The Khalas Tv Blog India ਜਾਣੋ, AI ‘ਚ ਕਰੀਅਰ ਬਣਾਉਣ ਵਾਲੇ 5 ਕੋਰਸ ਕਿਹੜੇ ਹਨ
India Khaas Lekh Khalas Tv Special Punjab Video

ਜਾਣੋ, AI ‘ਚ ਕਰੀਅਰ ਬਣਾਉਣ ਵਾਲੇ 5 ਕੋਰਸ ਕਿਹੜੇ ਹਨ

ਅੱਜ ਕੱਲ੍ਹ ਘਰ ਹੋਵੇ, ਦਫ਼ਤਰ ਹੋਵੇ ਜਾਂ ਦੋਸਤਾਂ ਵਿਚਾਲੇ ਗੱਲਬਾਤ, ਹਰ ਥਾਂ ਇੱਕੋ ਸਵਾਲ ਚਰਚਾ ਵਿਚ ਰਿਹਾ ਹੈ — ਕੀ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਸਾਡੀਆਂ ਨੌਕਰੀਆਂ ਖੋਹ ਲਵੇਗਾ? ਇਹ ਚਿੰਤਾ ਸਿਰਫ਼ ਐਂਟਰੀ ਲੈਵਲ ਦੇ ਮੁਲਾਜ਼ਮਾਂ ਤੱਕ ਸੀਮਿਤ ਨਹੀਂ ਹੈ, ਬਲਕਿ ਉੱਚ ਅਹੁਦਿਆਂ ਵਾਲੇ ਸੀਨੀਅਰ ਲੋਕ ਵੀ ਇਸ ਤੋਂ ਪਰੇਸ਼ਾਨ ਹਨ।

ਪਰ ਮਾਹਿਰਾਂ ਅਨੁਸਾਰ ਏਆਈ ਉਨ੍ਹਾਂ ਲਈ ਖ਼ਤਰਾ ਨਹੀਂ ਜੋ ਆਪਣੇ ਆਪ ਨੂੰ ਸਮੇਂ ਨਾਲ ਅਪਡੇਟ ਰੱਖਦੇ ਹਨ ਅਤੇ ਟੈਕਨੋਲੋਜੀ ਨਾਲ ਕੰਮ ਕਰਨਾ ਸਿੱਖ ਲੈਂਦੇ ਹਨ। ਇਸਦੀ ਬਜਾਏ ਇਹ ਉਨ੍ਹਾਂ ਲਈ ਵੱਡਾ ਮੌਕਾ ਹੈ। ਇਸ ਰਿਪੋਰਟ ਵਿਚ ਏਆਈ ਵਿਚ ਕਰੀਅਰ ਬਣਾਉਣ ਲਈ 5 ਮੁੱਖ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੋ ਤੁਹਾਡੇ ਭਵਿੱਖ ਨੂੰ ਮਜ਼ਬੂਤ ਬਣਾ ਸਕਦੀਆਂ ਹਨ।

AI Career Guide 2026 । Job & High Salary Packages । KNOWLEDGE BULLETIN-155 । THE KHALAS TV

 

  1. MBA / PG Diploma in AI and Business Analytics
    ਇਹ ਕੋਰਸ ਬਿਜ਼ਨਸ, ਮੈਨੇਜਮੈਂਟ ਅਤੇ ਕਾਮਰਸ ਬੈਕਗ੍ਰਾਊਂਡ ਵਾਲੇ ਵਿਦਿਆਰਥੀਆਂ ਲਈ ਬਹੁਤ ਵਧੀਆ ਹੈ। ਇਸ ਵਿਚ ਏਆਈ ਸਟ੍ਰੈਟਜੀ, ਐਨਾਲਿਟਿਕਸ ਅਤੇ ਪ੍ਰੋਡਕਟ ਮੈਨੇਜਮੈਂਟ ਸਿੱਖਿਆ ਜਾਂਦਾ ਹੈ। ਆਈਆਈਐੱਮ, ਇੰਡੀਅਨ ਸਕੂਲ ਆਫ ਬਿਜ਼ਨਸ, upGrad ਅਤੇ Great Learning ਵਰਗੀਆਂ ਸੰਸਥਾਵਾਂ ਤੋਂ ਇਹ ਕੋਰਸ ਕੀਤਾ ਜਾ ਸਕਦਾ ਹੈ। ਫੀਸ ਲਗਭਗ 2.5 ਲੱਖ ਤੋਂ 7 ਲੱਖ ਰੁਪਏ ਤੱਕ ਹੋ ਸਕਦੀ ਹੈ। ਕੋਰਸ ਪੂਰਾ ਕਰਨ ਤੋਂ ਬਾਅਦ ਸਾਲਾਨਾ ਤਨਖਾਹ 6 ਲੱਖ ਤੋਂ 20 ਲੱਖ ਰੁਪਏ ਤੱਕ ਹੋ ਸਕਦੀ ਹੈ।
  2. AI Certificate Program (ਆਨਲਾਈਨ)
    ਜਿਹੜੇ ਲੋਕ ਬਿਲਕੁਲ ਬੁਨਿਆਦੀ ਲੈਵਲ ਤੋਂ ਸ਼ੁਰੂਆਤ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਆਨਲਾਈਨ ਸਰਟੀਫਿਕੇਟ ਪ੍ਰੋਗਰਾਮ ਬਹੁਤ ਢੁੱਕਵਾਂ ਹੈ। Udacity ਅਤੇ ਹੋਰ ਐਡਟੈਕ ਪਲੇਟਫਾਰਮਾਂ ਤੋਂ ਉਪਲਬਧ ਇਸ ਕੋਰਸ ਦੀ ਫੀਸ ਲਗਭਗ 1.5 ਲੱਖ ਰੁਪਏ ਹੈ। ਫਲੈਕਸੀਬਲ ਲਰਨਿੰਗ ਨਾਲ ਏਆਈ ਦੀ ਬੁਨਿਆਦੀ ਸਮਝ ਬਣਾਈ ਜਾ ਸਕਦੀ ਹੈ। ਇਸ ਤੋਂ ਬਾਅਦ ਸਾਲਾਨਾ ਤਨਖਾਹ 10 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ।
  3. MCA / MTech in AI and Machine Learning
    ਟੈਕਨੀਕਲ ਖੇਤਰ ਵਿਚ ਡੂੰਘੀ ਮਾਹਰਤਾ ਹਾਸਲ ਕਰਨ ਲਈ ਇਹ ਇੱਕ ਸ਼ਾਨਦਾਰ ਵਿਕਲਪ ਹੈ। ਆਈਆਈਟੀ, ਐੱਨਆਈਟੀ ਅਤੇ ਆਈਆਈਆਈਟੀ ਵਰਗੀਆਂ ਪ੍ਰਮੁੱਖ ਯੂਨੀਵਰਸਿਟੀਆਂ ਤੋਂ ਇਹ ਕੋਰਸ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਈਟੀਆਈ ਵਿਚ ਵੀ ਛੋਟੇ ਏਆਈ ਕਰੈਸ਼ ਕੋਰਸ ਉਪਲਬਧ ਹਨ। ਫੀਸ 1 ਲੱਖ ਤੋਂ 10 ਲੱਖ ਰੁਪਏ ਤੱਕ ਹੋ ਸਕਦੀ ਹੈ ਅਤੇ ਤਨਖਾਹ 22 ਲੱਖ ਰੁਪਏ ਤੱਕ ਜਾ ਸਕਦੀ ਹੈ।
  4. BSc / MTech in AI and Data Science
    ਗ੍ਰੈਜੂਏਸ਼ਨ ਲੈਵਲ ਤੋਂ ਹੀ ਏਆਈ ਵਿਚ ਮਾਹਰ ਬਣਨਾ ਚਾਹੁੰਦੇ ਵਿਦਿਆਰਥੀਆਂ ਲਈ ਇਹ ਕੋਰਸ ਬੇਹਤਰੀਨ ਹੈ। ਡੈਲਹੀ ਟੈਕਨੋਲਾਜੀਕਲ ਯੂਨੀਵਰਸਿਟੀ, ਵੈਲੋਰ ਇੰਸਟੀਟਿਊਟ ਆਫ ਟੈਕਨਾਲੋਜੀ, ਅਮਿਟੀ ਯੂਨੀਵਰਸਿਟੀ ਅਤੇ ਐੱਨਆਈਟੀ ਵਰਗੀਆਂ ਸੰਸਥਾਵਾਂ ਤੋਂ ਇਹ ਪ੍ਰੋਗਰਾਮ ਕੀਤਾ ਜਾ ਸਕਦਾ ਹੈ। ਪੂਰੇ ਕੋਰਸ ਦੀ ਫੀਸ 1 ਲੱਖ ਤੋਂ 20 ਲੱਖ ਰੁਪਏ ਤੱਕ ਹੋ ਸਕਦੀ ਹੈ ਅਤੇ ਤਨਖਾਹ 6 ਤੋਂ 18 ਲੱਖ ਰੁਪਏ ਤੱਕ ਮਿਲ ਸਕਦੀ ਹੈ।
  5. AI Bootcamp and Industry Program
    ਕਰੀਅਰ ਬਦਲਣ ਵਾਲੇ ਪ੍ਰੋਫੈਸ਼ਨਲਜ਼ ਅਤੇ ਵਰਕਿੰਗ ਲੋਕਾਂ ਲਈ ਇਹ ਬੂਟਕੈਂਪ ਬਹੁਤ ਫਾਇਦੇਮੰਦ ਹੈ। ਆਈਆਈਟੀ ਮਦਰਾਸ, ਆਈਆਈਟੀ ਬੰਬੇ ਅਤੇ ਹੋਰ ਵੱਡੀਆਂ ਸੰਸਥਾਵਾਂ ਇਸਨੂੰ ਚਲਾਉਂਦੀਆਂ ਹਨ। ਫੀਸ ਲਗਭਗ 1 ਲੱਖ ਤੋਂ 3.5 ਲੱਖ ਰੁਪਏ ਤੱਕ ਹੈ ਅਤੇ ਤਨਖਾਹ 6 ਤੋਂ 18 ਲੱਖ ਰੁਪਏ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ।

ਇਨਵੈਸਟਮੈਂਟ ਬੈਂਕ Goldman Sachs ਦੀ ਅਨੁਸਾਰ, ਸਾਲ 2030 ਤੱਕ ਏਆਈ ਕਾਰਨ ਦੁਨੀਆ ਭਰ ਵਿਚ 30 ਕਰੋੜ ਫੁੱਲ-ਟਾਈਮ ਨੌਕਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਪਰ ਇਹ ਵੀ ਸੱਚ ਹੈ ਕਿ ਕੁਝ ਖੇਤਰ ਏਆਈ ਤੋਂ ਬਚੇ ਰਹਿਣਗੇ। ਨਰਸਿੰਗ, ਹੈਲਥਕੇਅਰ, ਫਿਜ਼ੀਓਥੈਰਾਪੀ, ਸਾਈਕੋਲੋਜੀ ਅਤੇ ਅਧਿਆਪਨ ਵਰਗੇ ਪੇਸ਼ਿਆਂ ਵਿਚ ਇਨਸਾਨੀ ਭਾਵਨਾਵਾਂ, ਸੰਵੇਦਨਾ ਅਤੇ ਹਿਊਮਨ ਕਨੈਕਸ਼ਨ ਦੀ ਲੋੜ ਹੁੰਦੀ ਹੈ, ਜਿਸਨੂੰ ਏਆਈ ਪੂਰੀ ਤਰ੍ਹਾਂ ਨਹੀਂ ਬਦਲ ਸਕਦਾ। ਇਸ ਲਈ ਸਿਰਫ਼ ਏਆਈ ਕੋਰਸ ਕਰਨ ਨਾਲੋਂ ਆਪਣੀਆਂ ਮੌਜੂਦਾ ਸਕਿਲਜ਼ ਨੂੰ ਏਆਈ ਨਾਲ ਜੋੜ ਕੇ ਅਪਡੇਟ ਰੱਖਣਾ ਵਧੇਰੇ ਮਹੱਤਵਪੂਰਨ ਹੈ। ਏਆਈ ਨੂੰ ਖ਼ਤਰਾ ਨਾ ਸਮਝੋ, ਇਸਨੂੰ ਆਪਣਾ ਹਥਿਆਰ ਬਣਾਓ। ਇਸ ਤਰ੍ਹਾਂ ਤੁਸੀਂ ਨਾ ਸਿਰਫ਼ ਆਪਣੀ ਨੌਕਰੀ ਬਚਾ ਲਵੋਗੇ ਬਲਕਿ ਭਵਿੱਖ ਵਿਚ ਤਰੱਕੀ ਵੀ ਕਰ ਸਕੋਗੇ।

 

Exit mobile version