‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਹਿੰਗੀਆਂ ਕਾਰਾਂ ਬਣਾਉਣ ਵਾਲੇ ਸਭ ਤੋਂ ਮਸ਼ਹੂਰ ਬ੍ਰਾਂਡ ਲਹਿੰਬਰਗਿਨੀ ਨੇ ਆਪਣੀ ਇਸ ਸ਼ਾਨਦਾਰ ਕਾਰ ਦਾ ਵਿਸ਼ਵਾਸ ਗੁਰੂ ਦੀ ਲਾਡਲੀ ਫੌਜ ਦੇ ਇਕ ਨਿਹੰਗ ਸਿੰਘ ਨਾਲ ਜੋੜਿਆ ਹੈ।


ਇੰਸਟਾਗ੍ਰਾਮ ਉੱਤੇ ਪਾਈ ਇਕ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਜਦੋਂ ਵੀ ਕੋਈ ‘ਨਿਹੰਗ ਸਿੰਘ’ ਦੇ ਨੇੜਿਓਂ ਲੰਘਦਾ ਹੈ ਤਾਂ ਉਹ ਸੁਰੱਖਿਅਤ ਮਹਿਸੂਸ ਕਰਦਾ ਹੈ।


ਇਸ ਭਾਵਨਾ ਦੀ ਤੁਲਨਾ ਲਹਿੰਬਰਗਿਨੀ ਵਿੱਚ ਬੈਠਣ ਨਾਲ ਕੀਤੀ ਜਾ ਸਕਦੀ ਹੈ।ਇਹ ਦੋਵੇਂ ਸਦੀਆਂ ਤੋਂ ਤਾਕਤ ਦੇ ਪ੍ਰਤੀਕ ਹਨ। ਹੁਣ ਅਤੇ ਹਮੇਸ਼ਾ ਇਹ ਤਾਕਤ ਲਈ ਜਾਣੇ ਜਾਂਦੇ ਰਹਿਣਗੇ। ਇਨ੍ਹਾਂ ਉੱਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਕੋਈ ਦੋ ਵਾਰ ਨਹੀਂ ਸੋਚੇਗਾ।
