India International

ਸਰਬਜੀਤ ਦੇ ਕਾਤਲ ‘ਤੇ ਹੋਇਆ ਹਮਲਾ, ਗੰਭੀਰ ਜ਼ਖ਼ਮੀ

ਪਾਕਿਸਤਾਨ (Pakistan) ਦੇ ਲਾਹੌਰ (Lahore)  ਵਿੱਚ ਅਮਰ ਤਾਂਬਾ ਨੂੰ ਗੋਲੀਆਂ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਉਹ ਅਮਰ ਤਾਂਬਾ ਹੈ ਜਿਸ ਨੇ 2013 ‘ਚ ਲਾਹੌਰ ਦੀ ਕੋਟ-ਲੱਖਪਤ ਜੇਲ੍ਹ ‘ਚ ਭਾਰਤੀ ਜਾਸੂਸ ਸਰਬਜੀਤ ‘ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਸਰਬਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਕੇ ਦਮ ਤੋੜ ਗਿਆ ਸੀ। ਜਾਣਕਾਰੀ ਮੁਤਾਬਕ ਜਦ ਅਮਰ ਤਾਂਬਾ ਆਪਣੇ ਘਰ ਤੋਂ ਨਿਕਲ ਰਿਹਾ ਸੀ ਤਾਂ ਦੋ ਅਣਪਛਾਤੇ ਮੋਟਰਸਾਇਕਲ ਸਵਾਰ ਵਿਅਕਤੀਆਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਕਾਫੀ ਗੰਭੀਰ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

2013 ਵਿੱਚ ਹੋਈ ਸੀ ਮੌਤ

ਸਰਬਜੀਤ ਸਿੰਘ ਲੰਬਾ ਸਮਾਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਰਿਹਾ ਸੀ। ਜਿਸ ਨੂੰ ਪਾਕਿਸਤਾਨ ਵਿੱਚ ਬੰਬ ਧਮਾਕੇ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਦੀ ਰਿਹਾਈ ਲਈ ਭਾਰਤ ਸਰਕਾਰ ਨੇ ਕਈ ਵਾਰ ਕੋਸ਼ਿਸ਼ਾ ਵੀ ਕੀਤੀਆਂ ਸਨ। 2013 ਵਿੱਚ ਲਾਹੌਰ ਦੀ ਕੋਟ-ਲੱਖਪਤ ਜੇਲ੍ਹ ‘ਚ ਕੈਦੀਆਂ ਨੇ ਉਸ ‘ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ ਸੀ।