The Khalas Tv Blog India ਲਖੀਮਪੁਰ ਘਟਨਾ : ਨਵਜੋਤ ਸਿੱਧੂ ਨੇ ਭੁੱਖ ਹੜਤਾਲ ਤੇ ਮੌਨ ਵਰਤ ਕੀਤਾ ਸ਼ੁਰੂ
India Punjab

ਲਖੀਮਪੁਰ ਘਟਨਾ : ਨਵਜੋਤ ਸਿੱਧੂ ਨੇ ਭੁੱਖ ਹੜਤਾਲ ਤੇ ਮੌਨ ਵਰਤ ਕੀਤਾ ਸ਼ੁਰੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਲਖੀਮਪੁਰ ਖੀਰੀ ਘਟਨਾ ਵਿੱਚ ਮਾਰੇ ਗਏ ਪੱਤਰਕਾਰ ਰਮਨ ਕਸ਼ਿਅਪ ਦੇ ਘਰ ਮੌਨ ਵਰਤ ‘ਤੇ ਬੈਠ ਗਏ ਹਨ।

ਇਸਦੇ ਨਾਲ ਹੀ ਉਨ੍ਹਾਂ ਨੇ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਹੈ। ਸਿੱਧੂ ਵੱਲੋਂ ਦੋਸ਼ੀਆਂ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਪੁਲਿਸ ਪ੍ਰਸ਼ਾਸਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਿੱਧੂ ਦੇ ਨਾਲ ਆਏ ਕਾਂਗਰਸੀ ਲੀਡਰਾਂ ਨੇ ਕਿਹਾ ਕਿ ਸਿੱਧੂ ਦਾ ਇਸ ਘਰ ਦੇ ਹਾਲਾਤ ਵੇਖ ਕੇ ਹੀ ਮਨ ਟੁੱਟ ਗਿਆ ਹੈ। ਅਸੀਂ ਅੱਗੇ ਇੱਕ ਹੋਰ ਪਰਿਵਾਰ ਨੂੰ ਵੀ ਮਿਲਣਾ ਸੀ ਪਰ ਇੱਥੋਂ ਦੇ ਹਾਲਾਤ ਵੇਖ ਕੇ ਹੀ ਅੱਗੇ ਨਹੀਂ ਵਧਿਆ ਗਿਆ। ਸਿੱਧੂ ਦੇ ਮਨ ‘ਤੇ ਡੂੰਘਾ ਅਸਰ ਪਿਆ ਹੈ।

Exit mobile version