‘ਦ ਖ਼ਾਲਸ ਬਿਊਰੋ:- (ਆਨੰਦਪੁਰ ਸਾਹਿਬ) ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਲੰਗਰ ਬਿੱਲਾਂ ਦੇ ਘਪਲੇ ‘ਚ SGPC ਵੱਲ਼ੋਂ ਪੰਜ ਮੁਲਾਜ਼ਮਾਂ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਅੱਜ ਵਕੀਲਾਂ ਦੇ ਇੱਕ ਵਫਦ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਦਫਤਰ ਪਹੁੰਚੇ ਕੇ ਮੰਗ ਪੱਤਰ ਸੌਂਪਿਆਂ ਹੈ।ਵਕੀਲਾਂ ਨੇ ਲੰਗਰ ਘਪਲੇ ਦੇ ਮੁਲਾਜਮਾਂ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਜਥੇਦਾਰ ਨੂੰ ਕਿਹਾ ਕਿ ਉਹ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਥਾਂ ‘ਤੇ ਉਨ੍ਹਾਂ ਖਿਲਾਫ਼ ਕੇਸ ਦਰਜ ਕਰਵਾਉਣ।
ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵਕੀਲਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਮੰਗ ਪੱਤਰ ਨੂੰ ਜਲ਼ਦ ਤੋਂ ਜਲ਼ਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਧਿਆਨ ‘ਚ ਲਿਆਉਣਗੇ। ਵਕੀਲਾਂ ਦੇ ਇਸ ਵਫ਼ਦ ਵਿੱਚ ਐਡਵੋਕੇਟ ਨਵਦੀਪ ਸਿੰਘ ਹੀਰਾ, ਐਡਵੋਕੇਟ ਜਗਦੀਪ ਸਿੰਘ ਬੈਂਸ, ਐਡਵੋਕੇਟ ਜਗਦੀਪ ਸਿੰਘ ਮਨਹਾਸ ਅਤੇ ਐਡਵੋਕੇਟ ਕਮਲਪ੍ਰੀਤ ਸਿੰਘ ਮੱਕੜ ਵੀ ਸ਼ਾਮਲ ਸਨ।
1 ਜੁਲਾਈ ਨੂੰ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਲੰਗਰ ਘਪਲੇ ਵਿੱਚ ਹੋਈ ਗੜਬੜੀ ਮਾਮਲਾ ਸਾਹਮਣਾ ਆਇਆ ਸੀ। ਇਸ ਮਾਮਲੇ ਵਿੱਚ SGPC ਵੱਲੋਂ ਜਾਂਚ ਕਰਨ ਤੋਂ ਬਾਅਦ ਮੈਨੇਜਰ ਸਮੇਤ 5 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਸਸਪੈਂਡ ਕੀਤੇ ਇਹਨਾਂ 5 ਮੁਲਾਜ਼ਮਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਬਿਲਾਂ ਵਿੱਚ ਗੜਬੜੀ ਕੀਤੀ ਗਈ ਸੀ।
ਸਸਪੈਂਡ ਹੋਣ ਵਾਲਿਆਂ ਵਿੱਚ ਗੁਰਦੁਆਰਾ ਸਾਹਿਬ ਦੇ ਮੈਨੇਜਰ, ਅਕਾਊਂਟੈਂਟ, ਸਟੋਰ ਕੀਪਰ ਅਤੇ ਇੰਸਪੈਕਟਰ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਦੇਰ ਰਾਤ ਕਥਿਤ ਦੋਸ਼ੀ ਮੈਨੇਜਰ ਸਣੇ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।