Punjab

ਪੰਜਾਬ ਪੁਲਿਸ ਦੇ ASI ਨੂੰ ਵਰਦੀ ਨੇ ਧੋਖਾ ਦੇ ਦਿੱਤਾ !

Kapurthala asi died in accident

ਬਿਊਰੋ ਰਿਪੋਰਟ : ਕਪੂਰਥਲਾ ਵਿੱਚ ਪੰਜਾਬ ਪੁਲਿਸ ਦੇ ASI ਦੀ ਦਰਦਨਾਕ ਮੌਤ ਹੋ ਗਈ ਹੈ । ਉਹ ਟਰੈਫਿਕ ਪੁਲਿਸ ਦਾ ਸਬ ਇੰਸਪੈਕਟਰ ਸੀ । ਜਦੋਂ ਉਹ ਆਪਣੀ ਡਿਊਟੀ ‘ਤੇ ਪਹੁੰਚਿਆ ਤਾਂ ਨਾਕੇ ਦੌਰਾਨ ਉਸ ਨੇ ਛੋਟੇ ਹਾਥੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਤੋਂ ਬਾਅਦ ASI ਦੀ ਜੈਕਟ ਛੋਟੇ ਹਾਥੀ ਵਿੱਚ ਫਸ ਗਈ ਸੀ,ਜਿਸ ਦੀ ਵਜ੍ਹਾ ਕਰਕੇ ਗੱਡੀ ਦੇ ਨਾਲ ਕਾਫੀ ਦੂਰ ਤੱਕ ਘਸੀੜਿਆ ਗਿਆ। ਹਾਦਸੇ ਤੋਂ ਬਾਅਦ ਛੋਟੇ ਹਾਥੀ ਦਾ ਡਰਾਈਵਰ ਫਰਾਰ ਹੋ ਗਿਆ । ਜੇਕਰ ASI ਘਸੀੜਿਆ ਨਹੀਂ ਜਾਂਦਾ ਉਹ ਬਚ ਸਕਦਾ ਸੀ । ਪਰ ਜਿਸ ਤਰ੍ਹਾਂ ਨਾਲ ਛੋਟੇ ਹਾਥੀ ਦੇ ਡਰਾਇਵਰ ਨੇ ਜਾਣ ਬੁਝ ਕੇ ASI ਨੂੰ ਘਸੀੜਿਆ ਉਹ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਇਸ ਵਿੱਚ ਡਰਾਈਵਰ ਦੇ ਖਿਲਾਫ਼ ਕਤਲ ਦਾ ਕੇਸ ਬਣ ਦਾ ਹੈ ।

ਦੱਸਿਆ ਜਾ ਰਿਹਾ ਹੈ ਕਿ ਦੁਪਹਿਰ 2 ਵਜੇ ਡੀਸੀ ਚੌਕ ‘ਤੇ ਟਰੈਫਿਕ ਮੁਲਾਜ਼ਮਾਂ ਨੇ ਨਾਕੇਬੰਦੀ ਕੀਤੀ ਹੋਈ ਸੀ । ਇਸੇ ਦੌਰਾਨ ਕਰਤਾਰਪੁਰ ਵੱਲੋਂ ਇੱਕ ਛੋਟਾ ਹਾਥੀ UP-11-CT -1171 ਆਇਆ । ਟਰੈਫਿਕ ਪੁਲਿਸ ਮੁਾਲਜ਼ਮ ਨੇ ਯੂਪੀ ਨੰਬਰ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਰੋਕਿਆ । ਪਰ ਡਰਾਈਵਰ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਇਸੇ ਵਿਚਾਲੇ ਉਸ ਨੇ ASI ਮਲਦੀਪ ਸਿੰਘ ਨੂੰ ਟੱਕਰ ਮਾਰ ਕੇ ਜਲੰਧਰ ਵੱਲ ਭੱਜ ਗਿਆ ।

ਟਰੈਫਿਕ ਇੰਚਾਰਜ ਸੁਖਵਿੰਦਰ ਸਿੰਘ ਦੇ ਮੁਤਾਬਿਕ ASI ਮਲਕੀਤ ਸਿੰਘ ਦੀ ਜੈਕੇਟ ਛੋਟੇ ਹਾਥੀ ਵਿੱਚ ਫਸ ਗਈ । ਡਰਾਈਵਰ ਉਸ ਨੂੰ ਘਸੀੜ ਕੇ ਕਾਫੀ ਦੂਰ ਤੱਕ ਲੈ ਗਿਆ । ਹਾਦਸੇ ਵਿੱਚ ਜ਼ਖ਼ਮੀ ASI ਮਲਕੀਤ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ । ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਲਾਜ ਦੇ ਦੌਰਾਨ ਹੀ ASI ਮਲਕੀਤ ਸਿੰਘ ਦੀ ਮੌਤ ਹੋ ਗਈ । ਮਲਕੀਤ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਜਾਵੇਗਾ ।

SPD ਹਰਵਿੰਦਰ ਸਿੰਘ ਨੇ ਇਸ ਘਟਨਾ ‘ਤੇ ਦੁੱਖ ਜਾਹਿਰ ਕਰਦੇ ਹੋਏ ਦੱਸਿਆ ਕਿ ਟਾਟਾ ਏਸ ਨੂੰ ਕਾਬੂ ਕਰਨ ਦੇ ਲਈ ਆਲੇ ਦੁਆਲੇ ਦੇ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ । ਜਲਦ ਹੀ ਡਰਾਈਵਰ ਨੂੰ ਕਾਬੂ ਕੀਤਾ ਜਾਵੇਗਾ । ਫਿਲਹਾਲ ਡਰਾਈਵਰ ਦੇ ਖਿਲਾਫ FIR ਦਰਜ ਕਰ ਲਈ ਗਈ ਹੈ ।