Punjab

ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਮਾੜਾ ਵਾਪਰਿਆ ! 24 ਘੰਟੇ ਪਹਿਲਾਂ ਵਿਦੇਸ਼ ਤੋਂ ਪਰਤਿਆ ਦੋਸਤ ਵੀ ਨਾਲ ਹੀ ਸੀ

Kapurthala police man died in accident

ਬਿਊਰੋ ਰਿਪੋਰਟ : ਕਪੂਰਥਲਾ ਸ਼ਹਿਰ ਵਿੱਚ ਦੇਰ ਰਾਤ ਇੱਕ ਭਿਆਨਕ ਹਾਦਸਾ ਹੋ ਗਿਆ । ਤੇਜ਼ ਰਫਤਾਰ ਆ ਰਹੀ ਕਰੇਟਾ ਕਾਰ ਦਰੱਖਤ ਨਾਲ ਜਾ ਕੇ ਟਕਰਾ ਗਈ । ਜਿਸ ਦੀ ਵਜ੍ਹਾ ਕਰਕੇ 27 ਸਾਲ ਦੇ ਨੌਜਵਾਨ ਆਕਾਸ਼ਦੀਪ ਦੀ ਮੌ ਤ ਹੋ ਗਈ । ਅਕਾਸ਼ਦੀਪ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ । ਦੱਸਿਆ ਜਾ ਰਿਹਾ ਹੈ ਕਿ ਉਹ ਹੀ ਕਾਰ ਚਲਾ ਰਿਹਾ ਸੀ । ਕਾਰ ਵਿੱਚ ਸਵਾਲ ਉਸ ਦਾ ਸਾਥੀ ਯੁਧਵੀਰ ਸਿੰਘ ਗੰ ਭੀਰ ਜ਼ ਖ਼ਮੀ ਹੋਇਆ ਹੈ । ਯੁਧਵੀਰ ਵੀਰਵਾਰ ਨੂੰ ਹੀ ਵਿਦੇਸ਼ ਤੋਂ ਪਰਤਿਆ ਸੀ । ਉਸ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ ।

ਕਈ ਮੰਤਰੀਆਂ ਦਾ ਗੰਨਮੈਨ ਰਹਿ ਚੁੱਕਾ ਹੈ

ਜਾਣਕਾਰੀ ਮੁਤਾਬਿਕ ਮ੍ਰਿਤਕ ਆਕਾਸ਼ਦੀਪ ਪੁਲਿਸ ਮੁਲਾਜ਼ਮ ਸੀ ਅਤੇ ਉਸ ਦੀ 2019 ਵਿੱਚ ਭਰਤੀ ਹੋਈ ਸੀ । ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਨੌਕਰੀ ਦਿੱਤੀ ਗਈ ਸੀ। ਉਹ ਬਤੌਰ ਗੰਨਮੈਨ ਪੰਜਾਬ ਪੁਲਿਸ ਵਿੱਚ ਤਾਇਨਾਤ ਸੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਜੋਗਿੰਦਰ ਸਿੰਘ ਮਾਨ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਨਾਲ ਗੰਨਮੈਨ ਰਹਿ ਚੁੱਕਾ ਹੈ । ਮ੍ਰਿਤਕ ਆਕਾਸ਼ਦੀਪ ਪਿੰਡ ਕੋਕਲਪੁਰ,ਹਾਲ ਸਥਾਨ ਸਦਰ ਕਾਲੋਨੀ ਦਾ ਰਹਿਣ ਵਾਲਾ ਹੈ ਬੀਤੀ ਰਾਤ ਉਹ 2 ਵਜੇ ਕਰੇਟਾ ਕਾਰ ਵਿੱਚ ਦੋਸਤ ਦੇ ਨਾਲ ਆ ਰਿਹਾ ਸੀ । ਰਣਵੀਕ ਚੌਕ ਦੇ ਨਜ਼ਦੀਕ ਉਸ ਦੀ ਕਾਰ ਦਾ ਬੈਲੰਸ ਵਿਗੜ ਗਿਆ । ਹਾਦਸੇ ਦੌਰਾਨ ਗੱਡੀ ਪਲਟ ਗਈ । ਹਾਦਸਾ ਇਨ੍ਹਾਂ ਜ਼ਿਆਦਾ ਮਾੜਾ ਸੀ ਕਾਰ ਡਰਾਈਵਰ ਆਕਾਸ਼ਦੀਪ ਦੀ ਮੌਕੇ ‘ਤੇ ਹੀ ਮੌ ਤ
ਹੋ ਗਈ । ਜਦਕਿ ਦੋਸਤ ਯੁਧਵੀਰ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਦੇ ਲਈ ਸਿਵਿਲ ਹਸਪਤਾਲ ਵਿੱਚ ਭਰਤੀ ਰਵਾਇਆ ਗਿਆ ਹੈ । ਪਰ ਹਾਲਤ ਗੰਭੀਰ ਹੋਣ ਦੀ ਵਜ੍ਹਾ ਕਰ ਕੇ ਉਸ ਨੂੰ  ਲੁਧਿਆਣਾ ਦੇ DMC ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ  ।

ਦੱਸਿਆ ਜਾ ਰਿਹਾ ਹੈ ਆਕਾਸ਼ਦੀਪ ਸਿੰਘ ਦਾ ਦੋਸਤ ਯੁਧਵੀਰ ਸਿੰਘ ਦੁਪਹਿਰ ਨੂੰ ਹੀ ਵਿਦੇਸ਼ ਤੋਂ ਪਰਤਿਆ ਸੀ ਅਤੇ ਰਾਤ ਨੂੰ ਉਹ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਦੁਰਘਟਨਾ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਪਹੁੰਚੀ ਅਤੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ। ਪੋਸਟਮਾਰਟ ਤੋਂ ਬਾਅਦ ਹੀ ਪਰਿਵਾਰ ਨੂੰ ਮ੍ਰਿਤਕ ਦੇਹੇ ਸੌਂਪੀ ਜਾਵੇਗੀ । ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।