India Punjab

ਸਿਰਸਾ ਬੀਜੇਪੀ ਲਈ ਪੰਜਾਬ ‘ਚ ਕਰਨਗੇ ਪ੍ਰਚਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਜਪਾ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕਰਦਿਆਂ ਕਿਹਾ ਕਿ ਉਹ ਭਾਜਪਾ ਨੂੰ ਪੰਜਾਬ ‘ਚ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਉਣ ਲਈ ਆਖਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਲਈ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਉਹ ਕਦੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਲੜਨਗੇ। ਅਕਾਲੀ ਦਲ ਨੇ 2019 ਵਿੱਚ ਲੋਕ ਸਭਾ ਅਤੇ 2022 ਲਈ ਸਹੀ ਉਮੀਦਵਾਰ ਨਹੀਂ ਚੁਣੇ, ਇਸ ਲਈ 2022 ਵਿੱਚ ਅਕਾਲੀ ਦਲ ਦਾ ਹਾਲ 2017 ਵਰਗਾ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਜੇ ਤੱਕ ਨਸ਼ਿਆਂ ਅਤੇ ਬੇਅਦਬੀ ਬਾਰੇ ਆਪਣੇ ਅਕਸ ਨੂੰ ਤੋੜ ਨਹੀਂ ਸਕਿਆ ਹੈ। ਸੁਖਬੀਰ ਬਾਦਲ ਦੇ ਆਲੇ-ਦੁਆਲੇ ਦੇ ਲੋਕ ਉਸ ਨੂੰ ਖਰਾਬ ਕਰ ਰਹੇ ਹਨ। ਅਕਾਲੀ ਦਲ ਪੰਜਾਬ ਦੀ ਸੱਤਾ ਹਥਿਆਉਣ ਤੱਕ ਹੀ ਸੀਮਤ ਰਹਿ ਗਿਆ।