Punjab

ਸੁਖਪਾਲ ਖਹਿਰਾ ਨੇ ਫਿਰ ਘੇਰੀ ਸੂਬਾ ਸਰਕਾਰ, ਨੌਕਰੀਆਂ ਦੀ ਜੁਆਇੰਨਿੰਗ ਨੂੰ ਲੈ ਕੇ ਕੀਤੇ ਸਵਾਲ

ਕਾਂਗਰਸ ਦੇ ਭੁਲੱਥ (Bhulath) ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਇਕ ਵਾਰ ਫਿਰ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਸਾਰੀ ਪ੍ਰਕਿਰਿਆ ਪੂਰੀ ਹੋਣ ਦੇ ਬਾਵਜੂਦ ਉਮੀਦਵਾਰਾਂ ਨੂੰ ਨੌਕਰੀ ਜੁਆਇੰਨ ਨਾ ਕਰਵਾਉਣ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਐਕਸ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀ ‘ਤੇ ਜੁਆਇੰਨ ਕਰਵਾਇਆ ਜਾਵੇ। ਇਸ ਦੇ ਨਾਲ ਹੀ ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ 1191 ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕਾਂਸਟੇਬਲਾਂ ਦੀ ਭਰਤੀ ਪ੍ਰਕ੍ਰਿਆ 2021 ਵਿੱਚ ਸ਼ੁਰੂ ਕੀਤੀ ਗਈ ਸੀ ਪਰ ਹਜੇ ਤੱਕ ਪੂਰੀ ਨਹੀਂ ਕੀਤੀ ਗਈ।

ਇਸ ਭਰਤੀ ਦਾ ਪੇਪਰ 2021 ਵਿੱਚ ਹੋਇਆ ਜੋ ਕਿ ਰੱਦ ਹੋ ਗਿਆ ਫਿਰ 14 ਅਕਤੂਬਰ 2022 ਵਿੱਚ ਮਾਨ ਸਰਕਾਰ ਨੇ ਪੇਪਰ ਲਿਆ ਸੀ ਅਤੇ ਦਸੰਬਰ 2022 ਵਿੱਚ ਫਿਜ਼ੀਕਲ ਹੋਇਆ ਸੀ। ਇਥੇ ਜ਼ਿਕਰਯੋਗ ਗੱਲ ਇਹ ਹੈ ਕਿ ਇਹਨਾ ਸਭ ਦੀ ਭਰਤੀ ਪ੍ਰਕ੍ਰਿਆ ਨੋਟੀਫਿਕੇਸ਼ਨ ਮੁਤਾਬਕ ਹਰ ਯੋਗਤਾਂ ਪੂਰੀ ਕਰ ਚੁੱਕੀ ਹੈ ਪਰ ਜੋਈਨਿੰਗ ਦਾ ਕੁੱਝ ਪਤਾ ਨਹੀਂ ਹੈ। ਇੱਕ ਪਾਸੇ ਪੰਜਾਬ ਸਰਕਾਰ ਨੌਕਰੀਆਂ ਦੇਣ ਦਾ ਦਾਅਵਾ ਕਰ ਰਹੀ ਹੈ ਜਦਕਿ ਦੂਜੇ ਪਾਸੇ ਇਹਨਾਂ ਨੌਜਵਾਨਾਂ ਦੀ ਭਰਤੀ ਸਿਰੇ ਨਹੀਂ ਚਾੜ ਸਕੀ।

 

ਇਹ ਵੀ ਪੜ੍ਹੋ –   ਮੂਸੇਵਾਲਾ ਦੇ ਪਿਤਾ ਦੀ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਅਪੀਲ