ਬਿਊਰੋ ਰਿਪੋਰਟ : 2022 ਦੇ ਅਖੀਰਲੇ ਦਿਨ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਖਰੜ ਦੇ ਸੈਕਟਰ 126 ਵਿੱਚ ਨਿਰਮਾਨ ਅਧੀਨ ਵੱਡੀ ਬਿਲਡਿੰਗ ਡਿੱਗ ਗਈ ਹੈ । ਕਈ ਮਜ਼ਦੂਰਾਂ ਦੇ ਹੇਠਾਂ ਦਬੇ ਹੋਣ ਦੀ ਖਬਰ ਮਿਲ ਰਹੀ ਹੈ । ਮੌਕੇ ‘ਤੇ ਬਚਾਅ ਕਾਰਜ ਦੇ ਲਈ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚ ਗਏ ਹਨ । ਮਜ਼ਦੂਰਾਂ ਨੂੰ ਬਚਾਉਣ ਦੇ ਲਈ NDRF ਦੀ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਈ ਸੀ । ਜਿਸ ਤੋਂ ਬਾਅਦ ਟੀਮ ਨੇ ਆਪਣਾ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ ।
पंजाब: मोहाली ज़िले के खरड़ के सेक्टर 126 में एक इमारत की छत गिरने से कई लोगों के फंसे होने की आशंका है। रेस्क्यू ऑपरेशन चल रहा है। pic.twitter.com/AusajzdFkV
— ANI_HindiNews (@AHindinews) December 31, 2022
ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਿਕ 5 ਮਜ਼ਦੂਰਾਂ ਨੂੰ ਬਿਲਡਿੰਗ ਤੋਂ ਕੱਢਿਆ ਗਿਆ ਹੈ ਜਿੰਨਾਂ ਦੀ ਹਾਲਤ ਕਾਫੀ ਖਰਾਬ ਹੈ । ਇਨ੍ਹਾਂ ਮਜ਼ਦੂਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ । NDRF ਦੀ ਟੀਮ ਬਿਲਡਿੰਗ ਦੇ ਸਰੀਏ ਨੂੰ ਕੱਟ ਕੇ ਮਜ਼ਦੂਰਾਂ ਨੂੰ ਬਾਹਰ ਕੱਢ ਰਹੇ ਨੇ। JCB ਮਸ਼ੀਨਾਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ । ਮਲਬੇ ਨੂੰ ਹਟਾਇਆ ਜਾ ਰਿਹਾ ਹੈ । ਪ੍ਰਸ਼ਾਸਨ ਦੇ ਅਧਿਕਾਰੀ ਪੂਰੇ ਆਪਰੇਸ਼ਨ ਨੂੰ ਮੋਨੀਟਰਿੰਗ ਕਰ ਰਹੇ ਹਨ । ਬਿਲਡਿੰਗ ਡਿੱਗਣ ਪਿੱਛੇ ਕੀ ਵਜ੍ਹਾ ਸੀ ਇਸ ਦੀ ਕੋਖ ਕੀਤੀ ਜਾਵੇਗੀ ਜਦੋਂ ਬਚਾਅ ਕਾਰਜ ਦਾ ਕੰਮ ਪੂਰਾ ਹੋ ਜਾਵੇਗਾ।
ਸਭ ਤੋਂ ਵੱਡਾ ਸਵਾਲ ਇਹ ਹੈ ਕੀ ਬਿਲਡਿੰਗ ਦੇ ਨਿਰਮਾਨ ਸਮੇਂ ਕੀ ਕਿਸੇ ਤਰ੍ਹਾਂ ਦੀ ਲਾਪਰਵਾਈ ਕੀਤੀ ਗਈ ਸੀ ? ਨਿਯਮਾਂ ਦਾ ਧਿਆਨ ਨਹੀਂ ਰੱਖਿਆ ਸੀ ? ਜੇਕਰ ਰੱਖਿਆ ਗਿਆ ਸੀ ਤਾਂ ਬਿਲਡਿੰਗ ਕਿਵੇਂ ਡਿੱਗੀ ? ਜੇਕਰ ਨਿਯਮਾਂ ਦਾ ਧਿਆਨ ਨਹੀਂ ਦਿੱਤਾ ਗਿਆ ਤਾਂ ਇਸ ਹਾਦਸੇ ਦਾ ਜ਼ਿੰਮੇਵਾਰ ਕੌਣ ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਪ੍ਰਸ਼ਾਸਨ ਨੂੰ ਲਭਣਾ ਹੋਵੇਗਾ ਕਿਉਂਕਿ ਸਵਾਲ ਉਨ੍ਹਾਂ ਮਜ਼ਦੂਰੀ ਦੀ ਜ਼ਿੰਦਗੀ ਦਾ ਹੈ ਜਿੰਨਾਂ ਦੀ ਜਾਨ ਨੂੰ ਜੌਖ਼ਮ ਵਿੱਚ ਪਾਕੇ ਬਿਲਡਿੰਗ ਦਾ ਨਿਰਮਾਨ ਕੀਤਾ ਜਾ ਰਿਹਾ ਸੀ ।