The Khalas Tv Blog Punjab 23 ਨੂੰ ਕੌਮੀ ਇਨਸਾਫ਼ ਮੋਰਚਾ ਕਰੇਗਾ ਗੋਲ ਟੇਬਲ ਸਰਬ ਪਾਰਟੀ ਮੀਟਿੰਗ! ਮੋਰਚੇ ਦੀ ਅਗਲੀ ਰਣਨੀਤੀ ਕੀਤੀ ਜਾਵੇਗੀ ਤਿਆਰ
Punjab Religion

23 ਨੂੰ ਕੌਮੀ ਇਨਸਾਫ਼ ਮੋਰਚਾ ਕਰੇਗਾ ਗੋਲ ਟੇਬਲ ਸਰਬ ਪਾਰਟੀ ਮੀਟਿੰਗ! ਮੋਰਚੇ ਦੀ ਅਗਲੀ ਰਣਨੀਤੀ ਕੀਤੀ ਜਾਵੇਗੀ ਤਿਆਰ

ਬਿਉਰੋ ਰਿਪੋਰਟ: ਅੱਜ ਕੌਮੀ ਇਨਸਾਫ ਮੋਰਚਾ ਦੀ ਤਾਲ-ਮੇਲ ਕਮੇਟੀ ਦੀ ਅਹਿਮ ਮੀਟਿੰਗ ਮੋਰਚੇ ਵਾਲੀ ਥਾਂ ’ਤੇ ਬਾਪੂ ਗੁਰਚਰਨ ਸਿੰਘ ਜੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ 23 ਨਵੰਬਰ ਨੂੰ ਹੋਣ ਜਾ ਰਹੀ ਸਰਬ ਪਾਰਟੀ ਮੀਟਿੰਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ, ਜਿਸ ਵਿੱਚ ਕਮੇਟੀਆਂ ਦਾ ਗਠਨ ਕੀਤਾ ਗਿਆ। ਇਸ ਮੁਤਾਬਿਕ ਮੀਟਿੰਗ ਦੀ ਪ੍ਰਧਾਨਗੀ ਬਾਪੂ ਗੁਰਚਰਨ ਸਿੰਘ ਕਰਨਗੇ, ਪ੍ਰੈਸ ਕਮੇਟੀ ਵਿੱਚ ਬਲਬੀਰ ਸਿੰਘ ਫਤਿਹਗੜ੍ਹ ਸਾਹਬ ਪੀਏ ਭਾਈ ਜਗਤਾਰ ਸਿੰਘ ਹਵਾਰਾ ਅਤੇ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਨੂੰ ਸ਼ਾਮਲ ਕੀਤਾ ਗਿਆ।

ਪ੍ਰਬੰਧਕ ਕਮੇਟੀ ਵਿੱਚ ਜਥੇਦਾਰ ਬਲਬੀਰ ਸਿੰਘ ਬੈਂਰੋਪੁਰ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਪਾਲ ਸਿੰਘ ਘੜੂੰਆਂ, ਗੁਰਮੀਤ ਸਿੰਘ ਟੋਨੀ ਘੜੂਆਂ ਅਤੇ ਜੀਤ ਸਿੰਘ ਕੁੱਪ ਕਲਾਂ ਸ਼ਾਮਲ ਹਨ। ਇਸ ਮੌਕੇ ਸਰਬਜੀਤ ਸਿੰਘ ਸਾਬੀ ਨੂੰ ਆਈਟੀ ਸੈਲ ਇੰਚਾਰਜ ਕੌਮੀ ਇਨਸਾਫ ਮੋਰਚਾ ਨਿਯੁਕਤ ਕੀਤਾ ਗਿਆ।

ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਪੂ ਗੁਰਚਰਨ ਸਿੰਘ ਅਤੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਨੇ ਬੋਲਦਿਆਂ ਕਿਹਾ ਕੇ 23 ਨਵੰਬਰ ਦੀ ਮੀਟਿੰਗ ਵਿੱਚ ਹਰ ਵਰਗ ਹਿੰਦੂ-ਸਿੱਖ, ਮੁਸਲਿਮ ਸੰਸਥਾਵਾਂ ਦੇ ਮੁੱਖੀ, ਕਿਸਾਨ ਆਗੂ, ਸਿੱਖ ਬੁੱਧੀ ਜੀਵੀ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਕੇ ਉਹ ਇਸ ਮੀਟਿੰਗ ਦਾ ਹਿੱਸਾ ਜਰੂਰ ਬਨਣ, ਤਾਂ ਜ਼ੋ ਮੋਰਚੇ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾ ਸਕੇ।

ਇਸ ਮੀਟਿੰਗ ਵਿੱਚ ਭਾਈ ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਸ਼ੇਰੇ ਪੰਜਾਬ ਅਕਾਲੀਦਲ, ਜਥੇਦਾਰ ਬਲਬੀਰ ਸਿੰਘ ਬੈਰੋਂਪੁਰ, ਜਥੇਦਾਰ ਗੁਰਨਾਮ ਸਿੰਘ ਚੰਡੀਗੜ੍ਹ, ਬਾਬਾ ਰਾਜਾ ਰਾਜ ਸਿੰਘ ਜੀ, ਜਥੇਦਾਰ ਮਾਣ ਸਿੰਘ ਅਤੇ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਬੀਕੇਯੂ ਤੋਤੇਵਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

ਇਸ ਮੀਟਿੰਗ ਵਿੱਚ ਬਾਬਾ ਹਰੀ ਸਿੰਘ ਜੀ, ਬਲਵੰਤ ਸਿੰਘ ਮਿੰਟੂ, ਗੁਰਨਾਮ ਸਿੰਘ ਚੰਡੀਗੜ੍ਹ, ਪਾਲ ਸਿੰਘ ਘੜੂੰਆਂ, ਕਾਲ਼ਾ ਝਾੜ ਸਾਹਿਬ, ਕਰਮਜੀਤ ਨੰਬਰਦਾਰ ਚਿੱਲਾ, ਬਲਜੀਤ ਸਿੰਘ ਰੁੜਕੀ, ਕੁਲਵਿੰਦਰ ਸਿੰਘ ਜੋਧਪੁਰੀ, ਜੀਤਾ ਭੁੱਟੇ ਆਲਾ, ਚਰਨਜੀਤ ਚੰਨੀ, ਗੁਰਜੰਟ ਸਿੰਘ ਪਟਿਆਲਾ, ਲਖਬੀਰ ਸਿੰਘ ਰੁਪਾਲ ਖੇੜੀ, ਪਰਮਜੀਤ ਸਿੰਘ, ਸਰਬਜੀਤ ਸਿੰਘ ਖਾਲਸਾ,ਬਲਵਿੰਦਰ ਸਿੰਘ ਫਿਰੋਜ਼ਪੁਰ ਆਦਿ ਹਾਜ਼ਰ ਸਨ।

Exit mobile version