Punjab

ਪੁਲਿਸ ਨੇ ਜੋਗਾ ਸਿੰਘ ਨੂੰ ਕੀਤਾ ਗ੍ਰਿਫਤਾਰ ! ਪਪਲਪ੍ਰੀਤ ਨੂੰ ਮੁੜ ਪੰਜਾਬ ਲੈ ਕੇ ਆਇਆ ਸੀ !

ਬਿਊਰੋ ਰਿਪੋਰਟ : ਅੰਮ੍ਰਿਤਸਰ ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਨਜ਼ਦੀਕੀ ਸਾਥੀ ਜੋਗਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਅੰਮ੍ਰਿਤਸਰ ਦੇ ਬਾਰਡ ਰੇਂਜ ਦੇ ਡੀਆਈਜੀ ਨੇ ਇਸ ਦੀ ਤਸਦੀਕ ਕੀਤੀ ਗਈ ਹੈ। ਅੰਮ੍ਰਿਤਸਰ ਰੂਰਲ ਦੇ ਐੱਸਐੱਸਪੀ ਸਤਿੰਦਰ ਸਿੰਘ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਪੁਲਿਸ ਨੇ ਜੁਆਇੰਟ ਆਪਰੇਸ਼ਨ ਦੌਰਾਨ ਜੋਗਾ ਸਿੰਘ ਨੂੰ ਸਰਹੰਦ ਤੋਂ ਗ੍ਰਿਫਤਾਰੀ ਕੀਤੀ ਗਿਆ ਹੈ,ਉਹ ਹਰਿਆਣਾ ਵਿੱਚ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਦੱਸਿਆ ਸ਼ਨਿੱਚਰਵਾਰ ਦੁਪਹਿਰ ਵੇਲੇ ਜੋਗਾ ਸਿੰਘ ਦੀ ਗ੍ਰਿਫਤਾਰੀ ਹੋਈ ਹੈ । ਡੀਆਈਜੀ ਨੇ ਕਿਹਾ ਪੰਜਾਬ ਤੋਂ ਬਾਹਰ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਸਿੰਘ ਨਾਲ ਰਹੇ ਪਰ ਜੋਗਾ ਸਿੰਘ 18 ਮਾਰਚ ਤੋਂ 28 ਮਾਰਚ ਤੱਕ ਸਿੱਧਾ ਅੰਮ੍ਰਿਤਪਾਲ ਸਿੰਘ ਦੇ ਨਾਲ ਰਾਬਤੇ ਵਿੱਚ ਸੀ। ਪੀਲੀਭੀਤ ਵਿੱਚ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਸਿੰਘ ਦੇ ਰਹਿਣ ਦਾ ਇੰਤਜ਼ਾਮ ਜੋਗਾ ਸਿੰਘ ਨੇ ਹੀ ਕੀਤਾ ਸੀ। SSP ਸਤਿੰਦਰ ਸਿੰਘ ਨੇ ਦੱਸਿਆ ਕਿ ਜੋਗਾ ਸਿੰਘ ਹੀ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਨੂੰ ਮੁੜ ਤੋਂ ਪੰਜਾਬ 27 ਮਾਰਚ ਨੂੰ ਲੈਕੇ ਆਇਆ ਸੀ ਉਸ ਨੇ ਹੀ ਗੱਡੀਆਂ ਦਾ ਇੰਤਜ਼ਾਮ ਕੀਤਾ ਸੀ,27 ਅਤੇ 28 ਮਾਰਚ ਨੂੰ ਚਾਰੋ ਇਕੱਠੇ ਹੁਸ਼ਿਆਰਪੁਰ ਪਹੁੰਚੇ ਸਨ। ਪਪਲਪ੍ਰੀਤ ਸਿੰਘ ਜੋਗਾ ਸਿੰਘ ਅਤੇ ਗੁਰਸੰਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦਕਿ ਅੰਮ੍ਰਿਤਪਾਲ ਸਿੰਘ ਹੁਣ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ ।

ਡੀਆਈਜੀ ਨੇ ਦੱਸਿਆ ਕਿ ਜੋਗਾ ਸਿੰਘ ਤੋਂ ਪੁੱਛ-ਗਿੱਛ ਹੋ ਰਹੀ ਹੈ ਉਸ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ । ਹੁਸ਼ਿਆਪੁਰ ਵਿੱਚ 28 ਮਾਰਚ ਨੂੰ ਜੋਗਾ ਸਿੰਘ ਦੇ ਖਿਲਾਫ ਆਮਰਸ ਐਕਟ ਦਾ ਕੇਸ ਦਰਜ ਕੀਤਾ ਗਿਆ ਸੀ। ਡੀਆਈਜੀ ਨੇ ਕਿਹਾ ਪੁਲਿਸ ਕੋਲ ਕਾਫੀ ਲੀਡ ਹਨ ਇਸੇ ਦੇ ਅਧਾਰ ‘ਤੇ ਪਹਿਲਾਂ ਪਪਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਫਿਰ ਹੁਣ ਜੋਗਾ ਸਿੰਘ ਦੀ ਗ੍ਰਿਫਤਾਰੀ ਹੋਈ ਹੈ। ਹਾਲਾਂਕਿ ਪੁਲਿਸ ਨੇ ਇਹ ਨਹੀਂ ਦੱਸਿਆ ਹੈ ਕਿ ਜੋਗਾ ਸਿੰਘ ਖਿਲਾਫ NSA ਅਧੀਨ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ । ਡੀਆਈਜੀ ਨੇ ਇੰਨਾਂ ਜ਼ਰੂਰ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਹੋਰ ਜਾਣਕਾਰੀ ਸਾਂਝੀ ਕਰਨਗੇ । ਹੁਣ ਤੱਕ 9 ਲੋਕਾਂ ਖਿਲਾਫ NSA ਅਧੀਨ ਕਾਰਵਾਈ ਕੀਤੀ ਜਾ ਚੁੱਕੀ ਹੈ ਜਿੰਨਾਂ ਨੂੰ ਅਸਾਮ ਵਿੱਚ ਬੰਦ ਕੀਤਾ ਗਿਆ ਹੈ ।