ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਪੈਰਾਉਲੰਪਿਕ ਵਿੱਚ ਬੈਡਮਿੰਟਨ ਖਿਡਾਰੀ ਕ੍ਰਿਸ਼ਨ ਨਾਗਰ ਨੇ ਗੋਲਡ ਮੈਡਲ ਜਿੱਤਿਆ ਹੈ। ਇਸ ਤੋਂ ਬਾਅਦ ਉਸਦੇ ਜੈਪੁਰ ਸਥਿਤ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ਕ੍ਰਿਸ਼ਨ ਦੇ ਪਿਤਾ ਦਾ ਕਹਿਣਾ ਹੈ ਕਿ ਕ੍ਰਿਸ਼ਨ ਇਹ ਕਹਿ ਕੇ ਗਿਆ ਸੀ ਕਿ ਇਸ ਵਾਰ ਗੋਲਡ ਹੀ ਜਿੱਤਣਾ ਹੈ ਤੇ ਇਹ ਉਸਦੀ ਮਿਹਨਤ ਦਾ ਨਤੀਜਾ ਹੈ।
ਇਸ ਖੁਸ਼ੀ ਨੂੰ ਸ਼ਬਦਾਂ ਬਿਆਨ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਕ੍ਰਿਸ਼ਨ ਨਾਗਰ ਨੇ ਪੈਰਾਉਲੰਪਿਕ ਦੀ ਤਿਆਰੀ ਆਪਣੇ ਘਰ ਤੋਂ ਕੋਈ 13 ਕਿਲੋਮੀਟਰ ਦੂਰ ਕੀਤੀ ਸੀ। ਉਸਦੀ ਜਿੱਤ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਗਹਿਲੋਤ ਸਣੇ ਦੇਸ਼ ਭਰ ਦੇ ਲੋਕਾਂ ਨੇ ਵਧਾਈਆਂ ਦਿੱਤੀਆਂ ਹਨ।