Punjab

ਗੁਰੂ ਘਰ ਦੇ ਨਾਂ ‘ਤੇ ਮਾੜੀ ਕਰਤੂਤ !ਵਿਸ਼ਵਾਸ ਜਿੱਤ ਕੇ ASI ਦੇ ਪੁੱਤ ਨੂੰ ਲਗਾਇਆ ਚੂਨਾ !

ਬਿਊਰੋ ਰਿਪੋਰਟ : ਪੰਜਾਬ ਵਿੱਚ ਫੈਲੇ ਕਬੂਤਰਬਾਜ਼ੀ ਦੇ ਜਾਲ ਨੇ ਪੰਜਾਬ ਪੁਲਿਸ ਨੂੰ ਨਹੀਂ ਬਖਸ਼ਿਆ । ਥਾਣਾ ਸੁਲਤਾਨਪੁਰ ਲੋਧੀ ਵਿੱਚ ਤਾਇਨਾਤ ASI ਦੇ ਪੁੱਤਰ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ 24 ਲੱਖ ਰੁਪਏ ਠੱਗ ਲਏ। ਪੁੱਤਰ ਨੂੰ ਮੈਕਸਿਕੋ ਦੇ ਜ਼ਰੀਏ ਡਾਂਕੀ ਬਣਾ ਕੇ ਜੇਲ੍ਹ ਪਹੁੰਚਾ ਦਿੱਤਾ ਹੈ । ਥਾਣਾ ਸੁਲਨਤਾਨਪੁਰ ਲੋਧੀ ਦੀ ਪੁਲਿਸ ਨੇ ਫਰਜੀ ਏਜੰਟ ਪਤੀ-ਪਤਨੀ ਦੇ ਖਿਲਾਫ਼ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ -2014 ਧੋਖਾਧਰੀ ਦੀ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ । ਫਿਲਹਾਲ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ।

SSP ਕਪੂਰਥਲਾ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ASI ਲਖਬੀਰ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਪੁੱਤਰ ਜਸਕੀਰਤ ਸਿੰਘ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿੱਚ ਸੇਵਾ ਕਰਨ ਜਾਂਦਾ ਸੀ । ਰੋਜਾਨਾ ਗੁਰਦੁਆਰੇ ਜਾਣ ਦੀ ਵਜ੍ਹਾ ਕਰਕੇ ਉਸ ਦੀ ਪਛਾਣ ਇੱਕ ਟਰੈਵਲ ਏਜੰਟ ਸਕਤਰ ਸਿੰਘ ਅਤੇ ਉਸ ਦੀ ਪਤਨੀ ਮਨਦੀਪ ਕੌਰ ਨਾਲ ਹੋਈ । ਜੋ ਅਕਸਰ ਗੁਰਦੁਆਰਾ ਸਾਹਿਬ ਸੇਵਾ ਕਰਨ ਦੇ ਲਈ ਆਉਂਦੇ ਸਨ ।

ਸਕਤਰ ਸਿੰਘ ਨੇ ਉਨ੍ਹਾਂ ਦੇ ਪੁੱਤਰ ਨਾਲ ਗੱਲ ਕੀਤੀ ਅਤੇ ਕਿਹਾ ਕਿ ਜੇਕਰ ਉਹ ਅਮਰੀਕਾ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਵਰਕ ਪਰਮਿਟ ‘ਤੇ ਭੇਜ ਸਕਦੇ ਹਨ । ਇਸ ‘ਤੇ ਜਸਕੀਰਨ ਸਿੰਘ ਆਪਣੇ ਮਾਮੇ ਦੇ ਪੁੱਤਰ ਮਨਮੀਤ ਸਿੰਘ,ਗੁਰਮੀਤ ਸਿੰਘ ਦੇ ਪਿੰਡ ਗੋਸਲ ਵਿੱਚ ਸਰਪੰਚ ਸਤਨਾਮ ਸਿੰਘ ਦੇ ਨਾਲ ਟਰੈਵਲ ਏਜੰਟ ਸਕਤਰ ਸਿੰਘ ਦੇ ਦਫਤਰ ਪਹੁੰਚਿਆ । ਜਿੱਥੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ 2 ਲੱਖ ਰੁਪਏ ਲੱਗਣਗੇ। ਬਾਕੀ ਪੈਸਾ ਅਮਰੀਕਾ ਪਹੁੰਚਣ ਤੋਂ ਬਾਅਦ ਲਿਆ ਜਾਵੇਗਾ,ਦਿੱਲੀ ਤੋਂ ਸਿੱਧੀ ਫਲਾਇਟ ਅਮਰੀਕਾ ਦੀ ਹੋਵੇਗੀ । ਇਸ ਭਰੋਸੇ ਦੇ ਜਸਕੀਰਤ ਸਿੰਘ ਦਾ ਪਾਸਪੋਰਟ ਲੈ ਲਿਆ । ਇਸ ਤੋਂ ਬਾਅਦ ਏਜੰਟ ਨੇ ਜਸਕੀਰਤ ਦੀ ਫਲਾਇਟ ਅਮਰੀਕਾ ਦੀ ਥਾਂ ਯੁਰੋਪ ਦੀ ਕਰਵਾਈ। ਯੂਰੋਪ ਤੋਂ ਟਰੈਵਲ ਏਜੰਟ ਨੇ ਉਸ ਦੇ ਪੁੱਤਰ ਨੂੰ ਮੈਕਸਿਕੋ ਛੱਡ ਦਿੱਤਾ,ਉੱਥੇ ਮਾਫੀਆ ਨੇ ਪੱਤਰ ਨੂੰ ਬੰਦੀ ਬਣਾ ਲਿਆ ਡਰਾ ਧਮਕਾ ਕੇ ਘਰ ਵਾਲਿਆਂ ਤੋਂ ਪੈਸੇ ਮੰਗਵਾਏ ਅਤੇ ਕਿਹਾ ਕਿ ਪੁੱਤਰ ਅਮਰੀਕਾ ਪਹੁੰਚ ਗਿਆ ਅਤੇ ਏਜੰਟ ਨੂੰ 24 ਲੱਖ ਦੇ ਦਿੱਤੇ ਜਾਣ । ਸਕਤਰ ਸਿੰਘ ਅਤੇ ਉਸ ਦੀ ਪਤਨੀ ਨੇ ਵੱਖ-ਵੱਖ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਵਾ ਲਏ ।

ਪੈਸੇ ਮਿਲਣ ਤੋਂ ਬਾਅਦ ਸਕਤਰ ਸਿੰਘ ਨੇ ਡਾਂਕਰਾ ਦੇ ਜ਼ਰੀਏ ਉਸ ਦੇ ਪੁੱਤਰ ਨੂੰ ਮੈਕਸਿਕੋ ਤੋਂ ਦੀਵਾਰ ਪਾਰ ਕਰਵਾ ਦਿੱਤੀ । ਉੱਥੇ ਉਸ ਨੂੰ ਮੈਕਸਿਕੋ ਪੁਲਿਸ ਨੇ ਫੜ ਲਿਆ ਅਤੇ ਤਕਰੀਬਨ 3 ਮਹੀਨੇ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਭਾਰਤ ਡਿਪੋਰਟ ਕਰ ਦਿੱਤਾ। SSP ਨੇ
ਸ਼ਿਕਾਇਤ ਦੀ ਜਾਂਚ ਦਾ ਜ਼ਿੰਮਾ ਡੀਸੀਪੀ ਪੀਬੀਆਈ ਹੋਮੀਸਾਇਡ ਅਤੇ ਫਾਰੈਂਸਿਕ ਨੂੰ ਸੌਂਪਿਆ ਹੈ । ਜਿੰਨਾਂ ਨੇ ਜਾਂਚ ਬਾਅਦ ਡੀਏ ਲੀਗਲ ਤੋਂ ਸਲਾਹ ਲੈਣ ਦੇ ਬਾਅਦ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਟਰੈਵਲ ਏਜੰਟ ਪਤੀ-ਪਤਨੀ ਦੇ ਖਿਲਾਫ਼ PTPR ਐਕਟ 2014 ਅਧੀਨ ਧੋਖਾਧੜੀ ਦਾ ਕੇਸ ਦਰਜ ਕਰ ਦਿੱਤਾ ਹੈ।