‘ਦ ਖਾਲਸ ਬਿਉਰੋ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪ੍ਰਧਾਨ ਮੰਤਰੀ ਦੀ ਸੁ ਰੱਖਿਆ ਵਿੱਚ ਹੋਈ ਉਕਾਈ ਦੇ ਮੁੱਦੇ ਨੂੰ ਨਿਰਾ ਡਰਾਮਾ ਕਰਾਰ ਦਿਤਾ ਹੈ।ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਵਲੋਂ ਜਾਰੀ ਇਕ ਵੀਡਿਓ ਵਿੱਚ ਕਿਹਾ ਗਿਆ ਹੈ ਕਿ ਕਿਸਾਨੀ ਮੁੱਦਿਆਂ ਨੂੰ ਲਾਂਭੇ ਕਰਨ ਲਈ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੁੱਦੇ ਨੂੰ ਉਛਾਲਿਆ ਜਾ ਰਿਹਾ ਹੈ।ਸਰਕਾਰ ਵਲੋਂ ਵੋਟਾਂ ਨੇੜੇ ਅਲਗ ਅਲਗ ਤਰਾਂ ਦੇ ਲਾਲਚ ਦਿਤੇ ਗਏ ਪਰ ਪੰਜਾਬੀਆਂ ਨੇ ਇਹਨਾਂ ਵਿੱਚ ਕੋਈ ਦਿਲਚਸਪੀ ਨਹੀਂ ਲਈ,ਸੋ ਇਸ ਲਈ ਸਰਕਾਰ ਵਲੋਂ ਪੰਜਾਬ ਨੂੰ ਬਦਨਾਮ ਕਰਨ ਲਈ ਦੂਸਰਾ ਪੈਂਤੜਾ ਖੇਡਿਆ ਗਿਆ ਹੈ।ਸਰਕਾਰ ਕੋਲ ਮੀਡੀਆ ਅਤੇ ਕਾਰਪੋਰੇਟਾਂ ਦਾ ਸਾਥ ਹੈ।ਫੇਰ ਵੀ ਇਸ ਘਟਨਾ ਦੀ ਨਿਰਪੱਖ ਜਾਂਚ ਬਹੁਤ ਜਰੂਰੀ ਹੈ।ਪ੍ਰਧਾਨ ਮੰਤਰੀ ਦੀ ਸੁੱਰਖਿਆ ਵਿਚ ਖਾਮੀ,ਪਹਿਲੀ ਘਟਨਾ ਨਹੀਂ ਹੈ ,ਜਿਵੇਂ ਮੀਡੀਆ ਵਲੋਂ ਪ੍ਰਚਾਰਿਆ ਜਾ ਰਿਹਾ ਹੈ ।ਇਸ ਤੋਂ ਪਹਿਲਾਂ ,ਯੂ ਪੀ ਵਿੱਚ ਅਤੇ ਇਕ ਦੋ ਜਗਾ ਹੋਰ ਅਜਿਹੀਆਂ ਘਟਨਾਵਾਂ ਹੋਈਆਂ ਸੀ ਪਰ ਅੱਜ ਪੰਜਾਬ ਵਿੱਚ ਹੋਈ ਘਟਨਾ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਲਈ ਅਰਦਾਸਾਂ ਕਿਓਂ ?ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਰਦਾਸ ਕਰਨੀ ਹੀ ਹੈ ਤਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮੱਹਤਵ ਨਾ ਦੇ ਕੇ ਪੂਰੀ ਲੋਕਾਈ ਦੀ ਭਲਾਈ ਲਈ ਅਰਦਾਸ ਕਰੋ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਇਕ ਸਮਾਗਮ ਦੌਰਾਨ ਜੁਤੀ ਮਾਰੀ ਗਈ ਸੀ ਪਰ ਉਹਨਾਂ ਵਲੋਂ ਇਸ ਤਰਾਂ ਦਾ ਕੋਈ ਬਾਵੇਲਾ ਖੜਾ ਨਹੀਂ ਸੀ ਕੀਤਾ ਗਿਆ।ਭਾਜਪਾ ਅਤੇ ਦੇਸ਼ ਦੇ ਕੁਝ ਚੈਨਲਾਂ ਵਲੋਂ ਇਹ ਮੁੱਦਾ ਚੁਕਣ ਦਾ ਮਕਸਦ ਕਿਸਾਨਾਂ ਦੀਆਂ ਮੰਗਾ ਤੋਂ ਲੋਕਾਂ ਦਾ ਧਿਆਨ ਹਟਾਉਣਾ ਅਤੇ ਚੋਣਾਂ ਵਾਲੇ ਸੂਬਿਆਂ ਵਿੱਚ ਸੰਭਾਵੀ ਹਾਰ ਤੋਂ ਬਚਂਣ ਲਈ ਨਵਾਂ ਚੋਣ ਏਜੰਡਾ ਬਣਾਉਣਾ ਹੈ।