Punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਨੇ ਕਿਸਾਨਾਂ ਨੂੰ ਰਸਤਿਆਂ ਦੀ ਦਿੱਤੀ ਜਾਣਕਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਿੱਲੀ ਨੂੰ ਕੂਚ ਕਰਨ ਜਾ ਰਹੇ ਕਿਸਾਨਾਂ ਨੂੰ ਜ਼ਰੂਰੀ ਬੇਨਤੀ ਕਰਦਿਆਂ ਕਿਹਾ ਕਿ ਦਿੱਲੀ ਜਾਣ ਵਾਲੇ ਜਥਿਆਂ ਲਈ ਰਸਤੇ ਦੀ ਜਾਣਕਾਰੀ ਧਿਆਨ ਵਿੱਚ ਰੱਖਦਿਆਂ, ਸਰਹੰਦ ਤੋਂ ਸ਼ੰਬੂ-ਬਾਰਡਰ ਤੋਂ ਪਾਣੀਪਤ ਤੱਕ ਰਸਤਾ ਪਹਿਲਾਂ ਵਾਲਾ ਹੀ ਹੋਵੇਗਾ।

ਪਾਣੀਪਤ ਤੋਂ 37km ਅੱਗੇ ਸੁਖਦੇਵ ਢਾਬਾ ਆਵੇਗਾ। ਸੁਖਦੇਵ ਢਾਬੇ ‘ਤੇ ਜਾ ਕੇ ਮੋਬਾਇਲ ‘ਤੇ ਲਾਮ ਪੁਰ ਬਾਰਡਰ ਨਰੇਲਾ ਦੀ ਲੋਕੇਸ਼ਨ ਲਗਾਈ ਜਾਵੇ। ਇਹ ਤੁਹਾਨੂੰ ਪਿੰਡਾਂ ਵਿੱਚੋਂ ਦੀ ਸਿੱਧਾ ਕੁੰਡਲੀ ਬਾਰਡਰ ‘ਤੇ, ਜਿੱਥੇ ਆਪਣੇ ਸਾਥੀ ਧਰਨਾ ਲਗਾ ਕੇ ਬੈਠੇ ਹੋਏ ਹਨ, ਉੱਥੇ ਲੈ ਜਾਵੇਗੀ।

ਪੰਧੇਰ ਨੇ ਕਿਹਾ ਕਿ ਕੁੰਡਲੀ ਬਾਰਡਰ ਪਹੁੰਚਣ ‘ਤੇ ਅੰਮ੍ਰਿਤਸਰ ਵਾਲੇ ਸਾਥੀਆ ਇਹਨਾਂ ਨੰਬਰਾਂ ‘ਤੇ ਸੰਪਰਕ ਕਰਨ।

ਜ਼ਿਲਾ ਪ੍ਰ ਲਖਵਿੰਦਰ ਸਿੰਘ ਵਰਿਆਮ ਨੰਗਲ – 9876815157

ਸੁੱਖਦੇਵ ਸਿੰਘ ਚਾਟੀਵਿੰਡ – 9876613374

ਰਣਜੀਤ ਸਿੰਘ ਚਾਟੀਵਿੰਡ – 9914582952

ਡਾ਼ ਕਵਲਦੀਪ – 8437125503