ਬਿਊਰੋ ਰਿਪੋਰਟ : ਕੈਨਡਾ ਦੀ ਧਰਤੀ ‘ਤੇ ਖਾਲਿਸਤਾਨੀ ਗਤਿਵਿਦਿਆ ਨੂੰ ਲੈਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਕਿਹਾ ਕੈਨੇਡਾ ਦੀ ਧਰਤੀ ‘ਤੇ ਸਾਰਿਆਂ ਨੂੰ ਬੋਲਣ ਦੀ ਆਜ਼ਾਦੀ ਹੈ,ਭਾਰਤ ਦੀ ਉਨ੍ਹਾਂ ਦੇ ਵੱਲ ਇਹ ਧਾਰਨਾ ਗਲਤ ਹੈ ਕਿ ਕੈਨੇਡਾ ਵਿੱਚ ਦਹਿਸ਼ਤਗਰਦ ਆਪਣੀ ਗਤਿਵਿਦਿਆਂ ਚੱਲਾ ਰਹੇ ਹਨ । ਟਰੂਡੋ ਦਾ ਇਹ ਬਿਆਨ ਭਾਰਤ ਵੱਲੋਂ ਜਤਾਏ ਗਏ ਇਤਰਾਜ਼ ਤੋਂ ਬਾਅਦ ਆਇਆ ਹੈ। ਸਿਰਫ਼ ਇਨ੍ਹਾਂ ਹੀ ਨਹੀਂ ਪੀਐੱਮ ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡਾ ਵੱਖ ਸੋਚ ਰੱਖਣ ਵਾਲਾ ਮੁਲਕ ਹੈ,ਇੱਥੇ ਨਿੱਜੀ ਆਜ਼ਾਦੀ ਵੱਲ ਖ਼ਾਸ ਧਿਆਨ ਦਿੱਤਾ ਜਾਂਦਾ ਹੈ । ਭਾਰਤ ਵੱਲੋਂ ਕੈਨੇਡਾ ਦੀ ਧਰਤੀ ‘ਤੇ ਸਿੱਖਾਂ ‘ਤੇ ਸਵਾਲ ਚੁੱਕਣਾ ਗਲਤ ਹੈ । ਉਨ੍ਹਾਂ ਦਾ ਮੁਲਕ ਦਹਿਸ਼ਤਗਰਦੀ ਦੇ ਖਿਲਾਫ ਹੈ ਅਤੇ ਇਸ ‘ਤੇ ਗੰਭੀਰਤਾ ਨਾਲ ਐਕਸ਼ਨ ਲੈਂਦਾ ਹੈ।
ਭਾਰਤ ਨੇ ਖਾਲਿਸਤਾਨੀ ਗਤਿਵਿਦਿਆਂ ਦਾ ਵਿਰੋਧ ਕੀਤਾ ਸੀ
ਭਾਰਤ ਸਰਕਾਰ ਨੇ ਕੈਨੇਡਾ ਦੀ ਧਰਤੀ ‘ਤੇ ਚੱਲ ਰਹੀਆਂ ਖਾਲਿਸਤਾਨੀ ਗਤਿਵਿਦਿਆਂ ਦਾ ਕਰੜਾ ਵਿਰੋਧ ਕੀਤਾ ਸੀ। ਘੱਲੂਘਾਰੇ ਦਿਹਾੜੇ ਦੌਰਾਨ ਸਜਾਏ ਗਏ ਨਗਰ ਕੀਰਤਨ ਵਿੱਚ ਕੈਨੇਡਾ ਦੇ ਬ੍ਰੈਮਪਟਨ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਝਾਂਕੀ ਕੱਢਣ ਅਤੇ ਇਸ ਦੇ ਬਾਅਦ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਅਦ ‘ਕਿਲ ਇੰਡੀਆ’ ਪੋਸਟਰ ਨੂੰ ਜਾਰੀ ਕਰਨ ‘ਤੇ ਕਿਹਾ ਸੀ ਇਸ ਤਰ੍ਹਾਂ ਨਾਲ ਦੋਵਾਂ ਮੁਲਕਾਂ ਦੇ ਰਿਸ਼ਤੇ ਪ੍ਰਭਾਵਿਤ ਹੋਣਗੇ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਦੇਸ਼ ਵਿੱਚ ਖਾਲਿਸਤਾਨੀ ਹਮਾਇਤੀਆਂ ਨੂੰ ਥਾਂ ਨਾ ਦੇਣ । ਇਸ ਨਾਲ ਉਨ੍ਹਾਂ ਦੇ ਭਾਰਤ ਨਾਲ ਰਿਸ਼ਤੇ ਪ੍ਰਭਾਵਿਤ ਹੋ ਸਕਦੇ ਹਨ ।
ਖਾਲਿਸਤਾਨੀ ਹਮਾਇਤੀਆਂ ਵੱਲੋਂ ਪਿਛਲੇ ਦਿਨਾਂ ਦੌਰਾਨ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ‘ਕਿਲ ਇੰਡੀਆ’ ਪੋਸਟਰ ਜਾਰੀ ਕੀਤਾ ਗਿਆ ਸੀ । ਇਸ ਵਿੱਚ ਦੱਸਿਆ ਗਿਆ ਸੀ ਕਿ 8 ਜੁਲਾਈ ਨੂੰ ਕੈਨੇਡਾ ਵਿੱਚ ਕਤਲ ਦੇ ਵਿਰੋਧ ਵਿੱਚ ਫ੍ਰੀਡਮ ਰੈਲੀ ਕੱਢੀ ਜਾਵੇਗੀ । ਪੋਸਟਰ ਵਿੱਚ ਕੈਨੇਡਾ ਦੇ ਓਟਾਵਾ ਵਿੱਚ ਭਾਰਤੀ ਸਫਾਰਤ ਖਾਨੇ ਦੇ ਹਾਈ ਕਮਿਸ਼ਨਰ ਸੰਜੀਵ ਕੁਮਾਰ ਵਰਮਾ ਅਤੇ ਟੋਰੰਟੋ ਵਿੱਚ ਕਾਉਂਸਲੇਟ ਜਨਰਲ ਅਪੂਰਵਾ ਸ਼੍ਰੀਵਾਸਤਵ ਦੀ ਫੋਟੋ ਲਗਾਈ ਗਈ ਸੀ । ਫੋਟੋ ਦੇ ਨਾਲ ਪੋਸਟਰ ‘ਤੇ ਲਿੱਖਿਆ ਸੀ ਕਿਲਰਸ ਇਨ ਟੋਰੰਟੋ ।