ਮੋਹਾਲੀ ਦੇ ਸੈਕਟਰ-71 ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਕੀਤੀ ਨਾਰੇਬਾਜ਼ੀ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਵਿੱਚ ਬੀਜੇਪੀ ਦੇ ਲੀਡਰਾਂ ਦੇ ਵਿਰੋਧ ਵਾਂਗ ਅੱਜ ਮੋਹਾਲੀ ਵਿੱਚ ਵੀ ਕਿਸਾਨ ਜਥੇਬੰਦੀਆਂ ਨੇ BJP ਦੇ RSS ਦੇ ਲੀਡਰ ਬਨਵੀਰ ਦੇ ਸੈਕਟਰ 71 ਪਹੁੰਚਣ ਦੀ ਖਬਰ ਨੂੰ ਲੈ ਕਿ ਆਪਣਾ ਮੌਕੇ ‘ਤੇ ਮੋਰਚਾ ਖੋਲ੍ਹ ਦਿੱਤਾ। ਕਿਸਾਨਾਂ ਨੂੰ ਖਬਰ ਮਿਲੀ ਸੀ ਕਿ ਆਰਐਸਐਸ ਤੇ ਬੀਜੇਪੀ ਦਾ ਇਹ ਲੀਡਰ ਮੋਹਾਲੀ ਕੋਈ ਪ੍ਰੋਗਰਾਮ ਕਰਨ ਆ ਰਿਹਾ ਹੈ।
ਕਾਲੇ ਝੰਡੇ ਲੈ ਕੇ ਵਿਰੋਧ ਕਰਨ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਬੀਜੇਪੀ ਦੇ ਲੀਡਰ ਜਾਣਬੁੱਝ ਕੇ ਆਪਣਾ ਦਬਦਬਾ ਪਾਉਣ ਲਈ ਇਹੋ ਜਿਹੇ ਪ੍ਰੋਗਰਾਮ ਕਰ ਰਹੇ ਹਨ। ਮੋਹਾਲੀ ਦੇ ਆਈਵੀਵਾਈ ਚੌਂਕ ਨੇੜੇ ਇਕੱਠਾ ਹੋਏ ਕਿਸਾਨਾਂ ਨੇ ਬੀਜੇਪੀ ਤੇ ਪੀਐਮ ਮੋਦੀ ਦੇ ਖਿਲਾਫ ਨਾਰੇਬਾਜੀ ਵੀ ਕੀਤੀ। ਹਾਲਾਂਕਿ ਬੀਜੇਪੀ ਦੇ ਲੀਡਰ ਵਲੋਂ ਕਿਸਾਨਾਂ ਦੇ ਵਿਰੋਧ ਕਰਨ ਦੀ ਭਣਕ ਲੱਗਦਿਆਂ ਹੀ ਵਾਪਸ ਚਲੇ ਜਾਣ ਦੀ ਵੀ ਗੱਲ ਕਹੀ ਜਾ ਰਹੀ ਹੈ।
ਧਰ ਇਸ ਮੌਕੇ ਮੋਹਾਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਨੇ ਅਫਵਾਹ ਫੈਲਾਈ ਹੈ ਕਿ ਆਰਐਸਐਸ਼ ਦਾ ਕੋਈ ਲੀਡਰ ਆ ਰਿਹਾ ਹੈ. ਜਦੋਂ ਕਿ ਮੋਹਾਲੀ ਵਿੱਚ ਅਜਿਹਾ ਕੋਈ ਵੀ ਪ੍ਰੋਗਰਾਮ ਨਹੀਂ ਹੈਂ। ਉਨ੍ਹਾਂ ਕਿਹਾ ਮਲੋਟ ਤੇ ਸੰਗਰੂਰ ਵਿਚ ਵਾਪਰੀਆਂ ਵਿਰੋਧ ਦੀਆਂ ਘਟਨਾਵਾਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਨੂੰਨ ਪ੍ਰਬੰਧ ਪੁਖਤਾ ਕਰਨ ਦੇ ਸਖਤ ਹੁਕਮ ਮਿਲੇ ਹਨ।