The murder of a young man by unknown persons in Samana

ਸ਼ਹਿਰ ਸਮਾਣਾ(Samana) ਦੇ ਪਿੰਡ ਨਮਾਦਾ ‘ਚ ਅਣਪਛਾਤਿਆਂ ਵੱਲੋਂ ਇੱਕ ਨੌਜਵਾਨ ਦੇ ਕਤਲ(Murder of the young boy ) ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਪਿੰਡ ਨਮਾਦਾ ‘ਚ ਦੋ ਧੜਿਆਂ ਵਿੱਚ ਹੋਏ ਝਗੜੇ ਦੌਰਾਨ ਇੱਕ ਨੌਜਵਾਨ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਜਦਕਿ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ (24) ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਕਾਦਰਾਬਾਦ ਵਜੋਂ ਹੋਈ ਹੈ।

ਇਸ ਸਬੰਧੀ ਮ੍ਰਿ ਤਕ ਦੇ ਮਾਮੇ ਦੇ ਲੜਕੇ ਮਨਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਐਤਵਾਰ ਰਾਤ ਉਹ ਵਰਿੰਦਰ ਨਾਲ ਟਰੈਕਟਰ ’ਤੇ ਪਿੰਡ ਨਮਾਦਾ ’ਚ ਲੱਗੇ ਮੇਲੇ ਵਿੱਚ ਗਿਆ ਸੀ। ਇਸ ਵੇਲੇ ਅਮ੍ਰਿਤਪਾਲ ਸਿੰਘ, ਸਿਕੰਦਰ ਸਿੰਘ, ਗੁਰਪ੍ਰੀਤ ਸਿੰਘ ਤੇ ਦਵਿੰਦਰ ਸਿੰਘ ਵੀ ਨਾਲ ਸਨ। ਰਸਤੇ ਵਿੱਚ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਅਸ਼ਲੀਲ ਇਸ਼ਾਰੇ ਕੀਤੇ, ਜਿਸ ਮਗਰੋਂ ਵਰਿੰਦਰ ਟਰੈਕਟਰ ਤੋਂ ਉਤਰ ਕੇ ਉਨ੍ਹਾਂ ਨਾਲ ਗੱਲ ਕਰਨ ਲਈ ਗਿਆ।

ਇਸ ਦੌਰਾਨ ਉਨ੍ਹਾਂ ’ਚੋਂ ਇੱਕ ਨੇ ਤੇਜ਼ਧਾਰ ਹਥਿਆਰ ਨਾਲ ਵਰਿੰਦਰ ’ਤੇ ਤਿੰਨ-ਚਾਰ ਵਾਰ ਕਰ ਦਿੱਤੇ। ਜਦੋਂ ਸਿਕੰਦਰ ਉਸ ਨੂੰ ਬਚਾਉਣ ਲਈ ਗਿਆ ਤਾਂ ਉਨ੍ਹਾਂ ਉਸ ’ਤੇ ਵੀ ਵਾਰ ਕਰ ਦਿੱਤੇ। ਦੋਵੇਂ ਨੌਜਵਾਨ ਫਰਾਰ ਹੋ ਗਏ। ਉਹ ਵਰਿੰਦਰ ਤੇ ਸਿਕੰਦਰ ਨੂੰ ਲੈ ਕੇ ਰਾਜਿੰਦਰਾ ਹਪਸਤਾਲ ਵੱਲ ਚੱਲ ਪਏ, ਪਰ ਵਰਿੰਦਰ ਦੀ ਰਾਹ ਵਿੱਚ ਹੀ ਮੌਤ ਹੋ ਗਈ, ਜਦਕਿ ਸਿਕੰਦਰ ਇਸ ਵੇਲੇ ਜ਼ੇਰੇ ਇਲਾਜ ਹੈ। ਇਸ ਬਾਰੇ ਸਦਰ ਥਾਣਾ ਮੁਖੀ ਮਹਿਮਾ ਸਿੰਘ ਨੇ ਦੱਸਿਆ ਕਿ ਮਨਿੰਦਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਆਰੰਭ ਦਿੱਤੀ ਗਈ ਹੈ।