ਦੁਮਕਾ : ਝਾਰਖੰਡ (Jharkhand) ਦੇ ਦੁਮਕਾ ਜ਼ਿਲੇ ‘ਚ ਇਕ ਵਾਰ ਫਿਰ ਪੈਟਰੋਲ ਕਾਂਡ(dumka petrol incident) ਦਾ ਮਾਮਲਾ ਸਾਹਮਣੇ ਆਇਆ। ਜਰਮੁੰਡੀ ਥਾਣਾ ਖੇਤਰ ਦੇ ਪਿੰਡ ਭਲਕੀ ‘ਚ ਪਿਆਰ ‘ਚ ਪਾਗਲ ਨੌਜਵਾਨ ਨੇ ਇਕ ਮੁਟਿਆਰ ‘ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ। ਗੰਭੀਰ ਹਾਲਤ ‘ਚ ਝੁਲਸ ਗਈ ਲੜਕੀ ਮਾਰੂਤੀ ਕੁਮਾਰੀ ਨੂੰ ਦੁਮਕਾ ਦੇ ਫੁਲੋ ਝਾਨੋ ਮੈਡੀਕਲ ਕਾਲਜ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਾਰੂਤੀ ਮੂਲ ਰੂਪ ਤੋਂ ਜਰਮੁੰਡੀ ਥਾਣਾ ਖੇਤਰ ਦੇ ਪਿੰਡ ਭੈਰੋਪੁਰ ਦਾ ਰਹਿਣ ਵਾਲੀ ਹੈ, ਜਦੋਂਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਰਾਜੇਸ਼ ਰਾਉਤ ਹੰਸਡੀਹਾ ਥਾਣਾ ਖੇਤਰ ਦੇ ਮਹੇਸ਼ਪੁਰ ਪਿੰਡ ਦਾ ਰਹਿਣ ਵਾਲਾ ਹੈ। ਮਾਰੂਤੀ ਜਰਮੁੰਡੀ ਥਾਣਾ ਖੇਤਰ ਦੇ ਭਲਕੀ ਵਿੱਚ ਆਪਣੀ ਨਾਨੀ ਦੇ ਘਰ ਰਹਿੰਦੀ ਸੀ ਅਤੇ ਬੀਤੀ ਰਾਤ ਵੀ ਆਪਣੀ ਨਾਨੀ ਨਾਲ ਸੁੱਤੀ ਸੀ। ਰਾਤ ਕਰੀਬ 1 ਵਜੇ ਸਨਕੀ ਰਾਜੇਸ਼ ਰਾਉਤ ਲੜਕੀ ਦੀ ਨਾਨੀ ਦੇ ਘਰ ਪਹੁੰਚਿਆ ਅਤੇ ਸੁੱਤੀ ਹਾਲਤ ਵਿਚ ਮਾਰੂਤੀ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਇਸ ਦੇ ਨਾਲ ਹੀ ਸੀਐਮ ਹੇਮੰਤ ਸੋਰੇਨ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਮਿਲ ਗਈ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇਗੀ।
ਸਨਕੀ ਪ੍ਰੇਮੀ ਨੇ ਪਹਿਲਾਂ ਹੀ ਦਿੱਤੀ ਸੀ ਸਾੜਨ ਦੀ ਧਮਕੀ
ਮਾਰੂਤੀ ਕੁਮਾਰੀ ਅਤੇ ਰਾਜੇਸ਼ ਰਾਉਤ 2019 ਤੋਂ ਦੋਸਤ ਸਨ। ਰਾਜੇਸ਼ ਰਾਉਤ ਦਾ ਫਰਵਰੀ 2022 ਵਿੱਚ ਵਿਆਹ ਹੋ ਗਿਆ ਸੀ। ਉਸ ਤੋਂ ਬਾਅਦ ਮਾਰੂਤੀ ਦੇ ਪਰਿਵਾਰ ਵਾਲੇ ਵੀ ਉਸ ਦੇ ਵਿਆਹ ਲਈ ਲਾੜੇ ਦੀ ਭਾਲ ਵਿਚ ਸਨ। ਪਰ ਰਾਜੇਸ਼ ਰਾਉਤ ਨੇ ਕਿਹਾ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਾਂਗਾ ਅਤੇ ਜੇਕਰ ਤੂੰ ਵਿਆਹ ਨਾ ਕੀਤਾ ਤਾਂ ਦੁਮਕਾ ਵਿੱਚ ਪੈਟਰੋਲ ਦੀ ਘਟਨਾ ਵਾਂਗ ਸਾੜ ਕੇ ਮਾਰ ਦਿਆਂਗਾ ਅਤੇ ਇਸੇ ਲੜੀ ਤਹਿਤ ਬੀਤੀ ਰਾਤ ਇਹ ਘਟਨਾ ਵਾਪਰੀ। ਰਾਜੇਸ਼ ਨੇ ਦਰਵਾਜ਼ਾ ਤੋੜ ਕੇ ਮਾਰੂਤੀ ਦੇ ਘਰ ਦਾਖਲ ਹੋ ਕੇ ਉਸ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।
ਲੜਕੀ ਨੂੰ ਹਸਪਤਾਲ ਲਿਜਾਇਆ ਗਿਆ
ਗੰਭੀਰ ਰੂਪ ‘ਚ ਝੁਲਸ ਗਈ ਲੜਕੀ ਨੂੰ ਦੁਮਕਾ ਦੇ ਫੁਲੋ ਝਾਂਨੋ ਮੈਡੀਕਲ ਕਾਲਜ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਰਾਂਚੀ ਰਿਮਸ ਰੈਫਰ ਕਰ ਦਿੱਤਾ ਗਿਆ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਇਸ ਮਾਮਲੇ ‘ਚ ਮੁਲਜ਼ਮ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਫਿਲਹਾਲ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ।
ਇਸ ਸਬੰਧੀ ਜਾਰਮੰਡੀ ਦੇ ਐਸਡੀਪੀਓ ਸ਼ਵਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਰਾਜੇਸ਼ ਨੇ ਮਾਰੂਤੀ ਨੂੰ ਅੱਗ ਲਗਾ ਕੇ ਸਾੜ ਦਿੱਤਾ। ਕੁੜੀ ਬਾਲਗ ਹੈ। ਪੁਲਿਸ ਨੇ ਮੁਲਜ਼ਮ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ 23 ਅਗਤ ਨੂੰ 16 ਸਾਲਾ ਨਾਬਾਲਗ ਲੜਕੀ ਨਾਲ ਵੀ ਪੈਟਰੋਲ ਕਾਂਡ ਵਾਪਰਿਆ ਸੀ, ਜਿਸਦੀ ਜਾਂਚ ਹਾਲੇ ਤੱਕ ਚੱਲ ਰਹੀ ਹੈ।