India Punjab

ਕੀ ਚੰਨ ਵਾਕਿਆ ਹੀ ਗੋਲ ਹੈ ? ਸੁੰਦਰ ਨਜ਼ਰ ਆਉਣ ਵਾਲੇ ਚੰਨ ‘ਤੇ ਟੋਏ ਕਿਵੇਂ ਪਏੇ ? ਪੂਰਨਮਾਸ਼ੀ ‘ਚ ਚੰਨ ਦੀ ਰੌਸ਼ਨੀ ਦਾ ਰਹੱਸ ਕੀ ਹੈ ?

ਬਿਉਰੋ ਰਿਪੋਰਟ : ਭਾਰਤ ਦਾ ਚੰਦਰਯਾਨ 3 ਚੰਨ ਦੇ ਦੱਖਣੀ ਹਿੱਸੇ ਵਿੱਚ ਉੱਤਰਨ ਵਾਲਾ ਦੁਨੀਆ ਦਾ ਪਹਿਲਾਂ ਦੇਸ਼ ਬਣ ਜਾਵੇਗਾ । ਪਰ ਧਰਤੀ ‘ਤੇ ਰਹਿਣ ਵਾਲੇ ਲੋਕਾਂ ਦੇ ਮਨ ਵਿੱਚ ਚੰਨ ਨੂੰ ਲੈ ਕੇ ਕਈ ਧਾਰਨਾਵਾਂ ਅਤੇ ਸਵਾਲ ਹਨ ਜਿਵੇਂ ਚੰਨ ਗੋਲ ਹੈ। ਪੂਰਨਮਾਸ਼ੀ ਨੂੰ ਚੰਨ ਕਿਉਂ ਪੂਰਾ ਨਜ਼ਰ ਆਉਂਦਾ ਹੈ ? ਚੰਦਰਮਾ ਦੀ ਰੋਸ਼ਨੀ ਕਿਥੋਂ ਆਉਂਦੀ ਹੈ ? ਕੀ ਤੁਹਾਨੂੰ ਪਤਾ ਹੈ ਕਿ ਚੰਨ ਵਿੱਚ ਟੋਏ ਕਿਉਂ ਹਨ ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਅਸੀਂ ਤੁਹਾਨੂੰ ਇੱਕ-ਇੱਕ ਕਰਕੇ ਦਿੰਦੇ ਹਾਂ।

ਕੀ ਚੰਨ ਗੋਲ ਹੈ ?

ਧਰਤੀ ਤੋਂ ਲੱਖਾਂ ਕਿੱਲੋਮੀਟਰ ਦੂਰ ਨਜ਼ਰ ਆਉਣ ਵਾਲਾ ਚੰਨ ਅਸਲ ਵਿੱਚ ਗੋਲ ਨਹੀਂ ਹੈ । ਹਾਲਾਂਕਿ ਧਰਤੀ ਤੋਂ ਮਨੁੱਖੀ ਨਜ਼ਰ ਵਿੱਚ ਇਹ ਭਾਵੇਂ ਸਾਨੂੰ ਗੋਲ ਨਜ਼ਰ ਆਉਂਦਾ ਹੈ ਪਰ ਹਕੀਕਤ ਇਹ ਫੁੱਟਬਾਲ ਵਾਂਗ ਗੋਲ ਨਹੀਂ ਬਲਕਿ ਅੰਡੇ ਦੇ ਅਕਾਰ ਵਿੱਚ ਹੈ। ਜਦੋਂ ਅਸੀਂ ਧਰਤੀ ਤੋਂ ਚੰਦਰਮਾ ਨੂੰ ਵੇਖ ਰਹੇ ਹੁੰਦੇ ਤਾਂ ਸਾਨੂੰ ਇਸ ਦਾ ਕੁਝ ਹੀ ਹਿੱਸਾ ਨਜ਼ਰ ਆਉਂਦਾ ਹੈ । ਇਸ ਲਈ ਸਾਨੂੰ ਇਹ ਗੋਲ ਨਜ਼ਰ ਆਉਂਦਾ ਹੈ,ਇਸ ਤੋਂ ਇਲਾਵਾ ਚੰਨ ਦਾ ਭਾਰ ਵੀ ਇਸ ਦੇ ਕੇਂਦਰ ਵਿੱਚ ਨਹੀਂ ਹੈ ਜੋ ਉਸ ਨੂੰ ਗੋਲ ਅਕਾਰ ਦਾ ਰੂਪ ਦੇਵੇ । ਅਸੀਂ ਜਦੋਂ ਧਰਤੀ ਤੋਂ ਚੰਨ ਵੇਖਦੇ ਹਾਂ ਤਾਂ ਸਾਨੂੰ ਇਸ ਦਾ ਸਿਰਫ਼ 59 ਫ਼ੀਸਦੀ ਹਿੱਸਾ ਹੀ ਵਿਖਾਈ ਦਿੰਦਾ ਹੈ । ਚੰਨ ਦਾ 41 ਫ਼ੀਸਦੀ ਹਿੱਸਾ ਤਾਂ ਸਾਡੀਆਂ ਅੱਖਾਂ ਵੇਖ ਹੀ ਨਹੀਂ ਸਕਦੀਆਂ ਹਨ । ਇਸੇ ਲਈ ਜਦੋਂ ਤੁਸੀਂ ਸਪੇਸ ਦੇ 41 ਫ਼ੀਸਦੀ ਖੇਤਰ ‘ਚ ਜਾ ਕੇ ਵੇਖੋਗੇ ਤਾਂ ਤੁਹਾਨੂੰ ਧਰਤੀ ਨਜ਼ਰ ਨਹੀਂ ਆਵੇਗੀ।

ਚੰਨ ਕੀ ਵਾਕਈ ਹੀ ਸਫ਼ੇਦ ਦੁੱਧ ਵਾਂਗ ਹੈ ?

ਧਰਤੀ ਤੋਂ ਜਦੋਂ ਅਸੀਂ ਚੰਨ ਵਾਲ ਵੇਖ ਕਦੇ ਹਾਂ ਸਾਨੂੰ ਦੁੱਧ ਵਾਂਗ ਬਿਲਕੁਲ ਸਫ਼ੇਦ ਨਜ਼ਰ ਆਉਂਦਾ ਹੈ । ਇਸੇ ਲਈ ਤਾਂ ਮਾਵਾਂ ਆਪਣੇ ਸੋਹਣੇ ਬੱਚੇ ਦੀ ਤੁਲਨਾ ਚੰਨ ਨਾਲ ਕਰਦੀਆਂ ਹਨ । ਪਰ ਕਹਿੰਦੇ ਹਨ ਅਸਲੀ ਹਕੀਕਤ ਕਿਸੇ ਦੇ ਨਜ਼ਦੀਕ ਜਾ ਕੇ ਪਤਾ ਚੱਲ ਦੀ ਹੈ। ਚੰਨ ਨਾਲ ਵੀ ਕੁਝ ਅਜਿਹਾ ਹੀ ਹੈ । ਚੰਦਰਮਾ ‘ਤੇ ਬਹੁਤ ਜ਼ਿਆਦਾ ਟੋਏ ਹਨ, ਓਭੜ ਖਾਬੜ ਹੈ ।

ਹੁਣ ਸਵਾਲ ਇਹ ਹੈ ਕਿ ਆਖ਼ਿਰ ਚੰਨ ‘ਤੇ ਟੋਏ ਹੋਏ ਕਿਵੇਂ ? ਚੀਨ ਦੀ ਧਾਰਨਾ ਮੁਤਾਬਕ ਸੂਰਜ ਗ੍ਰਹਿਣ ਇਸ ਲਈ ਹੁੰਦਾ ਹੈ ਕਿਉਂ ਇੱਕ ਡਰੈਗਨ ਨੇ ਸੂਰਜ ਨੂੰ ਨਿਗਲ ਲਿਆ ਸੀ। ਚੀਨ ਦੇ ਲੋਕਾਂ ਦੀ ਇਹ ਵੀ ਮਾਨਤਾ ਹੈ ਕਿ ਚੰਨ ‘ਤੇ ਇੱਕ ਡੱਡੂ ਰਹਿੰਦਾ ਹੈ ਜੋ ਉਨ੍ਹਾਂ ਟੋਇਆਂ ਵਿੱਚ ਬੈਠਦਾ ਹੈ । ਪਰ ਅਸਲੀਅਤ ਇਹ ਹੈ ਕਿ ਚੰਦਰਮਾ ‘ਤੇ ਮੌਜੂਦ ਟੋਏ ਚਾਰ ਅਰਬ ਸਾਲ ਪਹਿਲਾਂ ਆਕਾਸ਼ੀਂ ਪਿੰਡਾਂ ਦੇ ਟਕਰਾਉਣ ਨਾਲ ਬਣੇ ਸਨ । ਚੰਨ ਦਾ ਜਨਮ ਵੀ ਤਾਂ ਇੱਕ ਗ੍ਰਹਿ ਦੇ ਧਰਤੀ ਨਾਲ ਟਕਰਾਉਣ ਦੇ ਕਾਰਨ ਹੋਇਆ ਸੀ । ਹੁਣ ਅਗਲੇ ਸਵਾਲ ਵੱਲ ਵਧ ਦੇ ਹਾਂ ਆਖ਼ਿਰ ਚੰਦਰਮਾ ਕੋਲ ਰੌਸ਼ਨੀ ਕਿੱਥੋਂ ਆਈ ?

ਕੀ ਚੰਦਰਮਾ ਕੋਲ ਆਪਣੀ ਰੌਸ਼ਨ ਹੈ ?

ਚੰਦਰਮਾ ਦੀ ਆਪਣੀ ਕੋਈ ਰੌਸ਼ਨੀ ਨਹੀਂ ਹੁੰਦੀ ਹੈ । ਚੰਦਰਮਾ ਸੂਰਜ ਤੋਂ ਆਪਣੀ ਰੋਸ਼ਨੀ ਪ੍ਰਾਪਤ ਕਰਦਾ ਹੈ । ਜਿਸ ਤਰ੍ਹਾਂ ਸੂਰਤ ਧਰਤੀ ਨੂੰ ਪ੍ਰਕਾਸ਼ਮਾਨ ਕਰਦਾ ਹੈ ਉਸੇ ਤਰ੍ਹਾਂ ਚੰਦਰਮਾ ਸੂਰਜ ਦੀ ਰੌਸ਼ਨੀ ਨੂੰ ਦਰਸਾਉਂਦਾ ਹੈ,ਜਿਸ ਤਰ੍ਹਾਂ ਨਾਲ ਇਹ ਸਾਡੇ ਅਸਮਾਨ ਵਿੱਚ ਚ ਵਿਖਾਈ ਦਿੰਦਾ ਹੈ । ਪੂਰਨਮਾਸ਼ੀ ਦੇ ਚੰਨ ਦੇ ਮੁਕਾਬਲੇ ਸੂਰਜ 14 ਗੁਣਾ ਵਧੇਰੇ ਚਮਕਦਾਰ ਹੁੰਦਾ ਹੈ । ਜੇਕਰ ਪੂਰਨਮਾਸ਼ੀ ਦੇ ਇੱਕ ਚੰਨ ਨਾਲ ਸੂਰਜ ਦੀ ਰੌਸ਼ਨੀ ਦਾ ਮੁਕਾਬਲਾ ਕਰਨਾ ਹੋਵੇ ਤਾਂ ਸਾਨੂੰ 3 ਲੱਖ 98 ਹਜ਼ਾਰ 110 ਚੰਨਾ ਦੀ ਲੋੜ ਹੋਵੇਗੀ । ਇਸੇ ਤਰ੍ਹਾਂ ਜਦੋਂ ਚੰਦਰ ਗ੍ਰਹਿਣ ਹੁੰਦਾ ਹੈ ਤਾਂ ਚੰਦਰਮਾ ਧਰਤੀ ਦੇ ਪਰਛਾਵੇਂ ਵਿੱਚ ਦਾਖਲ ਹੁੰਦਾ ਹੈ । ਤਾਂ ਇਸ ਦੀ ਸਤ੍ਹਾ ਦਾ ਤਾਪਮਾਨ 500 ਡਿਗਰੀ ਤੱਕ ਘੱਟ ਜਾਂਦਾ ਹੈ ।