India

ਲੱਗੀ ਮੁਹਰ, ਟਾਟਾ ਸਮੂਹ ਦੀ ਹੋਵੇਗੀ ਏਅਰ ਇੰਡੀਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਭਾਰਤ ਦੀ ਸਰਕਾਰੀ ਏਅਰਲਾਇੰਸ ਏਅਰ ਇੰਡੀਆ ਹੁਣ ਟਾਟਾ ਸਮੂਹ ਦੀ ਹੋਵੇਗੀ। ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਨਿਵੇਸ਼ ਤੇ ਲੋਕ ਪ੍ਰਬੰਧਨ ਵਿਭਾਗ ਦੇ ਸਕੱਤਰ ਤੁਹੀਨ ਕਾਂਤਾ ਨੇ ਦੱਸਿਆ ਕਿ ਟਾਟਾ ਸਮੂਹ ਨੇ 18000 ਕਰੋੜ ਰੁਪਏ ਦੀ ਬੋਲੀ ਲਾਈ ਹੈ। ਕਾਂਤਾ ਦੇ ਮੁਤਾਬਿਕ ਦਸ ਦਿਸੰਬਰ ਤੱਕ ਇਹ ਟਾਟਾ ਸਮੂਹ ਨੂੰ ਸਪੁਰਦ ਕਰ ਦਿੱਤੀ ਜਾਵੇਗੀ। ਸਕੱਤਰ ਰਾਜੀਵ ਬੰਸਲ ਦੇ ਮੁਤਾਬਿਕ ਵਿਜੇਤਾ ਬੋਲੀ ਲਗਾਉਣ ਵਾਲੇ ਨੂੰ ਸਾਰੇ ਕਰਮਚਾਰੀਆਂ ਨੂੰ ਪਹਿਲਾਂ ਇਕ ਸਾਲ ਤੱਕ ਨੌਕਰੀ ਉੱਤੇ ਬਰਕਰਾਰ ਰੱਖਣਾ ਪਵੇਗਾ। ਇਸ ਤੋਂ ਬਾਅਦ ਟਾਟਾ ਸਮੂਹ ਕੋਲ ਆਪਣੀ ਇੱਛਾ ਅਨੁਸਾਰ ਸੇਵਾਮੁਕਤ ਕਰਨ ਦਾ ਵਿਕੱਲਪ ਹੋਵੇਗਾ।

ਏਅਰ ਇੰਡੀਆ ਦੀ ਬੋਲੀ ਜਿੱਤਣ ਤੋਂ ਬਾਅਦ ਟਾਟਾ ਸਮੂਹ ਦੇ ਰਤਨ ਟਾਟਾ ਨੇ ਟਵੀਟ ਕਰਕੇ ਵੈਲਕਮ ਬੈਕ ਏਅਰ ਇੰਡੀਆ ਲਿਖਿਆ ਹੈ।