Punjab

ਕੇਜਰੀਵਾਲ ਇਕ ਰਾਜਨੀਤਕ ਟੂਰਿਸਟ: ਨਵਜੋਤ ਸਿੰਘ ਸਿੱਧੂ

‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮੁੱੜ ਆਪਣੇ ਪੰਜਾਬ ਮਾਡਲ ਦਾ ਪ੍ਰਚਾਰ ਕੀਤਾ ਹੈ। ਅੱਜ ਅੰਮ੍ਰਿਤਸਰ ਵਿੱਖੇ ਇੱਕ ਪ੍ਰੈਸ ਕਾਨਫ੍ਰੰਸ ਵਿੱਚ ਬੋਲਦੇ ਹੋਏ ਪੰਜਾਬ ਮਾਡਲ ਨੂੰ  ਸੂਬੇ ਦੀਆਂ ਸੱਮਸਿਆਵਾਂ ਦਾ ਇਕੋ-ਇੱਕ ਹੱਲ ਦਸਿਆ ਤੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਆਉਣ ਤੇ ਕੇਬਲ ਮਾਫੀਆ ਤੇ ਪੂਰੀ ਤਰਾਂ ਲਗਾਮ ਕੱਸੀ ਜਾਵੇਗੀ ਤੇ ਸਿੱਖਿਆ ਢਾਂਚੇ ਨੂੰ ਵੀ ਸੁਧਾਰਿਆ ਜਾਵੇਗਾ।ਕਰਮਚਾਰੀਆਂ ਦੀਆਂ ਤਨਖਾਹਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਰੇਤ ਮਾਫੀਆ,ਸ਼ਰਾਬ ਮਾਫੀਆ ‘ਤੇ ਵੀ ਲਗਾਮ ਕਸੀ ਜਾਵੇਗੀ।

ਕੇਜਰੀਵਾਲ ਤੇ ਵਰਦਿਆਂ ਸਿੱਧੂ ਨੇ ਉਸ ਨੂੰ ਪੋਲੀਟੀਕਲ ਟੂਰਿਸਟ ਕਿਹਾ ਜੋ ਕਿ ਸਿਰਫ਼ ਵੋਟਾਂ ਦੇ ਮੌਸਮ ਵਿੱਚ ਹੀ ਪੰਜਾਬ ਆਉਂਦਾ ਹੈ।ਉਸ ਦੀ ਬਾਦਲਾਂ ਦੀਆਂ ਬੱਸਾਂ ਨੂੰ ਦਿੱਲੀ  ਦੀਆਂ ਸੜਕਾਂ ‘ਤੇ ਚਲਣ ਦੀ ਇਜਾਜਤ ਦੇਣ ਪਿਛੇ ਉਸ ਦੀ ਪੰਜਾਬ ਪ੍ਰਤੀ  ਮਾੜੀ ਸੋਚ ਪ੍ਰਗਟ ਹੁੰਦੀ ਹੈ। ਉਹ ਅੱਜ ਪੰਜਾਬ ਤੇ ਰਾਜ ਕਰਨ ਦੇ ਸੁਪਨੇ ਲੈ ਰਿਹਾ ਪਰ ਖੁੱਦ ਉਸ ਦੀ ਕੈਬਨਟ ਵਿੱਚ ਕੋਈ ਵੀ ਪੰਜਾਬੀ ਨਹੀ ਹੈ।

ਕਾਂਗਰਸ ਪਾਰਟੀ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਕਾਂਗਰਸ ਦੀ ਦੇਸ਼ ਨੂੰ ਬਹੁਤ  ਦੇਣ ਹੈ।ਇਸ ਪਾਰਟੀ ਨੇ 70 ਸਾਲ ਦੇਸ਼ ਨੂੰ ਚਲਾਇਆ ਹੈ ਤੇ ਇਸ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ।

ਸੂਬਾ ਪੰਜਾਬ ਦੇ ਵਿੱਤੀ ਹਾਲਾਤਾਂ ਦਾ ਬਿਆਨ ਕਰਦੇ ਹੋਏ ਉਹਨਾਂ ਕਿਹਾ ਕਿ ਹਰ ਵਰਗ ਦੇ ਮਸਲੇ ਦਾ ਹੱਲ ਆਮਦਨ ਹੈ।ਸੋ ਇਸ ਲਈ ਨਵੇਂ ਆਮਦਨ ਦੇ ਸ੍ਰੋਤ ਪੈਦਾ ਕੀਤੇ ਜਾਣਗੇ ਤੇ ਖੇਤੀ ਨਾਲ ਸੰਬੰਧਿਤ,ਰੋਜ਼ਗਾਰ ਦੀਆਂ ਉਮੀਦਾਂ ਲਭੀਆਂ ਜਾਣਗੀਆਂ।

ਕਰਤਾਰਪੁਰ ਲਾਂਘਾ ਖੁਲਣਾ ਮੇਰੀ ਖੁਸ਼ਕਿਸਮਤੀ ਹੈ ਤੇ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ।ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦਾ ਅਧਿਕਾਰ ਕਿਸੇ ਇਕ ਚੈਨਲ ਕੋਲ ਨਹੀਂ ਹੋਵੇਗਾ ਤੇ ਇਹ ਪ੍ਰਸਾਰਣ ਦੁਨਿਆ  ਦੇ ਹਰ ਕੋਨੇ ਵਿੱਚ ਪਹੁੰਚਾਇਆ ਜਾਵੇਗਾ।

ਕਾਂਗਰਸ ਦੇ ਮੁੱਖ ਮੰਤਰੀ ਦੇ ਸੰਭਾਵਿਤ ਚਿਹਰੇ ਬਾਰੇ ਸਿੱਧੂ ਨੇ ਕਿਹਾ ਕਿ ਅਗਲੇ ਦੋ ਦਿਨਾਂ ‘ਚ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਹੋ ਸਕਦਾ ਹੈ।