India

ਦਿੱਲੀ ਦੇ ਬਾਰਡਰ ਇਕ ਹਫ਼ਤੇ ਲਈ ਸੀਲ’

‘ਦ ਖ਼ਾਲਸ ਬਿਊਰੋ :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਦਿੱਲੀ ਦੇ ਅੰਦਰ ਕੋਰੋਨਾਵਾਇਰਸ ਸੰਕਰਮਣ ਦੇ ਮਾਮਲੇ ਵੱਧ ਰਹੇ ਹਨ’। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੇ ਦਿੱਲੀ ਦੀਆਂ ਹੱਦਾਂ ਖੋਲ੍ਹਣ ਲਈ ਲੋਕਾਂ ਦੀ ਰਾਏ ਮੰਗੀ ਹੈ।

ਕੇਜਰੀਵਾਲ ਨੇ ਕਿਹਾ ਕਿ ‘ਦਿੱਲੀ ਵਿੱਚ ਇਲਾਜ ਮੁਫ਼ਤ ਹੈ, ਅਤੇ ਇਸ ਦੇ ਕਾਰਨ ਜੇਕਰ ਦਿੱਲੀ ਦੀਆਂ ਹੱਦਾਂ ਖੋਲ੍ਹ ਦਿੱਤੀਆਂ ਜਾਣ ਤਾਂ ਦੇਸ਼ ਭਰ ਤੋਂ ਲੋਕ ਇੱਥੇ ਆਉਣਗੇ। ਅਜਿਹੀ ਸਥਿਤੀ ਵਿੱਚ, 9000 ਤੋਂ ਵੱਧ ਬਿਸਤਰੇ ਜੋ ਕਿ ਦਿੱਲੀ ਵਾਸੀਆਂ ਲਈ ਰੱਖੇ ਗਏ ਹਨ, ਜਲਦੀ ਹੀ ਭਰੇ ਜਾਣਗੇ ਕੇਜਰੀਵਾਲ ਸਰਕਾਰ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਇਲਾਜ ਤੋਂ ਇਨਕਾਰ ਨਹੀਂ ਕਰੇਗੀ। ਪਰ ਕੁੱਝ ਲੋਕ ਸੁਝਾਅ ਦਿੰਦੇ ਹਨ ਕਿ ਜਿੰਨ੍ਹਾ ਚਿਰ ਕੋਰੋਨਾ ਮਹਾਂਮਾਰੀ ਹੈ, ਹਸਪਤਾਲਾਂ ਵਿੱਚ ਬਿਸਤਰੇ ਸਿਰਫ ਦਿੱਲੀ ਦੇ ਲੋਕਾਂ ਲਈ ਰਾਖਵੇਂ ਰੱਖੇ ਜਾਣ।
ਫਿਲਹਾਲ ਸੀਮਾਵਾਂ ਨੂੰ ਇੱਕ ਹਫ਼ਤੇ ਲਈ ਸੀਲ ਕਰ ਦਿੱਤਾ ਜਾਵੇਗਾ। ਇਸ ਬਾਰੇ ਫੈਸਲਾ ਅਗਲੇ ਹਫ਼ਤੇ ਜਨਤਾ ਦੇ ਸੁਝਾਅ ਤੇ ਵਿਚਾਰਾਂ ਤੋਂ ਬਾਅਦ ਲਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਹੈ ਕਿ ‘ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਜਨਤਾ ਇਸ‘ ਤੇ ਆਪਣੀ ਰਾਏ ਦੇ ਸਕਦੀ ਹੈ।

ਲੋਕ ਆਪਣੇ ਸੁਨੇਹੇ ਨੂੰ ਰਿਕਾਰਡ ਕਰਨ ਲਈ WhatsApp ਨੰਬਰ ‘ਤੇ 880-000-7722, ਜਾਂ delhicm.suggestions@gmail.com ‘ਤੇ ਈਮੇਲ ਤੇ 1031 ‘ਤੇ ਕਾਲ ਕਰ ਸਕਦੇ ਹਨ।