ਜਗਰਾਓਂ ‘ਚ ਕਿਸਾਨਾਂ ਦੀ ਮਹਾਂਪੰਚਾਇਤ, ਕਿਸਾਨ ਲੀਡਰਾਂ ਨੇ ਲੋਕਾਂ ‘ਚ ਭਰਿਆ ਜੋਸ਼
‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਕਿਸਾਨ ਲੀਡਰਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਇਹ ਘੋਲ ਇਕੱਲਾ ਕਿਸਾਨੀ ਦਾ ਹੀ ਨਹੀਂ ਦੁਕਾਨੀ ਦਾ ਵੀ ਹੈ। ਸਾਡੀ ਰੋਟੀ ਨੂੰ ਖੋਹਣ ਦੀਆ ਸਰਕਾਰੀ ਕੋਸ਼ਿਸ਼ਾਂ ਹੋ ਰਹੀਆਂ ਹਨ। ਸਾਡੇ ਲੋਕਾਂ ‘ਚ ਹਮੇਸ਼ਾ ਪਾੜ ਪਾ ਕੇ ਹਾਕਮਾਂ ਨੇ ਰਾਜ ਕੀਤਾ ਹੈ। 1984 ਨਹੀਂ ਬਣਨ ਦਿੱਤਾ ਹੈ। ਸ਼ਾਂਤਮਈ ਤਰੀਕੇ ਨਾਲ ਹੀ ਅੰਦੋਲਨ ਹੋ ਰਿਹਾ ਹੈ। 26 ਤਰੀਕ ਨੂੰ ਨਵਾਂ ਮੋੜ ਜ਼ਰੂਰ ਹੋਇਆ ਹੈ। 27 ਤੇ 28 ਜਨਵਰੀ ਨੂੰ ਜਿਹੜੇ ਲੋਕ ਘਬਰਾ ਗਏ ਸੀ, ਉਹ ਰਾਕੇਸ਼ ਟਿਕੈਤ ਨੇ ਸੰਭਾਲ ਲਏ ਹਨ। ਸਰਕਾਰ ਨੇ ਸਾਨੂੰ ਅੱਤਵਾਦੀ ਕਿਹਾ, ਜਿੱਥੇ ਹਾਕਮ ਸਾਡੇ ਲੋਕਾਂ ਤੇ ਭੀੜ ਪਾਵੇਗਾ, ਅਸੀਂ ਜ਼ਰੂਰ ਇਕੱਠੇ ਹੋਵਾਂਗੇ। ਜਿਸ ਦਿਨ ਤੱਕ ਕਾਲੇ ਕਾਨੂੰਨ ਰੱਦ ਕਰਕੇ ਮੋਦੀ ਦੇ ਝੋਲੇ ‘ਚ ਨਹੀਂ ਪਾ ਦਿੱਤੇ, ਉਦੋਂ ਤੱਕ ਵਾਪਸੀ ਨਹੀਂ ਹੋਵਾਂਗੇ। ਪੰਜਾਬ ‘ਚ ਹੋਰ ਵੀ ਮਹਾਪੰਚਾਇਤਾਂ ਹੋਣਗੀਆਂ। ਜਿੱਥੇ ਵੀ ਕਿਸੇ ਕਿਸਾਨ ਦੀ ਅੰਦੋਲਨ ਦੌਰਾਨ ਮੌਤ ਹੁੰਦੀ ਹੈ ਤਾਂ ਉਸਨੂੰ 50 ਹਜਾਰ ਰੁਪਏ ਦਿੱਤੇ ਜਾਣਗੇ। ਲੋਕਾਂ ਦਾ ਜੋਸ਼ ਚਾਹੀਦਾ ਹੈ, ਸਰਕਾਰਾਂ ਨੂੰ ਝੁਕਾਉਣਾ ਔਖਾਂ ਨਹੀਂ ਹੁੰਦਾ।
ਕਿਸਾਨ ਲੀਡਰਾਂ ਨੇ ਕਿਹਾ ਕਿ ਇਹ ਇਕੱਲੇ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਇਹ ਸਾਰੇ ਲੋਕਾਂ ਦਾ ਅੰਦੋਲਨ ਦਾ ਹੈ। ਸਾਨੂੰ ਖਪਤਕਾਰਾਂ, ਦੁਕਾਨਦਾਰਾਂ, ਨੌਜਵਾਨਾਂ ਸਣੇ ਸਾਰਿਆਂ ਨੂੰ ਲਾਮਬੰਦ ਹੋਣ ਦੀ ਲੋੜ ਹੈ।
ਕਿਸਾਨ ਲੀਡਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸੜਕਾਂ ‘ਤੇ ਕਿੱਲ ਲਾ ਕੇ ਪ੍ਰਧਾਨ ਮੰਤਰੀ ਮੋਦੀ ਨੇ ਸਾਨੂੰ ਕਿਹਾ ਕਿ ਇਕ ਫੋਨ ਕਾਲ ਦੀ ਦੂਰੀ ਹੈ। ਬੈਕਾਂ ਕੋਲ ਸਾਡੀਆ ਜਮੀਨਾਂ ਨੇ ਤੇ ਇਹੀ ਕਾਰਪੋਰੇਟ ਵਾਲੇ ਬੈਕਾਂ ਰਸਤੇ ਸਾਡੀਆਂ ਜਮੀਨਾਂ ਲੈ ਕੇ ਜਾਣਗੇ। ਸਰਕਾਰ ਡਰੀ ਹੋਈ ਹੈ, ਲੋਕਾਂ ਦਾ ਤੇ ਏਕਾ ਤੇ ਹੋਕਾ ਹੀ ਸਰਕਾਰ ਝੁਕਾਅ ਸਕਦਾ ਹੈ।
ਕਿਸਾਨ ਲੀਡਰਾਂ ਨੇ ਕਿਹਾ ਕਿ ਸਾਡੇ ਵਿੱਚ ਲੋਕਾਂ ਦੀ ਗਿਣਤੀ ਘਟੀ ਨਹੀਂ ਸਗੋ ਦੁੱਗਣੀ ਹੋਈ ਹੈ। ਕਿਸਾਨ ਜਥੇਬੰਦੀਆਂ ਦੀ ਅਗੁਵਾਈ ਵਿੱਚ ਸਾਰੇ ਇਕੱਠੇ ਹਨ। ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਸੇ ਤਰ੍ਹਾਂ ਇਸ ਅੰਦੋਲਨ ਨੂੰ ਤੋੜਿਆ ਜਾਵੇ।
ਮਹਾਂਪੰਚਾਇਤ ਵਿੱਚ ਕਿਸਾਨ ਲੀਡਰਾਂ ਨੇ ਕਿਹਾ ਕਿ ਇਹ ਇਕੱਲੇ ਕਿਸਾਨਾਂ ਦਾ ਅੰਦੋਲਨ ਨਹੀਂ ਹੈ। ਇਸ ਅੰਦੋਲਨ ਲਈ ਖਪਤਕਾਰਾਂ, ਦੁਕਾਨਦਾਰਾਂ, ਨੌਜਵਾਨਾਂ ਸਣੇ ਸਾਰਿਆਂ ਨੂੰ ਲਾਮਬੰਦ ਹੋਣ ਦੀ ਲੋੜ ਹੈ। ਸੜਕਾਂ ‘ਤੇ ਕਿੱਲ ਲਾ ਕੇ ਪ੍ਰਧਾਨ ਮੰਤਰੀ ਮੋਦੀ ਕਹਿ ਰਹੇ ਹਨ ਕਿ ਮੈਂ ਇੱਕ ਫੋਨ ਕਾਲ ਦੀ ਦੂਰੀ ‘ਤੇ ਤਾਂ। ਲੋਕਾਂ ਦਾ ਏਕਾ ਤੇ ਹੋਕਾ ਹੀ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰੇਗਾ।
ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪ੍ਰਾਈਵੇਟ ਮੰਡੀਆਂ ਵਿਚ ਵੀ ਪ੍ਰਾਇਵੇਟ ਸਕੂਲਾਂ ਤੇ ਹਸਪਤਾਲਾਂ ਵਾਲਾ ਹਾਲ ਹੋਣਾ ਹੈ। ਖੇਤੀ ਚੋਂ ਪਹਿਲਾਂ ਹੀ ਕੁੱਝ ਨਹੀਂ ਬਚਦਾ ਹੈ। ਕਿਸੇ ਫੈਕਟਰੀ ‘ਚ ਰੁਜ਼ਗਾਰ ਨਹੀਂ ਹੈ। ਕਰਜ਼ਾ ਮੋੜਨ ਲਈ ਕਿਸਾਨਾਂ ਨੂੰ ਹੋਰ ਔਖਾ ਹੋਣਾ ਪਵੇਗਾ। ਸਾਰੇ ਹੀ ਪਾਰਟੀਆਂ ਦੇ ਲੀਡਰ ਪੰਜਾਬ ਨੂੰ ਕੈਲੀਫੋਰਨੀਆਂ ਬਣਾਉਣ ਦੀਆਂ ਗੱਲਾਂ ਕਰਦੇ ਹਨ। ਖੇਤੀ ਕਾਨੂੰਨਾਂ ਖਿਲਾਫ ਇਹ ਲੜਾਈ ਕੋਈ ਛੋਟੀ ਲੜਾਈ ਨਹੀਂ ਹੈ। ਜਿੱਤਾਂਗੇ ਜਰੂਰ, ਇਹ ਨੀਤੀਆਂ ਲਾਗੂ ਨਹੀਂ ਹੋਣ ਦਿਆਂਗੇ। ਪੰਜਾਬ ਦੇ ਲੋਕ ਠੂਠਾ ਫੜ੍ਹ ਕੇ ਮੰਗਣਾ ਨਹੀਂ ਜਾਣਦੇ। ਕੇਂਦਰ ਦੀ ਖੇਤੀ ਕਾਨੂਨਾਂ ਦੀ ਨੀਤੀ ਲੋਕਾਂ ਦੀਆਂ ਜ਼ਮੀਨਾਂ ਖੋਹਣ ਦੀ ਨੀਤੀ ਹੈ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਨੂੰ ਸਰਕਾਰ ਨੇ ਮੀਟਿੰਗਾਂ ਵਿਚ ਉਲਝਾਇਆ ਹੋਇਆ ਹੈ। ਪੰਜਾਬ ਤੇ ਹਰਿਆਣਾ ਨੂੰ ਪਾੜ ਪਾ ਕੇ ਅਲੱਗ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਹੁਣ ਅੰਦੋਲਨ ਦੇ ਧੁਰੇ ਤੇ ਪੁੱਜ ਗਏ ਹਾਂ। ਸਰਕਾਰ ਸਾਨੂੰ ਕਹਿ ਰਹੀ ਕਿ ਅਸੀਂ ਗੁਮਰਾਹ ਹਾਂ। ਸਰਕਾਰ ਸਾਡਾ ਭਲਾ ਕਰਨ ਦੀ ਗੱਲ ਕਰਦੀ ਹੈ, ਅਸੀਂ ਭਲਾ ਮੰਗਿਆ ਹੀ ਨਹੀਂ ਹੈ। ਸਰਕਾਰ ਸਾਡਾ ਜ਼ਬਰਦਸਤੀ ਭਲਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕਰਨਾ ਲੋਕਾਂ ਦਾ ਸੰਵਿਧਾਨਿਕ ਹੱਕ ਹੈ, ਇਨ੍ਹਾਂ ਲੋਕਾਂ ‘ਤੇ ਤੁਸੀਂ ਪਾਣੀ ਦੀਆਂ ਬੁਛਾੜਾਂ ਨਹੀਂ ਮਾਰ ਸਕਦੇ। ਸਰਕਾਰ ਨੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਦੂਜੇ ਦੇਸ਼ਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਭਾਰਤ ਸਰਕਾਰ ਨੇ ਜੋ ਖੇਤੀ ਕਾਨੂੰਨ ਬਣਾਏ ਹਨ, ਤੇ ਕਿਸਾਨਾਂ ਨਾਲ ਜੋ ਧੱਕਾ ਕੀਤਾ ਜਾ ਰਿਹਾ ਹੈ ਉਹ ਗਲਤ ਹੈ। ਕੋਈ ਦੇਸ਼ ਨਹੀਂ ਜਿੱਥੇ ਇਨ੍ਹਾਂ ਖੇਤੀ ਕਾਨੂੰਨਾਂ ਦੀ ਗੱਲ ਨਾ ਉੱਠੀ ਹੋਵੇ।