦੇ ਵਾਰਡ ਨੰਬਰ-25 ਤੋਂ ਵੀ ਕਾਂਗਰਸ ਨੇ ਜਿੱਤੀ ਸੀਟ। ਵਾਰਡ ਨੰਬਰ-2 ਵਾਰਡ ਨੰਬਰ 15 ਨੂੰ ਛੱਡ ਕੇ ਸਾਰੇ ਵਾਰਡ ਕਾਂਗਰਸ ਦੇ ਖਾਤੇ ਵਿੱਚ।
ਵਾਰਡ ਨੰਬਰ 42 ਤੋਂ ਹਾਰੇ ਕੁਲਵੰਤ ਸਿੰਘ। ਅਕਾਲੀ ਦਲ ਤੋਂ ਵੱਖ ਹੋਏ ਸਨ ਸਾਬਕਾ ਮੇਅਰ ਕੁਲਵੰਤ ਸਿੰਘ।
ਸਿਹਤ ਮੰਤਰੀ ਬਲਬੀਰ ਸਿੱਧੂ ਦੇ ਭਰਾ ਜੀਤੀ ਸਿੱਧੂ ਨੇ ਵਾਰਡ ਨੰਬਰ 10 ਤੋਂ ਜਿੱਤੀ ਸੀਟ, ਅਮਰਜੀਤ ਸਿੰਘ ਉਰਫ ਜੀਤੀ ਸਿੱਧੂ ਮੋਹਾਲੀ ਨਗਰ ਨਿਗਮ ਚੋਣਾਂ ਵਿਚ ਮੇਅਰ ਦੇ ਦਾਅਵੇਦਾਰ।