‘ਦ ਖ਼ਾਲਸ ਬਿਊਰੋ :- ਲਖੀਮਪੁਰ ਖੀਰੀ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਲਖੀਮਪੁਰ ਖੀਰੀ ਹਿੰ ਸਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਮੁੱਖ ਨਿਆਂਇਕ ਮੈਜਿਸਟ੍ਰੇਟ ਦੇ ਸਾਹਮਣੇ ਇੱਕ ਬਿਨੈ ਪੱਤਰ ਦਾਇਰ ਕੀਤਾ ਹੈ। ਇਸ ਦੇ ਤਹਿਤ 13 ਦੋ ਸ਼ੀਆਂ ਖਿਲਾਫ ਹੱ ਤਿਆ ਦੇ ਯਤਨ ਦੇ ਦੋ ਸ਼ਾਂ ਦੇ ਤਹਿਤ ਅਪ ਰਾਧੀ ਨੂੰ ਸਜਾ ਦਿਵਾਉਣ ਲਈ ਨਵੀਆਂ ਧਾਰਾਵਾਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਐਸਆਈਟੀ ਜਾਂਚ ਅਧਿਕਾਰੀ ਵਿਧਾਰਾਮ ਦਿਵਾਕਰ ਨੇ ਪਿਛਲੇ ਹਫਤੇ ਸੀਜੇਐਮ ਦੀ ਅਦਾਲਤ ਵਿੱਚ ਆਈਪੀਸੀ ਦੀ ਧਾਰਾ 279, 338 ਅਤੇ 304 ਏ ਦੀ ਥਾਂ ਵਾਰੰਟ ਵਿੱਚ ਨਵੀਆਂ ਧਾਰਾਵਾਂ ਜੋੜਨ ਲਈ ਅਰਜ਼ੀ ਦਾਇਰ ਕੀਤੀ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਯੋਜਨਾਬੱਧ ਅਤੇ ਇੱਕ ਜਾਣ ਬੁੱਝ ਕੇ ਕੀਤਾ ਗਿਆ ਕੰਮ ਸੀ, ਨਾ ਕਿ ਲਾਪਰਵਾਹੀ ਸੀ।
ਜਾਂਚ ਅਧਿਕਾਰੀ ਨੇ ਧਾਰਾ 279 ਨੂੰ ਬਦਲਣ ਦੇ ਬਾਅਦ ਭਾਰਤੀ ਦੰਡ ਦੀ ਧਾਰਾ 307 (ਹੱ ਤਿਆ ਦਾ ਯਤਨ), 326 (ਖਤ ਰਨਾਕ ਹਥਿ ਆਰਾਂ ਜਾਂ ਸਾਧਨਾਂ ਨਾਲ ਖੁਦ ਨੂੰ ਗੰਭੀਰ ਚੋਟ ਪਹੁੰਚਾਉਣਾ), 279 (ਜਨਤਕ ਰਸਤੇ ਉਤੇ ਤੇਜ਼ ਰਫਤਾਰ ਨਾਲ ਵਾਹਨ ਚਲਾਉਣਾ), 338 (ਜੋ ਕੋਈ ਐਨੀ ਜਲਦਬਾਜ਼ੀ ਜਾਂ ਲਾਪਰਵਾਹੀ ਨਾਲ ਕਿਸੇ ਵੀ ਵਿਅਕਤੀ ਨੂੰ ਗੰਭੀਰ ਚੋਟ ਪਹੁੰਚਾਉਣਾ) ਅਤੇ 304 ਏ (ਲਾਪਰਵਾਹੀ ਨਾਲ ਮੌ ਤ ਦਾ ਕਾਰਨ) ਨੂੰ ਜੋੜਨ ਦੀ ਅਪੀਲ ਕੀਤੀ ਹੈ।