Punjab

ਚੰਡੀਗੜ੍ਹ ‘ਚ ਇੰਜੀਨਰਿੰਗ ਦੇ ਵਿਦਿਆਰਥੀ ਨਾਲ ਬੁਰਾ ਸਲੂਕ ! ਪਹਿਲਾਂ ਹੋਸਟਲ ਪਹੁੰਚੇ ਕੀਤਾ ਇਹ ਕਾਰਾ,ਫਿਰ ਵੀਡੀਓ ਬਣਾਇਆ

Chandigarh student beaten and make nude video

ਬਿਉਰੋ ਰਿਪੋਰਟ : ਚੰਡੀਗੜ੍ਹ ਵਿੱਚ 2 ਵਿਦਿਆਰਥੀਆਂ ‘ਤੇ ਇੱਕ ਮੁਸਲਿਮ ਭਾਈਚਾਰੇ ਦੇ ਵਿਦਿਆਰਥੀ ਨੂੰ ਬੁਰੀ ਤਰ੍ਹਾਂ ਕੁੱਟਣ ਅਤੇ ਉਸ ਨੂੰ ਨੰਗਾ ਕਰਕੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਪੀੜਤ ਵਿਦਿਆਰਥੀ ਸੈਕਟਰ 26 ਦੇ ਚੰਡੀਗੜ੍ਹ ਕਾਲਜ ਆਫ ਇੰਜੀਨਰਿੰਗ ਐਂਡ ਟੈਕਨਾਲਿਜੀ CEET ਦੇ ਡਿਪਲੋਮਾ ਵਿੰਗ ਵਿੱਚ ਸੀ । ਇਲਜ਼ਾਮ ਹੈ ਕਿ ਹੋਸਟਲ ਵਿੱਚ ਉਸ ਨੂੰ ਅਗਵਾ ਕਰਕੇ ਪਹਿਲਾਂ ਕੁੱਟਮਾਰ ਕੀਤੀ ਗਈ ਫਿਰ ਨਿਊਡ ਵੀਡੀਓ ਬਣਾਇਆ ਗਿਆ । ਪੀੜਤ ਵਿਦਿਆਰਥੀ ਮੁਤਾਬਿਕ ਉਸ ਨੇ ਦੋਵਾਂ ਵਿਦਿਆਰਥੀਆਂ ਦੇ ਸਾਹਮਣੇ ਹੱਥ ਜੋੜ ਦੇ ਹੋਏ ਕਿਹਾ ਉਸ ਨੂੰ ਬੁਖਾਰ ਹੈ ਛੱਡ ਦੇਣ । ਇਸ ਦੇ ਬਾਵਜੂਦ ਗਜੇਂਦਰ ਨਾਂ ਦੇ ਸ਼ਖਸ ਨੇ ਪੀੜਤ ‘ਤੇ ਧਾਰਮਿਕ ਟਿੱਪਣੀ ਕਰਦੇ ਹੋਏ ਕਿਹਾ ਨਾਟਕ ਕਰ ਰਿਹਾ ਹੈ।

ਦੈਨਿਕ ਭਾਸਕਰ ਵਿੱਚ ਛਪੀ ਖ਼ਬਰ ਮੁਤਾਬਿਕ ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਸ ਨੂੰ ਨਹੀਂ ਪਤਾ ਕੀ ਉਹ ਕਿੰਨਾਂ ਕਟਰ ਹੈ । ਸਿਰਫ ਇੰਨਾਂ ਹੀ ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਨੰਗਾ ਹੋਕੇ ਮਾਫੀ ਮੰਗਣ ਦੇ ਲਈ ਕਿਹਾ । ਸ਼ਿਕਾਇਤਕਰਤਾ ਨੇ ਕਿਹਾ ਜਦੋਂ ਉਹ ਭੱਜਣ ਲੱਗਿਆ ਤਾਂ ਉਸ ਨੂੰ ਮੁੜ ਤੋਂ ਫੜ੍ਹ ਲਿਆ ਅਤੇ ਫਿਰ 15 ਨੰਬਰ ਕਮਰੇ ਵਿੱਚ ਲੈ ਗਏ ਅਤੇ ਤਕਰੀਬਨ ਡੇਢ ਘੰਟੇ ਤੱਕ ਕੁੱਟਮਾਰ ਕਰਦੇ ਰਹੇ। ਇਸ ਤੋਂ ਬਾਅਦ ਉਸ ਨੂੰ ਨੰਗਾ ਕਰਕੇ ਵੀਡੀਓ ਬਣਾਇਆ। ਇਲਜ਼ਾਮਾਂ ਮੁਤਾਬਿਕ ਉਸ ਤੋਂ ਬਾਅਦ ਉਸ ਨੂੰ ਧਮਕੀ ਦੇ ਕੇ ਛੱਡ ਦਿੱਤਾ ਗਿਆ । ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਕਾਫੀ ਘਬਰਾ ਗਿਆ ਸੀ । ਪੀੜਤ ਵਿਦਿਆਰਥੀ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਵਜ੍ਹਾ ਨਾਲ ਕੀਤੀ ਕੁੱਟਮਾਰ

ਮਾਮਲੇ ਦੀ ਸ਼ਿਕਾਇਤ ਕਰਨ ਵਾਲੇ ਵਿਦਿਆਰਥੀ ਨੇ ਦੱਸਿਆ ਕੀ ਪਿਛਲੇ ਮਹੀਨੇ ਉਸ ਦੇ ਦੋਸਤ ਅਮਰੀਸ਼ ਦੇ ਨਾਲ ਦੇਵ ਸੋਨੀ ਦਾ ਝਗੜਾ ਹੋਇਆ ਸੀ । ਇਸ ਦੀ ਸ਼ਿਕਾਇਤ ਦੇਣ ਲਈ ਉਹ ਆਪਣੇ ਦੋਸਤ ਦੇ ਨਾਲ ਸੈਕਟਰ 26 ਪੁਲਿਸ ਸਟੇਸ਼ਨ ਗਿਆ ਸੀ । ਪੀੜਤ ਮੁਤਾਬਿਕ ਸ਼ਿਕਾਇਤ ਕਰਨ ‘ਤੇ ਦੇਵ ਸੋਨੀ ਨੇ ਉਸ ਖਿਲਾਫ਼ ਬਦਲੇ ਦੀ ਭਾਵਨਾ ਰੱਖਣ ਲੱਗਿਆ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਕਿਹਾ ਕਾਲਜ ਵਿੱਚ ਨਹੀਂ ਰਹਿਣ ਦੇਵੇਗਾ । ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ 14 ਨਵੰਬਰ ਦੇਵ ਸੋਨੀ ਨੇ ਉਸ ਹੋਸਟਲ ਵਿੱਚ ਵੜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਗਾਰਡ ਨੂੰ ਪਤਾ ਚੱਲਣ ਦੀ ਵਜ੍ਹਾ ਕਰਕੇ ਉਹ ਫਰਾਰ ਹੋ ਗਿਆ । ਪੀੜਤ ਮੁਤਾਬਿਕ ਉਸ ਨੇ 112 ਨੰਬਰ ‘ਤੇ ਪੁਲਿਸ ਨੂੰ ਸੂਚਨਾ ਦਿੱਤੀ ਸੀ । ਇਸ ਦੇ ਬਾਅਦ ਮੁਲਜ਼ਮ ਆਪਣੇ ਸਾਥੀਆਂ ਦੇ ਨਾਲ ਸ਼ਿਕਾਇਤ ਰੂਮ ਆਇਆ ਅਤੇ ਪੈਸੇ ਮੰਗਣ ਲੱਗਿਆ । ਮਨਾ ਕਰਨ ‘ਤੇ ਉਸ ਨਾਲ ਕੁੱਟਮਾਰ ਕੀਤੀ ਗਈ । ਦੋਵਾਂ ਨੇ ਦਾਅਵਾ ਕੀਤਾ ਕਿ ਪੁਲਿਸ ਉਨ੍ਹਾਂ ਦਾ ਕੁਝ ਵੀ ਵਿਗਾੜ ਨਹੀਂ ਸਕਦੀ ਹੈ ।

ਸ਼ਿਕਾਇਤਕਰਤਾ ਮੁਤਾਬਿਕ ਦੇਵ ਸੋਨੀ ਲੜਾਈ ਦੀਆਂ ਕਈ ਘਟਨਾਵਾਂ ਵਿੱਚ ਸ਼ਾਮਲ ਹੈ । ਉਸ ਨੂੰ ਕਾਲਜ ਵਿੱਚ ਐਂਟਰੀ ਨਹੀਂ ਹੈ । ਪੰਜਵੇਂ ਸੈਮਿਸਟਰ ਵਿੱਚ ਪੜਨ ਵਾਲੇ ਪੀੜਤ ਵਿਦਿਆਰਥੀ ਨੇ ਦੱਸਿਆ ਕਿ 2 ਜਨਵਰੀ ਨੂੰ ਪ੍ਰੈਕਟੀਕਲ ਪ੍ਰੀਖਿਆ ਹੈ ਉਹ ਕਾਫੀ ਘਬਰਾਇਆ ਹੋਇਆ ਹੈ। ਹੋਸਟਲ ਵਿੱਚ ਸੁਰੱਖਿਆ ਵੀ ਨਾ ਦੇ ਬਰਾਬਰ ਹੈ । ਪੀੜਤ ਵਿਦਿਆਰਥੀ ਬਿਹਾਰ ਦੇ ਚੰਪਾਰਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ।