ਦ ਖ਼ਾਲਸ ਬਿਊਰੋ:- ਦਿੱਲੀ ਸਰਕਾਰ ਨੇ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਅਹਿਮ ਫੈਸਲਾ ਲੈਦਿਆਂ ਸੂਬਾ ਸਰਕਾਰ ਅਧੀਨ ਆਉਂਦੀਆਂ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਜਿਸ ਦੀ ਜਾਣਕਾਰੀ ਸਿੱਖਿਆ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣੇ ਟਵਿਟਰ ਅਕਾਊਂਟ ‘ਤੇ ਵੀਡੀਓ ਜਾਰੀ ਕਰਕੇ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਇਹ ਫੈਸਲਾ Covid-19 ਦੇ ਵੱਧ ਰਹੇ ਕਹਿਰ ਨੂੰ ਦੇਖਦਿਆਂ ਲਿਆ ਗਿਆ ਹੈ।  ਕੇਜਰੀਵਾਲ ਸਰਕਾਰ ਨੇ ਯੂਨੀਵਰਸਿਟੀਆਂ ਨੂੰ ਕਿਹਾ ਕਿ ਬਿਨ੍ਹਾਂ ਪੇਪਰ ਲਏ ਸਾਰੇ ਸਮੈਂਸਟਰਾਂ ਅਤੇ ਆਖਰੀ ਸਾਲ ਦੇ ਬੱਚਿਆਂ ਨੂੰ ਪ੍ਰਮੋਟ ਕੀਤਾ ਜਾਵੇ। ਇਸ ਤੋਂ ਇਲਾਵਾਂ ਵਿਦਿਆਰਥੀਆਂ ਨੂੰ ਡਿਗਰੀਆਂ ਦੇਣ ਲਈ ਵੀ ਕਿਹਾ ਹੈ।

ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਕੇਜਰੀਵਾਲ ਸਰਕਾਰ ਦੇ ਇਸ ਫੈਸਲੇ ਨਾਲ ਲੱਖਾਂ ਬੱਚਿਆਂ ਨੂੰ ਰਾਹਤ ਮਿਲੇਗੀ।

ਸਿਸੋਦੀਆ ਮੁਤਾਬਿਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿੱਖੀ ਹੈ ਕਿ  ਕੇਂਦਰ ਸਰਕਾਰ ਬਾਕੀ ਰਾਜਾਂ ਦੀਆਂ ਯੂਨੀਵਰਿਸਟੀਆਂ ਲਈ ਵੀ ਦਿੱਲੀ ਸਰਕਾਰ ਵਾਂਗ ਫੈਸਲਾ ਲਵੇ ਤਾਂ ਜੋ ਬੱਚਿਆਂ ਨੂੰ ਰਾਹਤ ਮਿਲ ਸਕੇ।