The Khalas Tv Blog Punjab 2015 ਵਿੱਚ ਕੋਟਕਪੂਰਾ ਮਾਮਲੇ ਦੀ ਜਾਂਚ ਦੌਰਾਨ SIT ਨੇ ਚਾਲਾਨ ਪੇਸ਼ ਕੀਤਾ ਸੀ
Punjab

2015 ਵਿੱਚ ਕੋਟਕਪੂਰਾ ਮਾਮਲੇ ਦੀ ਜਾਂਚ ਦੌਰਾਨ SIT ਨੇ ਚਾਲਾਨ ਪੇਸ਼ ਕੀਤਾ ਸੀ

ਬਿਊਰੋ ਰਿਪੋਰਟ : ਸਾਬਕਾ IPS ਅਫਸਰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਵਾਰ ਮੁੜ ਤੋਂ ਆਪਣੀ ਸਰਕਾਰ ਨੂੰ ਮੁਸ਼ਕਿਲਾਂ ਵਿੱਚ ਪਾ ਦਿੱਤਾ ਹੈ । ਉਨ੍ਹਾਂ ਨੇ ਕੋਟਕਪੂਰਾ ਗੋਲੀਕਾਂਡ ਵਿੱਚ SIT ਵੱਲੋਂ ਪੇਸ਼ 7 ਹਜ਼ਾਰ ਸਫਿਆਂ ਦੀ ਰਿਪੋਰਟ ‘ਤੇ ਹੀ ਸਵਾਲ ਚੁੱਕ ਦਿੱਤੇ ਹਨ । ਉਨ੍ਹਾਂ ਨੇ ਕਿਹਾ ‘ਇਹ ਸਿਰਫ Eyewash ਹੈ ਯਾਨੀ ਖਾਨਾਪੂਰਤੀ ਹੈ । ਮੈਂ 4 ਮਹੀਨੇ ਪਹਿਲਾਂ ਹੀ ਬਰਗਾੜੀ ਮੋਰਚੇ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਇਹ ਫਰੈਂਡਲੀ ਚਲਾਨ ਦੇਣਗੇ,ਦੋਸ਼ੀ ਪਰਿਵਾਰ ਨੂੰ ਬਰੀ ਕਰਵਾਉਣ ਦੇ ਲਈ, ਅਦਾਲਤ ਵਿੱਚ ਕੇਸ ਜਾਵੇਗਾ, 2 ਤੋਂ 4 ਤਰੀਕਾਂ ਦੇ ਅੰਦਰ ਕੇਸ ਖ਼ਤਮ ਹੋ ਜਾਵੇਗਾ,ਦੋਸ਼ੀ ਪਰਿਵਾਰ ਕਏਗਾ ਅਸੀਂ ਨਿਰਦੋਸ਼ ਸਾਬਿਤ ਹੋ ਗਏ ਹਾਂ,ਹੋਣਾ ਇਹ ਹੀ ਹੈ ਤੁਸੀਂ ਵੀ ਇਸ ਤੋਂ ਜ਼ਿਆਦਾ ਉਮੀਦ ਨਾ ਰੱਖੋ,ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਹੀ ਹਾਂ’ ।

ਕੁੰਵਰ ਵਿਜੇ ਪ੍ਰਤਾਪ ਨੇ ਕਿਉਂ ਚੁੱਕੇ ਸਵਾਲ ?

ਕੋਟਕਪੂਰਾ ਮਾਮਲੇ ਦੀ ਜਾਂਚ ਕਰ ਚੁੱਕੇ ਕੁੰਵਰ ਵਿਜੇ ਪ੍ਰਤਾਪ ਦਾ ਇਹ ਬਿਆਨ ਕਾਫੀ ਅਹਿਮ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਆਪਣੀ ਹੀ ਸਰਕਾਰ ਨੂੰ ਮੁਸ਼ਕਿਲ ਵਿੱਚ ਪਾ ਸਕਦਾ ਹੈ, ਕਿਉਂਕਿ ਉਹ ਵੀ ਇਸ ਮਾਮਲੇ ਵਿੱਚ SIT ਦੀ ਅਗਵਾਈ ਕਰ ਚੁੱਕੇ ਹਨ। ਜਦੋਂ ਹਾਈਕੋਰਟ ਨੇ ਉਨ੍ਹਾਂ ਦੀ ਕੋਟਕਪੂਰਾ ਦੀ ਰਿਪੋਰਟ ਨੂੰ ਖਾਰਜ ਕਰ ਦਿੱਤਾ ਸੀ ਤਾਂ ਉਨ੍ਹਾਂ ਨੇ ਕੈਪਟਨ ਸਰਕਾਰ ਵੇਲੇ IPS ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਉਹ ਇਸ ਕੇਸ ਨੂੰ ਅੰਜਾਮ ਤੱਕ ਜ਼ਰੂਰ ਪਹੁੰਚਾਉਣਗੇ । ਫਰੀਦਕੋਟ ਵਿੱਚ ਬਰਗਾੜੀ ਇਨਸਾਫ ਮੋਰਚੇ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੇ ਕਈ ਵਾਰ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ SIT ਦੇ ਕੰਮ ਕਰਨ ਦੇ ਤਰੀਕੇ ‘ਤੇ ਸਵਾਲ ਵੀ ਚੁੱਕੇ ਸਨ । ਇਸ ਦੌਰਾਨ ਵੱਡਾ ਸਵਾਲ ਇਹ ਹੈ ਕੀ ਕੁੰਵਰ ਵਿਜੇ ਪ੍ਰਤਾਪ ਨੇ ਕੋਟਕਪੂਰਾ ਦੀ ਰਿਪੋਰਟ ਪੜਨ ਤੋਂ ਬਾਅਦ ਇਹ ਬਿਆਨ ਦਿੱਤਾ ਹੈ ? ਜੇਕਰ ਹਾਂ ਤਾਂ ਅਜਿਹੇ ਕਿਹੜੇ ਪੁਆਇੰਟ ਹਨ ਜਿਸ ਦੇ ਅਧਾਰ ‘ਤੇ ਉਹ ਦਾਅਵਾ ਕਰ ਰਹੇ ਹਨ ਕਿ ਰਿਪੋਰਟ ਸਿਰਫ਼ ਖਾਨਾਪੂਰਤੀ ਹੈ ਅਤੇ ਮੁੱਖ ਮੁਲਜ਼ਮਾਂ ਨੂੰ ਬਚਾਉਣ ਦੇ ਲਈ ਫਰੈਂਡਲੀ ਮੈਚ ਖੇਡਿਆ ਜਾ ਰਿਹਾ ਹੈ । ਕੀ ਪਿਛਲੀ ਵਾਰ ਵਾਂਗ ਉਹ ਇਸ ਵਾਰ ਵੀ ਬਜਟ ਇਜਲਾਸ ਦੌਰਾਨ ਬੇਅਦਬੀ ਅਤੇ ਗੋਲੀਕਾਂਡ ‘ਤੇ ਬਹਿਸ ਦੀ ਮੰਗ ਕਰਨਗੇ ? ਪਿਛਲੀ ਵਾਰ ਵੀ ਕੁੰਵਰ ਵਿਜੇ ਪ੍ਰਤਾਪ ਨੇ ਵਿਧਾਨਸਭਾ ਵਿੱਚ ਬਹਿਸ ਕਰਵਾਉਣ ਦੀ ਮੰਗ ਕੀਤੀ ਸੀ ਪਰ ਸਪੀਕਰ ਵੱਲੋਂ ਮਨਜ਼ੂਰ ਨਹੀਂ ਕੀਤੀ ਗਈ ਸੀ । ਜਿਸ ਤਰ੍ਹਾਂ ਨਾਲ SIT ਦੀ ਰਿਪੋਰਟ ਦੇ ਖਿਲਾਫ਼ ਕੁੰਵਰ ਵਿਜੇ ਪ੍ਰਤਾਪ ਖੁੱਲ ਕੇ ਸਾਹਮਣੇ ਆ ਗਏ ਹਨ ਅਜਿਹੇ ਵਿੱਚ ਵਿਧਾਨਸਭਾ ਵਿੱਚ ਵੀ ਉਹ ਇਸ ‘ਤੇ ਜ਼ਰੂਰ ਬੋਲਣਗੇ। ਪਰ ਵੱਡਾ ਸਵਾਲ ਇਹ ਹੈ ਕਿ ਜਿਸ ਰਿਪੋਰਟ ਦੇ ਪੇਸ਼ ਹੋਣ ‘ਤੇ ਮਾਨ ਸਰਕਾਰ ਆਪਣੀ ਪਿੱਠ ਥਾਪੜ ਰਹੀ ਹੈ ਉਸ ‘ਤੇ ਜੇਕਰ ਵਿਧਾਨਸਭਾ ਵਿੱਚ ਉਨ੍ਹਾਂ ਦੇ ਵਿਧਾਇਕ ਵੱਲੋਂ ਸਵਾਲ ਚੁੱਕੇ ਜਾਣਗੇ ਤਾਂ ਸਰਕਾਰ ਇਸ ਨੂੰ ਕਿਵੇਂ ਹੈਂਡਲ ਕਰੇਗੀ ਇਹ ਵੱਡਾ ਸਵਾਲ ਹੈ ।

ਕੋਟਕਪੂਰਾ ਦੀ ਚਾਰਜਸ਼ੀਟ ਵਿੱਚ ਕਿਸ-ਕਿਸ ਦਾ ਨਾਂ ?

24 ਫਵਰਰੀ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਐਸਆਈਟੀ ਨੇ ਚਾਰਜਸ਼ੀਟ ਦਾਖਲ ਕਰ ਦਿੱਤੀ ਸੀ । ਐਸਆਈਟੀ ਨੇ ਫਰੀਦਕੋਟ ਦੀ ਅਦਾਲਤ ਵਿੱਚ ਇਸ ਨੂੰ ਪੇਸ਼ ਕੀਤਾ ਸੀ। ਚਲਾਨ ‘ਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਗ੍ਰਹਿ ਮੰਤਰੀ ਸੁਖਬੀਰ ਬਾਦਲ,ਸਾਬਕਾ ਡੀਜੀਪੀ ਸੁਮੇਧ ਸੈਣੀ,ਆਈਜੀ ਪਰਮਰਾਜ ਉਮਰਾਨੰਗਲ ਤੇ ਚਰਨਜੀਤ ਸ਼ਰਮਾ ਤੇ ਹੋਰ ਕਈ ਪੁਲਿਸ ਅਧਿਕਾਰੀਆਂ ਦੇ ਨਾਂ ਸ਼ਾਮਲ ਹਨ। 7000 ਪੰਨਿਆਂ ਦੀ ਇਸ ਚਾਰਜਸ਼ੀਟ ਵਿੱਚ ਧਾਰਾ 307,153,119,109,120 ਸਣੇ ਹੋਰ ਕਈ ਧਾਰਾਵਾਂ ਲਗਾਈਆਂ ਗਈਆਂ ਹਨ। ਐਲ ਕੇ ਯਾਦਵ ਤੇ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਾਲੀ SIT ਨੇ ਕੋਟਕਪੂਰਾ ਮਾਮਲੇ ਦੀ ਜਾਂਚ ਕੀਤੀ ਸੀ । ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਸੀ। ਚਾਰਜਸ਼ੀਟ ਵਿੱਚ ਜਿੰਨਾਂ 8 ਲੋਕਾਂ ਦੇ ਨਾਂ ਸੀ ਉਨ੍ਹਾਂ ਦਾ ਇਸ ਵਿੱਚ ਕੀ ਰੋਲ ਸੀ ਇਸ ਬਾਰੇ ਚਾਰਜਸ਼ੀਟ ਵਿੱਚ ਕੁਝ ਖਾਸ ਜ਼ਿਕਰ ਨਹੀਂ ਕੀਤਾ ਗਿਆ ਸੀ ।

ਹਾਲਾਂਕਿ ਇਸ ਤੋਂ ਪਹਿਲਾਂ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰਿਪੋਰਟ ਅਪ੍ਰੈਲ 2021 ਵਿੱਚ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਸਰਕਾਰ ਨੇ ਨਵੀਂ ਐਸਆਈਟੀ ਗਠਿਤ ਕਰਕੇ ਨਵੇਂ ਸਿਰੇ ਤੋਂ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਸਨ। ਉਸ ਸਮੇਂ ਤਤਕਾਲੀ ਡੀਜੀਪੀ ਸੈਣੀ, ਆਈਜੀ ਪਰਮਰਾਜ ਉਮਰਾਨੰਗਲ, ਐਸਐਸਪੀ ਚਰਨਜੀਤ ਸ਼ਰਮਾ, ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਸਮੇਤ ਕਰੀਬ 8 ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ।

 

Exit mobile version