India Lifestyle

ਹੁਣ ਵਾਰ-ਵਾਰ ਨਹੀਂ ਕਰਾਉਣਾ ਪਵੇਗਾ KYC! ਸਿਰਫ਼ ਇੱਕ ਕਲਿੱਕ ਨਾਲ ਹੋਣਗੇ ਸਾਰੇ ਕੰਮ

Central KYC Registration

KYC ਨੂੰ ਲੈ ਕੇ ਵੱਡਾ ਬਦਲਾਅ ਹੋ ਸਕਦਾ ਹੈ। ਹਾਲ ਹੀ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਗਾਹਕਾਂ ਦੀ ਤਸਦੀਕ ਲਈ ਯੂਨੀਫਾਰਮ ਕੇਵਾਈਸੀ (Uniform KYC) ਲਿਆਉਣ ਦੀ ਗੱਲ ਕੀਤੀ ਹੈ। ਯੂਨੀਫਾਰਮ KYC ਲਾਗੂ ਹੋਣ ਤੋਂ ਬਾਅਦ ਗਾਹਕਾਂ ਨੂੰ ਵਾਰ-ਵਾਰ ਕੇਵਾਈਸੀ ਕਰਵਾਉਣ ਦੀ ਲੋੜ ਨਹੀਂ ਪਵੇਗੀ।

ਅੱਜ ਦੀ ਜ਼ਿੰਦਗੀ ਵਿੱਚ ਕੋਈ ਵਿਰਲਾ ਹੀ ਹੈ ਜੋ ਕੇਵਾਈਸੀ (KYC) ਸ਼ਬਦ ਤੋਂ ਜਾਣੂ ਨਾ ਹੋਵੇ, ਇਹ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਬੈਂਕ ਖਾਤਾ ਖੋਲ੍ਹਣਾ ਹੋਵੇ, ਬੀਮਾ ਲੈਣਾ ਹੋਵੇ, ਸਟਾਕ ਮਾਰਕੀਟ ਵਿੱਚ ਪੈਸਾ ਲਗਾਉਣਾ ਹੋਵੇ, ਆਧਾਰ (Aadhar Card) ਅਤੇ ਪੈਨ ਕਾਰਡ (PAN Card) ਨੂੰ ਲਿੰਕ ਕਰਨਾ ਹੋਵੇ, ਔਨਲਾਈਨ ਪੇਮੈਂਟ ਐਪ ਨੂੰ ਐਕਟੀਵੇਟ ਕਰਨਾ ਹੋਵੇ ਜਾਂ ਮਿਊਚਲ ਫੰਡਾਂ (Mutual Funds) ਵਿੱਚ ਨਿਵੇਸ਼ ਕਰਨਾ ਹੋਵੇ, ਇਨ੍ਹਾਂ ਸਾਰੇ ਕੰਮਾਂ ਲਈ ਸਾਨੂੰ ਕੇਵਾਈਸੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ। ਕੇਵਾਈਸੀ ਦਾ ਮਤਲਬ ਹੈ Know Your Customer, ਯਾਨੀ ਆਪਣੇ ਗਾਹਕ ਨੂੰ ਜਾਣੋ।

ਯੂਨੀਫਾਰਮ KYC ਕੀ ਹੈ?

ਜੇ ਤੁਸੀਂ ਸ਼ੇਅਰ ਬਾਜ਼ਾਰ, ਬੈਂਕ ਖਾਤੇ ਜਾਂ ਮਿਊਚਲ ਫੰਡ ਵਿੱਚ ਪੈਸਾ ਨਿਵੇਸ਼ ਕਰਦੇ ਹੋ, ਤਾਂ ਹਰ ਜਗ੍ਹਾ ਕੇਵਾਈਸੀ ਬਾਰ ਬਾਰ ਜਮ੍ਹਾ ਕਰਵਾਉਣਾ ਪੈਂਦਾ ਹੈ। ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਯੂਨੀਫਾਰਮ ਕੇਵਾਈਸੀ ਯਾਨੀ ਸੈਂਟਰਲ ਕੇਵਾਈਸੀ (CKYC) ਸ਼ੁਰੂ ਕੀਤਾ ਜਾ ਰਿਹਾ ਹੈ।

ਇਹ ਆਮ ਕੇਵਾਈਸੀ ਤੋਂ ਬਿਲਕੁਲ ਵੱਖਰਾ ਹੈ। ਯੂਨੀਫਾਰਮ ਕੇਵਾਈਸੀ ਦੀ ਸ਼ੁਰੂਆਤ ਤੋਂ ਬਾਅਦ, ਤੁਹਾਨੂੰ ਸਿਰਫ ਇੱਕ ਵਾਰ ਕੇਵਾਈਸੀ ਦਸਤਾਵੇਜ਼ ਜਮ੍ਹਾ ਕਰਾਉਣੇ ਪੈਣਗੇ, ਜਿਸ ਤੋਂ ਬਾਅਦ ਤੁਹਾਨੂੰ ਇੱਕ 14 ਅੰਕਾਂ ਦਾ ਸੀਕੇਵਾਈਸੀ (CKYC) ਪਛਾਣ ਨੰਬਰ ਮਿਲੇਗਾ। ਇਸਦੀ ਵਰਤੋਂ ਵਿੱਤੀ ਉਦੇਸ਼ਾਂ ਜਿਵੇਂ ਬੈਂਕ ਖਾਤੇ, ਸਟਾਕ ਮਾਰਕੀਟ ਜਾਂ ਬੀਮਾ ਲਈ ਕੀਤੀ ਜਾ ਸਕਦੀ ਹੈ। ਯਾਨੀ, ਇੱਕ ਵਾਰ CKYC ਹੋ ਜਾਣ ਤੋਂ ਬਾਅਦ, ਤੁਹਾਨੂੰ ਵਾਰ-ਵਾਰ KYC ਕਰਵਾਉਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ।

ਯੂਨੀਫਾਰਮ KYC ਦੇ ਕੀ ਫਾਇਦੇ ਹਨ?

ਯੂਨੀਫਾਰਮ ਕੇਵਾਈਸੀ ਦੀ ਗੱਲ ਕਰੀਏ ਤਾਂ ਇਸਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਕਿਸੇ ਵੀ ਵਿੱਤੀ ਸੰਸਥਾ ਜਿਵੇਂ ਕਿ ਸ਼ੇਅਰ ਬਾਜ਼ਾਰ, ਬੈਂਕ ਖਾਤਾ, ਬੀਮਾ ਲਈ ਵੱਖਰਾ ਕੇਵਾਈਸੀ ਕਰਨ ਦੀ ਜ਼ਰੂਰਤ ਨਹੀਂ ਹੈ। ਕੇਵਾਈਸੀ ਨਾਲ ਸਬੰਧਤ ਸਾਰੀਆਂ ਰਸਮਾਂ ਲਈ ਇਹ ਇੱਕ ਬਹੁਤ ਹੀ ਸਰਲ ਅਤੇ ਸੁਰੱਖਿਅਤ ਪ੍ਰਕਿਰਿਆ ਹੈ। CKYC ਵਿੱਤੀ ਸੇਵਾਵਾਂ ਦੇਣ ਵਾਲਿਆਂ ਲਈ ਵੀ ਬਹੁਤ ਲਾਹੇਵੰਦ ਹੈ। ਇਸ ਦੇ ਨਾਲ, ਹਰ ਵਾਰ ਗਾਹਕ ਦੇ ਵੇਰਵੇ ਅਤੇ ਦਸਤਾਵੇਜ਼ਾਂ ਦੀ ਪੁਸ਼ਟੀ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।

CKYC ਦੀ ਲੋੜ ਕਿਉਂ ਹੈ?

ਕੇਵਾਈਸੀ (KYC) ਕਿਸੇ ਵੀ ਗਾਹਕ ਦੀ ਪਛਾਣ ਕਰਨ ਦਾ ਇੱਕ ਤਰੀਕਾ ਹੈ। ਹਰੇਕ ਗਾਹਕ ਨੂੰ ਬੈਂਕ ਖਾਤਾ, ਮਿਉਚੁਅਲ ਫੰਡ ਅਤੇ ਬੀਮਾ ਖਾਤਾ ਖੋਲ੍ਹਣ ਲਈ ਕੇਵਾਈਸੀ ਕਰਵਾਉਣਾ ਪੈਂਦਾ ਹੈ। ਕਈ ਵਾਰ KYC ਪ੍ਰਕਿਰਿਆ ਕਰਨ ਵਾਸਤੇ ਤੁਹਾਡੇ ਦਸਤਾਵੇਜ਼ ਮੰਗੇ ਜਾਂਦੇ ਹਨ। ਇਸ ਪ੍ਰਕਿਰਿਆ ਵਿੱਚ ਬਹੁਤ ਸਾਰਾ ਕਾਗਜ਼ੀ ਕੰਮ, ਸਮਾਂ ਅਤੇ ਖਰਚਾ ਹੁੰਦਾ ਹੈ। ਹੁਣ ਇਸ ਸਮੱਸਿਆ ਨੂੰ ਖ਼ਤਮ ਕਰਨ ਲਈ, ਵਿੱਤੀ ਸਥਿਰਤਾ ਤੇ ਵਿਕਾਸ ਕੌਂਸਲ (FSDC) ਨੇ ਯੂਨੀਫਾਰਮ ਕੇਵਾਈਸੀ ਲਾਗੂ ਕਰਨ ਦੀ ਸਲਾਹ ਦਿੱਤੀ ਹੈ। ਕਿਸੇ ਵੀ ਵਿੱਤੀ ਕੰਮ ਲਈ ਤੁਹਾਨੂੰ ਸਿਰਫ ਇੱਕ ਵਾਰ ਕੇਵਾਈਸੀ ਕਰਨਾ ਹੋਵੇਗਾ। ਇਸ ਨੂੰ ਯੂਨੀਫਾਰਮ ਕੇਵਾਈਸੀ ਜਾਂ CKYC ਕਿਹਾ ਜਾਂਦਾ ਹੈ।

ਕੀ ਸਾਰੇ ਗਾਹਕਾਂ ਲਈ CKYC ਲਾਜ਼ਮੀ ਹੈ?

CKYC ਸਾਰੇ ਗਾਹਕਾਂ ਲਈ ਲਾਜ਼ਮੀ ਨਹੀਂ ਹੈ, ਪਰ ਵਿੱਤੀ ਸੰਸਥਾਵਾਂ ਆਪਣੀ KYC ਪ੍ਰਕਿਰਿਆ ਵਜੋਂ CKYC ਦੀ ਵਰਤੋਂ ਕਰਨ ਦੀ ਚੋਣ ਕਰ ਸਕਦੀਆਂ ਹਨ। ਪਰ ਜੇ ਗਾਹਕ ਹਰੇਕ ਵਿੱਤੀ ਸੰਸਥਾ ਲਈ ਵੱਖਰੇ KYC ਦਸਤਾਵੇਜ਼ ਜਮ੍ਹਾ ਕਰਨਾ ਚਾਹੁੰਦੇ ਹਨ ਤਾਂ ਉਹ CKYC ਤੋਂ ਵੀ ਔਪਟ-ਆਊਟ ਵੀ ਕਰ ਸਕਦੇ ਹਨ।

ਕੀ CKYC ਦਾ ਕੋਈ ਨੁਕਸਾਨ ਵੀ ਹੈ?

ਯੂਨੀਫਾਰਮ ਕੇਵਾਈਸੀ ਲਈ ਡੇਟਾ ਗੋਪਨੀਯਤਾ ਅਤੇ ਸੁਰੱਖਿਆ ਨੂੰ ਬਣਾਈ ਰੱਖਣਾ ਇੱਕ ਚੁਣੌਤੀ ਹੋ ਸਕਦਾ ਹੈ, ਕਿਉਂਕਿ ਕਿਸੇ ਵੀ ਡੇਟਾ ਦੀ ਉਲੰਘਣਾ ਨਾਲ ਲੋਕਾਂ ਦੀ ਨਿੱਜੀ ਜਾਣਕਾਰੀ ਲੀਕ ਹੋ ਸਕਦੀ ਹੈ ਅਤੇ ਸਾਰੀਆਂ ਵਿੱਤੀ ਸੰਸਥਾਵਾਂ ਦੁਆਰਾ ਤਸਦੀਕ ਪ੍ਰਕਿਰਿਆ ਨੂੰ ਨੁਕਸਾਨ ਪਹੁੰਚ ਸਕਦਾ ਹੈ।

CKYC ਕਿਵੇਂ ਕਰਵਾਇਆ ਜਾ ਸਕਦਾ ਹੈ?

ਜਦੋਂ ਵੀ ਤੁਸੀਂ ਬੈਂਕ ਖਾਤਾ ਖੋਲ੍ਹਣ ਜਾਂ ਕੋਈ ਵਿੱਤੀ ਨਿਵੇਸ਼ ਕਰਨ ਬਾਰੇ ਸੋਚਦੇ ਹੋ, ਵਿੱਤੀ ਸੰਸਥਾ ਖ਼ੁਦ ਤੁਹਾਨੂੰ CKYC ਕਰਵਾਉਣ ਲਈ ਕਹੇਗੀ। ਇਹ ਇੱਕ ਬਹੁਤ ਹੀ ਸਧਾਰਨ ਪ੍ਰਕਿਰਿਆ ਹੈ, ਜਿਸ ਵਿੱਚ ਤੁਹਾਨੂੰ ਕੁਝ ਜਾਣਕਾਰੀ ਪ੍ਰਦਾਨ ਕਰਨੀ ਪਵੇਗੀ।

  • ਨਜ਼ਦੀਕੀ CKYC ਰਜਿਸਟ੍ਰੇਸ਼ਨ ਕੇਂਦਰ ਜਾਓ।
  • CKYC ਦਾ ਬਿਨੈ ਪੱਤਰ ਭਰੋ।
  • ਆਪਣੇ ਦਸਤਾਵੇਜ਼ਾਂ ਨੂੰ ਸਵੈ ਤਸਦੀਕ (Self Attest) ਕਰਕੇ ਜਮ੍ਹਾ ਕਰਵਾ ਦਿਓ।
  • ਦਸਤਾਵੇਜ਼ਾਂ ਨਾਲ ਕੋਈ ਇੱਕ ਪਛਾਣ ਪੱਤਰ ਲਗਾਓ।
  • ਆਪਣੇ ਪਤੇ ਦਾ ਸਬੂਤ ਤੇ ਜਨਮ ਤਰੀਕ ਲਿਖੋ।
  • ਫਾਰਮ ਵਿੱਚ ਆਪਣੀ ਈਮੇਲ ਆਈਡੀ ਤੇ ਮੋਬਾਈਲ ਨੰਬਰ ਜ਼ਰੂਰ ਲਿਖੋ।
  • ਵੈਰੀਫਿਕੇਸ਼ਨ (Verification) ਦੇ ਬਾਅਦ ਤੁਹਾਨੂੰ 14 ਨੰਬਰਾਂ ਨਾਲਾ CKYC ਨੰਬਰ ਮਿਲ ਜਾਊਗਾ

 

ਹੋਰ ਤਾਜ਼ਾ ਖ਼ਬਰਾਂ –

ਜਨਮ ਰਜਿਸਟ੍ਰੇਸ਼ਨ ਪ੍ਰਕਿਰਿਆ ਬਦਲੀ, ਬੱਚਿਆਂ ਦੀ ਜਨਮ ਸਰਟੀਫਿਕੇਟ ਲਈ ਹੁਣ ਮਾਤਾ-ਪਿਤਾ ਨੂੰ ਦੱਸਣਾ ਪਵੇਗਾ ਧਰਮ