ਬਿਉਰੋ ਰਿਪੋਰਟ : 2024 ਦੀਆਂ ਲੋਕਸਭਾ ਚੋਣਾਂ ਦੀ ਸਿਆਸੀ ਪਿੱਚ ‘ਤੇ ਕੰਗਨਾ ਰਣੌਤ ਬੀਜੇਪੀ ਵੱਲੋਂ ਹਿਮਾਚਲ ਦੇ ਮੰਡੀ ਹਲਕੇ ਤੋਂ ਦਾਅਵੇਦਾਰੀ ਪੇਸ਼ ਕਰ ਰਹੀ ਹੈ । ਇਸ ਦੌਰਾਨ ਉਨ੍ਹਾਂ ਨੇ ਸੰਨੀ ਲਿਉਨੀ (Sunny Leonie) ਨੂੰ ਵੀ ਅਸਿੱਧੇ ਤੌਰ ‘ਤੇ ਸਿਆਸੀ ਪਿੱਚ ‘ਤੇ ਘਸੀਟ ਲਿਆ ਹੈ । ਬਾਲੀਵੁਡ ਸਟਾਰ ਉਰਮਿਲਾ ਮਾਤੋਂਡਕਰ ਜਦੋਂ ਕਾਂਗਰਸ ਵਿੱਚ ਸ਼ਾਮਲ ਹੋਈ ਸੀ ਤਾਂ ਕੰਗਨਾ ਨੇ ਮਾੜੀ ਟਿੱਪਣੀ ਕਰਦੇ ਹੋਏ ਸਾਥੀ ਅਦਾਕਾਰਾ ਨੂੰ ‘ਸਾਫਟ ਪੋਰਨ ਸਟਾਰ’ ਗਿਆ ਸੀ । ਹੁਣ ਜਦੋਂ ਉਨ੍ਹਾਂ ‘ਤੇ ਸਵਾਲ ਚੁੱਕੇ ਜਾਣ ਲੱਗੇ ਹਨ ਤਾਂ ਕੰਗਨਾ ਨੇ ਪੁੱਛਿਆ ‘ਕੀ ਸਾਫਟ ਪੋਰਨ ਜਾਂ ਪੋਰਨ ਸਟਾਰ ਇੱਕ ਬੁਰਾ ਸ਼ਬਦ ਹੈ? ਮੈਨੂੰ ਲੱਗਦਾ ਹੈ ਨਹੀਂ,ਇਸ ‘ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਹੈ । ਇਹ ਸਿਰਫ ਸ਼ਬਦ ਹੈ ਜਿਸ ਦੀ ਸਮਾਜ ਵਿੱਚ ਕੋਈ ਥਾਂ ਨਹੀਂ ਹੈ । ਸੰਨੀ ਲਉਨੀ ਨੂੰ ਪੁੱਛੋ ਕਿ ਸਾਡੇ ਦੇਸ਼ ਵਿੱਚ ਪੋਰਨ ਸਟਾਰਾਂ ਨੂੰ ਕਿੰਨਾ ਸਨਮਾਨ ਮਿਲ ਦਾ ਹੈ । ਯਾਨੀ ਕੰਗਨਾ ਉਰਮਿਲਾ ‘ਤੇ ਸਫਾਈ ਦਿੰਦੇ ਹੋਏ ਸੰਨੀ ਲਿਉਨੀ ‘ਤੇ ਵੀ ਸਵਾਲ ਖੜੇ ਕਰ ਗਈ ।
ਕੌਮੀ ਕਾਂਗਰਸ ਦੀ ਚੀਫ ਸਪੋਕਸਪਰਸਨ ਸੁਪ੍ਰਿਆ ਸ਼੍ਰੀਨੇਤ ਵੱਲੋਂ ਕੰਗਨਾ ‘ਤੇ ਕੀਤਾ ਗਿਆ ਇੱਕ ਟਵੀਟ ਕਾਫੀ ਵਿਵਾਦਾਂ ਵਿੱਚ ਆਇਆ ਸੀ । ਜਦੋਂ ਬੀਜੇਪੀ ਨੇ ਕੰਗਨਾ ਨੂੰ ਮੰਡੀ ਤੋਂ ਉਮੀਦਵਾਰ ਬਣਾਇਆ ਸੀ ਤਾਂ ਸੁਪ੍ਰਿਆ ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਸੀ । ਪੋਸਟ ਵਿੱਚ ਕੰਗਨਾ ਦੀ ਇੱਕ ਤਸਵੀਰ ਪਾਈ ਗਈ ਸੀ। ਇਸ ਤਸਵੀਰ ਦੇ ਨਾਲ ਲਿਖਿਆ ਸੀ ਕਿ ਬਜ਼ਾਰ ਵਿੱਚ ਕੀਮਤ ਕੀ ਹੈ, ਕੋਈ ਦੱਸ ਸਕਦਾ ਹੈ? ਇਹ ਪੋਸਟ ਕਾਫੀ ਵਾਇਰਲ ਹੋਇਆ ਸੀ ਹਾਲਾਂਕਿ ਸੁਪ੍ਰਿਆ ਨੇ ਸਫਾਈ ਦਿੰਦੇ ਹੋਏ ਕਿਹਾ ਮੇਰੀ ਇਹ ਸੋਚ ਨਹੀਂ ਹੋ ਸਕਦੀ ਹੈ। ਮੇਰੇ ਹੈਂਡਲ ਕਈ ਲੋਕ ਯੂਜ਼ ਕਰਦੇ ਹਨ ਉਨ੍ਹਾਂ ਦੇ ਵੱਲੋਂ ਅਜਿਹਾ ਕੀਤਾ ਗਿਆ ਹੋ ਸਕਦਾ ਹੈ । ਇਸ ਤੋਂ ਬਾਅਦ ਕੰਗਨਾ ਨੇ ਇਮੋਸ਼ਨ ਕਾਰਡ ਖੇਡ ਦੇ ਹੋਏ ਕਿਹਾ ਸੀ ਕਿ ਮੰਡੀ ਨੂੰ ਛੋਟੀ ਕਾਸ਼ੀ ਕਿਹਾ ਜਾਂਦਾ ਹੈ । ਸੁਪ੍ਰਿਆ ਨੇ ਮੰਡੀ ਦੇ ਲੋਕਾਂ ਅਪਮਾਨ ਕੀਤਾ ਹੈ ।
ਸੁਪ੍ਰਿਆ ਸ਼੍ਰੀਨੇਤ ਦੇ ਇਸ ਵਿਵਾਦ ਬਿਆਨ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਖਿਲਾਫ ਐਕਸ਼ਨ ਵੀ ਲਿਆ ਹੈ । ਉਨ੍ਹਾਂ ਦਾ ਯੂਪੀ ਦੇ ਮਹਾਰਾਜਗੰਜ ਤੋਂ ਟਿਕਟ ਕੱਟ ਦਿੱਤਾ ਗਿਆ ਹੈ । ਜਦਿਕ ਸੁਪ੍ਰਿਆ ਦਾ ਕਹਿਣਾ ਹੈ ਕਿ ਪਾਰਟੀ ਚਾਹੁੰਦੀ ਹੈ ਕਿ ਮੈਂ ਆਈਟੀ ਸੈੱਲ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਵਾ ।