India Punjab

ਕੀ ਡਿੱਗ ਜਾਵੇਗੀ ਕੇਜਰੀਵਾਲ ਸਰਕਾਰ ? ‘ਬੀਜੇਪੀ ਨੇ ‘ਆਪਰੇਸ਼ਨ ਲੋਟਸ’ ਸ਼ੁਰੂ ਕੀਤਾ’!

 

ਬਿਉਰੋ ਰਿਪੋਰਟ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਬੀਜੇਪੀ ‘ਤੇ ਦਿੱਲੀ ਦੀ ਆਪ ਸਰਕਾਰ ਨੂੰ ਡਿਗਾਉਣ ਦਾ ਗੰਭੀਰ ਇਲਜ਼ਾਮ ਲਗਾਇਆ ਹੈ। ਕੇਜਰੀਵਾਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਬੀਜੇਪੀ ਨੇ ਪਿਛਲੇ ਦਿਨਾਂ ਦੌਰਾਨ ਦਿੱਲੀ ਵਿੱਚ 7 MLAs ਨਾਲ ਸੰਪਰਕ ਕੀਤਾ ਹੈ। ਕਿਹਾ ਗਿਆ ਦਿਨ ਬਾਅਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਸ ਦੇ ਸਾਰੇ ਵਿਧਾਇਕ ਤੋੜ ਦਿੱਤੇ ਜਾਣਗੇ । ਕੇਜਰੀਵਾਲ ਦੇ ਮੁਤਾਬਿਕ ਬੀਜੇਪੀ ਨੇ 7 ਵਿਧਾਇਕਾਂ ਨੂੰ ਕਿਹਾ ਕਿ ਉਹ 21 ਵਿਧਾਇਕਾਂ ਨਾਲ ਗੱਲ ਕਰਨ । ਬਾਕੀ ਨਾਲ ਵੀ ਗੱਲ ਕਰ ਰਹੇ ਹਾਂ। ਉਸ ਦੇ ਬਾਅਦ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ । ਤੁਸੀਂ ਵੀ ਆ ਜਾਉ,25 ਕਰੋੜ ਰੁਪਏ ਦੇਣਗੇ,ਬੀਜੇਪੀ ਦੀ ਟਿਕਟ ਤੋਂ ਚੋਣ ਲੜਨ ਦਾ ਮੌਕਾ ਵੀ ਮਿਲੇਗਾ ।

ਕੇਜਰੀਵਾਲ ਨੇ ਕਿਹਾ ਹੈ ਕਿ ਹਾਲਾਂਕਿ ਬੀਜੇਪੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਾਡੇ 21 ਵਿਧਾਇਕਾਂ ਦੇ ਨਾਲ ਗੱਲ ਕੀਤੀ ਹੈ ਪਰ ਸਾਡੀ ਜਾਣਕਾਰੀ ਦੇ ਮੁਤਾਬਿਕ ਉਨ੍ਹਾਂ ਨੇ ਸਿਰਫ 7 ਵਿਧਾਇਕਾਂ ਨਾਲ ਗੱਲ ਕੀਤੀ ਹੈ ਉਨ੍ਹਾਂ ਸਾਰੇ ਵਿਧਾਇਕਾਂ ਨੇ ਬੀਜੇਪੀ ਦੇ ਆਫਰ ਨੂੰ ਠੁਕਰਾ ਦਿੱਤਾ ਹੈ । ਕੇਜਰੀਵਾਲ ਨੇ ਇਹ ਦਾਅਵਾ ਕੀਤਾ ਹੈ ਕਿ ਬੀਜੇਪੀ ਦੇ ਆਗੂਆਂ ਦੀਆਂ ਗੱਲਾਂ ਨੂੰ ਰਿਕਾਰਡ ਕੀਤਾ ਗਿਆ ਹੈ । ਕੇਜਰੀਵਾਲ ਨੇ ਇਲਜ਼ਾਮ ਲਗਾਇਆ ਕਿ ਬੀਜੇਪੀ ਸਾਡੀ ਸਰਕਾਰ 9 ਸਾਲ ਤੋਂ ਡਿਗਾਉਣ ਚਾਹੁੰਦੀ ਹੈ ਪਰ ਜਨਤਾ ਅਤੇ ਵਿਧਾਇਕਾਂ ਨੇ ਸਾਥ ਦਿੱਤਾ ।

ਕੇਜਰੀਵਾਲ ਸਰਕਾਰ ਵਿੱਚ ਸਿੱਖਿਆ ਮੰਤਰੀ ਆਤਿਸ਼ੀ ਨੇ ਕਿਹਾ ਬੀਜੇਪੀ ਦੇ ਆਗੂਆਂ ਦੀ ਗੱਲਾਂ ਰਿਕਾਰਡ ਕਰ ਲਈਆਂ ਗਈਆਂ ਹਨ। ਬੀਜੇਪੀ ਨੇ ਪਹਿਲਾਂ ਮੱਧ ਪ੍ਰਦੇਸ਼,ਅਰੂਣਾਚਲ ਪ੍ਰਦੇਸ਼ ਵਿੱਚ ਵੀ ਅਜਿਹਾ ਕਰਕੇ ਸਰਕਾਰ ਡਿਗਾਈ ਸੀ। ਬੀਜੇਪੀ ਚੋਣ ਜਿੱਤ ਨਹੀਂ ਸਕਦੀ ਹੈ ਇਸੇ ਲਈ ਉਹ ਇਹ ਹਰਕਤਾਂ ਕਰ ਰਹੀ ਹੈ। ਉਧਰ ਅਰਵਿੰਦ ਕੇਜਰੀਵਾਲ ਨੂੰ ED ਨੇ 12 ਜਨਵਰੀ ਨੂੰ ਪੇਸ਼ ਹੋਣ ਦੇ ਲਈ ਕਿਹਾ ਸੀ । ਪਰ ਉਹ ਪੇਸ਼ ਨਹੀਂ ਹੋਏ,ਬੀਜੇਪੀ ਦਾ ਕਹਿਣਾ ਧਿਆਨ ਭਟਕਾਉਣ ਦੇ ਲਈ ਕੇਜਰੀਵਾਲ ਅਜਿਹੇ ਇਲਜ਼ਾਮ ਲੱਗਾ ਰਹੇ ਹਨ ।

ਇਸ ਤੋਂ ਪਹਿਲਾਂ 2022 ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਬੀਜੇਪੀ ‘ਤੇ ਇਲਜ਼ਾਮ ਲਗਾਇਆ ਸੀ ਕਿ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਤੋੜਨ ਦੇ ਲਈ ਕੇਂਦਰ ਵੱਲੋਂ ਸਾਜਿਸ਼ ਹੋ ਰਹੀ ਹੈ । ਇਸ ਮਾਮਲੇ ਵਿੱਚ ਆਪ ਵਿਧਾਇਕਾਂ ਨੇ ਡੀਜੀਪੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਪਰ ਡੇਢ ਸਾਲ ਤੱਕ ਇਸ ‘ਤੇ ਕੋਈ ਐਕਸ਼ਨ ਨਹੀਂ ਹੋਣ ‘ਤੇ ਕਾਂਗਰਸ ਨੇ ਇਸ ਕੇਸ ਦੀ ਸਟੇਟਸ ਰਿਪੋਰਟ ਮੰਗੀ ਸੀ ।ਜਿਸ ਤੇ ਕਾਫੀ ਸਿਆਸਤ ਵੀ ਹੋਈ ਸੀ ।