Punjab

‘ਭੁਲੇਖਾ’ 2 ਜ਼ਿੰਦਗੀਆਂ’ ਨੂੰ ਖਾ ਗਿਆ ! ਖੇਤ ‘ਚ ਹੀ ਦਮ ਤੋੜ ਦਿੱਤਾ,ਤੀਜਾ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ

Kapurthala 3 Farmer drink pesticide by mistake

ਬਿਉਰੋ ਰਿਪੋਰਟ : ਕਪੂਰਥਲਾ ਵਿੱਚ 2 ਲੋਕਾਂ ਦੀ ਜ਼ਿੰਦਗੀ ਭੁਲੇਖੇ ਨੇ ਹੀ ਖ਼ਤਮ ਕਰ ਦਿੱਤੀ । ਹਾਲਾਂਕਿ ਜਿਸ ਭੁਲੇਖੇ ਨੇ ਦੋਵਾਂ ਦੇ ਸਾਹਾਂ ‘ਤੇ ਵਿਰਾਮ ਲਗਾਇਆ ਹੈ, ਉਹ ਪਹਿਲੇ ਤੋਂ ਜ਼ਿਆਦਾ ਜ਼ਹਿਰੀਲਾ ਸੀ। ਦਰਅਸਲ ਪਿੰਡ ਬਾਊਪੁਰ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਤਿੰਨ 3 ਮਜ਼ਦੂਰਾਂ ਨੇ ਸ਼ਰਾਬ ਦੇ ਚੱਕਰ ਵਿੱਚ ਗਲਤੀ ਨਾਲ ਕੀਟਨਾਸ਼ਕ ਦਵਾਈ ਪੀ ਲਈ ਅਤੇ 2 ਮਜ਼ਦੂਰਾਂ ਦੀ ਮੌਤ ਹੋ ਗਈ । ਤੀਸਰੇ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ । ਹਾਲਾਂਕਿ ਸ਼ਰਾਬ ਵੀ ਮੌਤ ਦਾ ਦੂਜਾ ਨਾਂ ਹੈ ਇਸ ਨੂੰ ਸਲੋ ਪੁਆਇਜ਼ਨ ਕਿਹਾ ਜਾਂਦਾ ਹੈ । ਪਰ ਕੀਟਨਾਸ਼ਕ ਸ਼ਰਾਬ ਤੋਂ ਵੀ ਜ਼ਿਆਦਾ ਜ਼ਹਿਰੀਲੇ ਸਨ ।

ਟਿਊਬਵੈਲ ਦੇ ਕੋਲ ਬੋਤਲ ਪਈ ਸੀ

ਜਾਣਕਾਰੀ ਦੇ ਮੁਤਾਬਿਕ ਕਿਸਾਨ ਨਿਸ਼ਾਨ ਸਿੰਘ,ਸੁਰੋ ਮੰਡਲ ਅਤੇ ਫੁਲਕਿਤ ਮੰਡਲ ਕਪੂਰਥਲਾ ਦੇ ਪਿੰਡ ਪਰਮਜੀਤ ਪੁਰ ਵਿੱਚ ਇੱਕ ਕਿਸਾਨ ਦੇ ਖੇਤਾਂ ਵਿੱਚ ਲੇਬਰ ਦਾ ਕੰਮ ਕਰਦੇ ਸਨ । ਇਸ ਤੋਂ ਬਾਅਦ ਤਿੰਨੋ ਬਾਉਪੁਰ ਦੇ ਇੱਕ ਕਿਸਾਨ ਦੇ ਖੇਤਾਂ ਵਿੱਚ ਕੰਮ ਕਰਨ ਚੱਲੇ ਗਏ। ਜਦੋਂ ਟਿਊਬਵੈਲ ‘ਤੇ ਆਏ ਤਾਂ ਉਨ੍ਹਾਂ ਨੇ ਫਸਟ ਚੁਆਇਸ ਸ਼ਰਾਬ ਦੀ ਬੋਤਲ ਵੇਖੀ ਤਿੰਨਾਂ ਨੇ ਇਸ ਨੂੰ ਸ਼ਰਾਬ ਸਮਝ ਕੇ ਪੀ ਲਿਆ । ਕੁਝ ਹੀ ਦੇਰ ਬਾਅਦ ਤਿੰਨਾਂ ਦੀ ਹਾਲਤ ਵਿਗੜ ਗਈ । ਜਿੰਨਾਂ ਮਜ਼ਦੂਰਾਂ ਦੀ ਕੀਟਨਾਸ਼ਕ ਪੀਣ ਨਾਲ ਮੌਤ ਹੋਈ ਹੈ ਉਸ ਵਿੱਚ 60 ਸਾਲ ਦਾ ਨਿਸ਼ਾਂਨ ਸਿੰਘ ਪਿੰਡ ਲਖਬਰਿਆ ਅਤੇ 45 ਸਾਲ ਦਾ ਸੁਰੋ ਮੰਡਲ ਹੈ ਜੋ ਬਿਹਾਰ ਦਾ ਰਹਿਣ ਵਾਲਾ ਹੈ। ਜਦਕਿ ਤੀਜਾ ਮਜ਼ਦੂਰ ਫੁਲਕਿਤ ਮੰਡਲ ਵੀ ਬਿਹਾਰ ਦਾ ਹੀ ਹੈ ਜਿਸ ਦਾ ਇਲਾਜ ਸੁਲਤਾਨਪੁਰ ਲੋਧੀ ਦੇ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ ।

ਡਿਊਟੀ ‘ਤੇ ਤਾਇਨਾਤ ਡਾਕਟਰਾਂ ਨੇ 2 ਮਜ਼ਦੂਰ ਨਿਸ਼ਾਂਨ ਸਿੰਘ ਅਤੇ ਸੁਰੋ ਮੰਡਲ ਨੂੰ ਇਲਾਜ ਦੇ ਦੌਰਾਨ ਮ੍ਰਿਤਕ ਐਲਾਨ ਦਿੱਤਾ ਸੀ ਜਦਕਿ ਤੀਜਾ ਮਜ਼ਦੂਰ ਹੁਣ ਵੀ ਜ਼ਿੰਦਗੀ ਜੰਗ ਲੜ ਰਿਹਾ ਹੈ । ਥਾਣਾ ਕਬੀਰਪੁਰ ਦੇ ਪ੍ਰਭਾਰੀ ਲਖਵਿੰਦਰ ਸਿੰਘ ਨੇ ਦੋਵਾਂ ਮ੍ਰਿਤਕਾਂ ਦੇ ਸ਼ਰੀਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਵੀ ਸ਼ੁਰੂ ਹੋ ਗਈ ਹੈ। ਕਿ ਵਾਕਿਏ ਹੀ ਮਜ਼ਦੂਰਾਂ ਦੀ ਮੌਤ ਇੱਕ ਹਾਦਸਾ ਹੈ ਜਾਂ ਫਿਰ ਜਾਂ ਫਿਰ ਕਿਸੇ ਦੀ ਸ਼ਰਾਰਤ ਹੈ।