ਬਿਊਰੋ ਰਿਪੋਰਟ – ਅੱਜ ‘ਖੇਡਾਂ ਵਤਨ ਪੰਜਾਬ ਦੀਆਂ’ (Kheda Vatan Punjab Diyan) ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ (Major Dhyaan Chand) ਦੇ ਜਨਮ ਦਿਨ ‘ਤੇ ਕੌਮੀ ਖੇਡ ਦਿਵਸ ਮੌਕੇ ਦੋ ਮਹੀਨੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੇ ਖੇਡ ਮੁਕਾਬਲੇ ਦੀ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਵੱਲੋਂ ਸੰਗਰੂਰ ਦੇ ਵਾਰ ਹੀਰੋਜ਼ ਖੇਡ ਸਟੇਡੀਅਮ ਤੋਂ ਰਸਮੀ ਸ਼ੁਰੂਆਤ ਕੀਤੀ ਗਈ। ਇਸ ਸਮਾਰੋਹ ‘ਚ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਸਮੇਤ MLAs ਅਤੇ ਕੈਬਨਿਟ ਦੇ ਬਹੁਤ ਸਾਰੇ ਮੰਤਰੀ ਪੁੱਜੇ ਅਤੇ ਨਾਲ ਹੀ ਪ੍ਰਸ਼ਾਸ਼ਨ ਦੇ ਅਧਿਕਾਰੀ ਵੀ ਮੌਜੂਦ ਰਹੇ। ਮੁੱਖ ਮੰਤਰੀ ਮਾਨ ਨੇ ਰਸਮੀ ਸ਼ੁਰੂਆਤ ਦਾ ਐਲਾਨ ਕੀਤਾ ਅਤੇ ਬਾਅਦ ‘ਚ ਇੱਕ ਗੀਤ ਚਲਾ ਕੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਫੇਰ ਸਮਾਗਮ ਦੀ ਸ਼ੁਰੂਆਤ ਇੱਕ ਰੰਗਾਰੰਗ ਪ੍ਰੋਗਰਾਮ ਦੇ ਨਾਲ ਕੀਤੀ ਗਈ।
ਇਸ ਮਗਰੋਂ ਖੇਡਾਂ ‘ਚ ਹਿੱਸਾ ਲੈਣ ਵਾਲੇ ਹਰੇਕ ਜ਼ਿਲ੍ਹੇ ਦੇ ਸਾਰੇ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ ਜਿਸ ਵਿੱਚ ਕ੍ਰਮਵਾਰ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਹਿਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ,ਮਲੇਰਕੋਟਲਾ, ਮਾਨਸਾ, ਮੋਗਾ, ਮੁਕਤਸਰ ਸਾਹਿਬ, ਪਠਾਨਕੋਟ, ਪਟਿਆਲਾ, ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ, ਸੰਗਰੂਰ ਜਿਲ੍ਹੇ ਦੇ ਖਿਡਾਰੀ ਹਿੱਸਾ ਬਣੇ। ਇਸ ਮਗਰੋਂ ਪੰਜਾਬ ਪੁਲਿਸ PAP ਦਾ ਬੈਂਡ ਸਟੇਜ ਅੱਗੇ ਦੀ ਗੁਜਰਿਆ। ਇਸ ਮਗਰੋਂ ਸਾਰੇ ਜ਼ਿਲ੍ਹਿਆਂ ਦੇ ਖਿਡਾਰੀਆਂ ਦੇ ਆਪੋ ਆਪਣੇ ਗਰੁੱਪ ਨੂੰ ਲੀਡ ਕਰਨ ਵਾਲੇ ਖਿਡਾਰੀ ਸਟੇਜ ਅੱਗੇ ਇਕੱਤਰ ਹੋਏ ਅਤੇ ਸਭ ਨੂੰ ਸੱਚੇ-ਸੁੱਚੇ ਢੰਗ ਦੇ ਨਾਲ ਖੇਡਾਂ ‘ਚ ਹਿੱਸਾ ਲੈਣ ਅਤੇ ਸਪੋਰਟਸਮੈਨਸ਼ਿਪ ਦਿਖਾਉਣ ਦਾ ਪ੍ਰਣ ਲੈਂਦਿਆਂ ਉਸ ਹਰਜਿੰਦਰ ਕੌਰ ਵੱਲੋਂ ਸਹੁੰ ਚੁਕਵਾਈ ਗਈ ਜੋ ਕਿ ਬਰਮਿੰਘਮ ਹੋਈਆਂ ਖੇਡਾਂ ‘ਚੋਂ ਮੈਡਲ ਜਿੱਤ ਕੇ ਆਈ ਸੀ।
ਸਹੁੰ ਚੁਕਵਾਈ ਜਾਣ ਮਗਰੋਂ ਮਸ਼ਾਲ ਮਾਰਚ ਕੀਤਾ ਗਿਆ ਸੀ।
ਦੱਸ ਦੇਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮਾਨ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਤੀਜੇ ਸੀਜ਼ਨ ਦੀ ਅੱਜ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਸ਼ੁਰੂਆਤ ਹੋ ਗਈ ਹੈ।
ਇਹ ਵੀ ਪੜ੍ਹੋ –