The Khalas Tv Blog India 27 ਨਵੰਬਰ ਨੂੰ ਮੁੜ ਖੁੱਲ੍ਹਣ ਜਾ ਰਿਹਾ ਹੈ ਕਰਤਾਰਪੁਰ ਲਾਂਘਾ – ਵਿਜੇ ਸਾਂਪਲਾ
India

27 ਨਵੰਬਰ ਨੂੰ ਮੁੜ ਖੁੱਲ੍ਹਣ ਜਾ ਰਿਹਾ ਹੈ ਕਰਤਾਰਪੁਰ ਲਾਂਘਾ – ਵਿਜੇ ਸਾਂਪਲਾ

Kartarpur: A view of Gurdwara Kartarpur Sahib in Pakistan, Friday, Nov. 8, 2019. Thousands of Indian Sikh pilgrims are eagerly waiting for the historic opening of the Kartarpur Sahib Corridor which will allow their visit to Gurdwara Darbar Sahib from Saturday, amidst conflicting statements by the Pakistani authorities and the army regarding the requirement of passport and the USD 20 facilitation fee. (PTI Photo)(PTI11_8_2019_000181B)

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਸਰਕਾਰ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ 27 ਨਵੰਬਰ ਨੂੰ ਮੁੜ ਤੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਭਾਜਪਾ ਲੀਡਰ ਵਿਜੇ ਸਾਂਪਲਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਉਣ ਲਈ ਭਾਰਤ ਵੱਲੋਂ ਇੱਕ ਸਿੱਖ ਜਥਾ ਪਾਕਿਸਤਾਨ ਭੇਜਣ ਦਾ ਵੀ ਐਲਾਨ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਹਾਲੇ ਤੱਕ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

https://twitter.com/vijaysamplabjp/status/1329974445507657729?s=20

ਪਾਕਿਸਤਾਨ ਵੱਲੋਂ ਪਹਿਲਾਂ ਹੀ ਲਾਂਘਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਭਾਰਤ ਵੱਲੋਂ ਕੋਰੋਨਾ ਕਾਰਨ ਸਾਫ ਨਾਂਹ ਕਰ ਦਿੱਤੀ ਗਈ ਸੀ, ਜਿਸ ਪਿੱਛੋਂ ਸਿੱਖ ਸੰਗਤ ਵੱਲੋਂ ਕੇਂਦਰ ਸਰਕਾਰ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਇਸ ਬਾਰੇ ਫੈਸਲਾ ਲਿਆ ਜਾਵੇ।

Exit mobile version