India Manoranjan Punjab

ਦਿਲਜੀਤ ਤੇ ਪ੍ਰਭਾਸ ਦਾ ਗਾਣਾ ‘Bhairava Anthem’ ਰਿਲੀਜ਼! ਪ੍ਰਭਾਸ ਨੇ ਸਜਾਈ ‘ਤੁਰਲੇ ਵਾਲੀ ਪੱਗ’ ਐਕਸ ’ਤੇ ਕਰ ਰਿਹਾ ਟਰੈਂਡ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – ਪੰਜਾਬੀ ਸਟਾਰ ਦਿਲਜੀਤ ਦੁਸਾਂਝ ਦੀ ਚੁਫ਼ੇਰੇ ਬੱਲੇ-ਬੱਲੇ ਹੋ ਰਹੀ ਹੈ। ਅੱਜ ਸਵੇਰ ਦਾ ਉਨ੍ਹਾਂ ਦਾ ਨਾਂ ਐਕਸ ’ਤੇ ਟਰੈਂਡ ਕਰ ਰਿਹਾ ਹੈ। ਦਰਅਸਲ ਅੱਜ ਦਿਲਜੀਤ ਦੋਸਾਂਝ ਤੇ ਸਾਊਥ ਦੇ ਅਦਾਕਾਰ ਪ੍ਰਭਾਸ ਦਾ ਗਾਣਾ ‘Bhairava Anthem’ ਰਿਲੀਜ਼ ਹੋਇਆ ਹੈ ਜੋ ਫੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਬੀਤੇ ਦਿਨ ਵੀ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

 

View this post on Instagram

 

A post shared by DILJIT DOSANJH (@diljitdosanjh)

ਇਹ ਵੀਡੀਓ ਗਾਣੇ ‘Bhairava Anthem’ ਦੇ ਸ਼ੂਟ ਦੀ ਹੈ ਜੋ ਪ੍ਰਭਾਸ ਦੀ ਫ਼ਿਲਮ ‘Kalki 2898 AD’ ਦਾ ਹੈ। ਫਿਲਮ ਵਿੱਚ ਪ੍ਰਭਾਸ ਮੁੱਖ ਭੂਮਿਕਾ ਵਿੱਚ ਹਨ ਜਿਸ ਵਿੱਚ ਅਮਿਤਾਭ ਬੱਚਨ, ਕਮਲ ਹਾਸਨ, ਦੀਪਿਕਾ ਪਾਦੁਕੋਣ, ਦਿਸ਼ਾ ਪਟਾਨੀ, ਅਤੇ ਬ੍ਰਹਮਾਨੰਦਮ ਪ੍ਰਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫ਼ਿਲਮ 27 ਜੂਨ ਨੂੰ ਰਿਲੀਜ਼ ਕੀਤੀ ਜਾ ਰਹੀ ਹੈ।

ਇਸ ਵੀਡੀਓ ਵਿੱਚ ਦਿਲਜੀਤ ਦੋਸਾਂਝ ਸਾਊਥ ਦੇ ਸੁਪਰਸਟਾਰ ਪ੍ਰਭਾਸ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਦੀ ਖ਼ਾਸੀਅਤ ਇਹ ਹੈ ਕਿ ਪ੍ਰਭਾਸ ਦਿਲਜੀਤ ਦੀ ਵੇਸਭੂਸ਼ਾ ਵਿੱਚ ਨਜ਼ਰ ਆ ਰਹੇ ਹਨ। ਪ੍ਰਭਾਸ ਨੇ ਵੀ ਦਿਲਜੀਤ ਦੋਸਾਂਝ ਵਾਂਗ ਤੁਰਲੇ ਵਾਲੀ ਪੱਗ ਬੰਨ੍ਹੀ ਹੋਈ ਹੈ ਤੇ ਕਾਲੇ ਰੰਗ ਦਾ ਕੁੜਤਾ-ਚਾਦਰਾ ਪਾਇਆ ਹੋਇਆ ਹੈ। ਦਿਲਜੀਤ ਦੋਸਾਂਝ ਤੇ ਪ੍ਰਭਾਸ ਇਕੋ ਜਿਹੇ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ ਜੋ ਫੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ।

ਇਸ ਵੀਡੀਓ ਨੂੰ ਪੋਸਟ ਕਰਦਿਆਂ ਦਿਲਜੀਤ ਦੋਸਾਂਝ ਨੇ ਕੈਪਸ਼ਨ ਵਿੱਚ ਲਿਖਿਆ ਹੈ- “Bhairva Anthem Coming Soon PANJAB X SOUTH Panjabi Aa Gaye OYE.. Darling @actorprabhas ”

ਇਸ ਤੋਂ ਬਾਅਦ ਅੱਜ ਦਿਲਜੀਤ ਨੇ ਇਸ ਗੀਤ ਦੀ ਕਲਿੱਪ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਪੰਜਾਬੀ ਦੇ ਨਾਲ-ਨਾਲ ਸਾਊਥ ਦੀ ਭਾਸ਼ਾ ਵਿੱਚ ਵੀ ਗੀਤ ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਰੀਲ ਨੂੰ 2 ਘੰਟਿਆਂ ਵਿੱਚ 3 ਲੱਖ ਤੋਂ ਵੱਧ ਲਾਈਕ ਮਿਲ ਚੁੱਕੇ ਹਨ।

 

View this post on Instagram

 

A post shared by Saregama Telugu (@saregamatelugu)

ਪੂਰਾ ਗਾਣਾ ਯੂਟਿਊਬ ’ਤੇ ਰਿਲੀਜ਼ ਹੋ ਚੁੱਕਾ ਹੈ। 2 ਘੰਟਿਆਂ ਵਿੱਚ ਇਸ ਗਾਣੇ ਨੂੰ 337K ਵਿਊਜ਼ ਮਿਲ ਚੁੱਕੇ ਹਨ ਤੇ 55K ਲਾਈਕਸ ਮਿਲ ਚੁੱਕੇ ਹਨ। ਲੋਕ ਇਸ ਗਾਣੇ ਨੂੰ ਕਾਫ਼ੀ ਪਸੰਦ ਕਰ ਰਹੇ ਹਨ।