Punjab

ਬਲਕੌਰ ਸਿੰਘ ਨੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਦਿੱਤੀ ਚਿੱਠੀ, ਵਿੱਚ ਲਿਖੀਆਂ ਗੱਲਾਂ ਚੁੱਕਣ ਦੀ ਕੀਤੀ ਮੰਗ

ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਇੱਕ ਚਿੱਠੀ ਸੌਂਪੀ ਹੈ। ਇਸ ਵਿੱਚ ਕਈ ਮੁੱਦੇ ਉਠਾਏ ਹਨ। ਇਸ ਚਿੱਠੀ ਵਿੱਚ ਉਨ੍ਹਾਂ ਲਿਖਿਆ ਕਿ ਮੇਰੇ ਪੁੱਤਰ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਅਤੇ ਪੰਜਾਬ ਵਿੱਚ ਗੈਂਗਸਟਰ ਅਤੇ ਫਿਰੋਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਤੁਹਾਡੇ ਤੋਂ ਆਸ ਕਰਦਾ ਹਾਂ। ਆਸ ਕਰਦਾ ਹਾਂ ਇਨ੍ਹਾਂ ਗੱਲਾਂ ਨੂੰ ਤੁਸੀਂ ਜ਼ਰੂਰ ਚੁਕੋਗੇ

ਉਨ੍ਹਾਂ ਚਿੱਠੀ ਵਿੱਚ ਇਹ ਗੱਲ ਰੱਖੀਆਂ ਹਨ

1 ਜੇਲ੍ਹਾਂ ਵਿੱਚ ਬੰਦ ਦੋਸ਼ੀਆਂ ਨੂੰ ਮੋਬਾਇਲ ਕੌਣ ਦੇ ਰਿਹਾ ਹੈ।

2 ਕਿਸ ਦੇ ਹੁਕਮਾਂ ਉੱਤੇ ਲਾਰੈਂਸ ਬਿਸਨੋਈ ਦੀਆਂ ਇੰਟਰਵਿਊ ਹੋਈਆਂ।

3 ਗੈਂਗਸਟਰਵਾਦ ਨੂੰ ਰੋਕਿਆ ਜਾਵੇ।

4 ਸਿੱਧੂ ਮੂਸੇ ਵਾਲਾ ਦੀ ਸੁਰੱਖਿਆ ਘਟਾਉਣ ਦੀ ਜਾਣਕਾਰੀ ਕਿਸ ਨੇ ਲੀਕ ਕੀਤੀ।

5 ਸਿੱਧੂ ਦੀ ਮੌਤ ਦੇ 23 ਮਹਿਨੇ ਬਾਅਦ ਵੀ ਚਾਰਜ ਫਰੇਮ ਨਹੀਂ ਹੋਏ, ਸਰਕਾਰ ਸੰਜੀਦਾ ਕਿਉਂ ਨਹੀਂ ਹੈ।

6 ਅੱਤਵਾਦੀ ਐਲਾਨੇ ਦੋਸ਼ੀਆਂ ਨੂੰ ਹੀਰੋ ਦੀ ਤਰ੍ਹਾਂ ਕਿਉਂ ਪੇਸ਼ ਕੀਤਾ ਜਾ ਰਿਹਾ ਹੈ।

7 ਐਸ ਆਈ ਟੀ ਨੇ ਸਾਡੇ ਵੱਲੋਂ ਦਿੱਤੇ ਨਾਵਾਂ ਨੂੰ ਜਾਂਚ ਦਾ ਹਿੱਸਾ ਕਿਉਂ ਨਹੀਂ ਬਣਾਇਆ।

8 ਸਿੱਧੂ ਮੂਸੇ ਵਾਲਾ ਦੀ ਸੁਰੱਖਿਆ ਕਿਸ ਦੇ ਹੁਕਮਾਂ ‘ਤੇ ਘਟਾਈ ਸੀ।

9 ਸੁਰੱਖਿਆ ਘਟਾਉਣ ਦੀ ਜਾਣਕਾਰੀ ਕਿਸ ਨੇ ਲੀਕ ਕੀਤੀ।