The Khalas Tv Blog International ਯਰੂਸ਼ਲਮ ਵਿੱਚ ਫਿਰ ਝੜਪ, ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿੱਚ ਖਿੱਚਧੂਹ
International

ਯਰੂਸ਼ਲਮ ਵਿੱਚ ਫਿਰ ਝੜਪ, ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿੱਚ ਖਿੱਚਧੂਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਯਰੂਸ਼ਲਮ ਵਿੱਚ ਬੀਤੇ ਸ਼ਨੀਵਾਰ ਨੂੰ ਫਿਲਸਤੀਨੀਆਂ ਅਤੇ ਇਜਰਾਇਲੀ ਪੁਲਿਸ ਵਿਚਾਲੇ ਲਗਾਤਾਰ ਝੜਪ ਜਾਰੀ ਹੈ। ਇਸ ਦੌਰਾਨ ਕਈ ਲੋਕ ਜਖਮੀ ਹੋਏ ਹਨ। ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੇ ਪੱਥਰ ਸੁੱਟੇ ਹਨ ਤੇ ਪੁਰਾਣੇ ਸ਼ਹਿਰ ਦੇ ਗੇਟ ‘ਤੇ ਅੱਗ ਲਾਈ ਹੈ। ਜਵਾਬ ਵਿੱਚ ਪੁਲਿਸ ਨੇ ਸਟੇਨ ਗ੍ਰਨੇਡ ਅਤੇ ਵਾਟਰ ਕੈਨਨ ਵਰਤੀ ਹੈ।

ਇਸ ਦੌਰਨ 80 ਫਲਸਤੀਨੀ ਜਖ਼ਮੀ ਹੋਏ ਹਨ ਤੇ 14 ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ ਹੈ। ਜ਼ਿਕਰਯੋਗ ਹੈ ਕਿ ਹਿੰਸਾਂ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਹੋਈ ਸੀ। ਉਸ ਵੇਲੇ ਵੀ 200 ਤੋਂ ਵੱਧ ਫਲਸਤੀਨੀ ਜ਼ਖਮੀ ਹੋਏ ਸਨ। ਦੱਸ ਦਈਏ ਕਿ ਹਜ਼ਾਰਾਂ ਮੁਸਲਮਾਨ ਅਲ ਅਕਸਾ ਮਸਜਿਦ ਦੇ ਗੇਟ ‘ਤੇ ਲਾਇਵਾਤ ਅਲ ਕਦਰ ਯਾਨੀ ਕਿ ਰਮਜਾਨ ਦੀ ਸਭ ਤੋਂ ਪਵਿੱਤਰ ਰਾਤ ਨੂੰ ਪ੍ਰਾਥਨਾ ਲਈ ਇਕੱਠੇ ਹੋਏ ਸਨ।

ਸ਼ਨੀਵਾਰ ਦੀ ਸਵੇਰ ਇਜਰਾਇਲੀ ਪੁਲਿਸ ਨੇ ਮਸਜਿਦ ਵੱਲ ਜਾਂਦਿਆਂ ਕਈ ਬੱਸਾਂ ਨੂੰ ਰੋਕ ਲਿਆ ਸੀ। ਇਸ ਮੌਕੇ ਇਸ 27 ਸਾਲ ਦੇ ਮਹਿਮੂਦ ਅਲ ਮਰਬੂਆ ਨੇ ਸਮਾਚਾਰ ਇਜੰਸੀ ਰਾਇਟਰ ਨੂੰ ਦੱਸਿਆ ਕਿ ਉਹ ਸਾਨੂੰ ਨਮਾਜ਼ ਅਦਾ ਨਹੀਂ ਕਰਨ ਦਿੰਦੇ ਅਤੇ ਹਰ ਰੋਜ ਲੜਾਈ ਹੁੰਦੀ ਹੈ। ਇਜਰਾਇਲ ਦੇਸ਼ ਦੇ ਪ੍ਰਧਾਨਮੰਤਰੀ ਬਿਨਿਯਾਮਿਨ ਨੇਤਨਾਹੂ ਨੇ ਦੱਸਿਆ ਕਿ ਸਾਡਾ ਦੇਸ਼ ਕਾਨੂੰਨ ਪ੍ਰਬੰਧ ਠੀਕ ਕਰਨ ਲਈ ਜਿੰਮੇਦਾਰੀ ਨਾਲ ਕੰਮ ਕਰ ਰਿਹਾ ਹੈ।


ਦੱਸ ਦਈਏ ਕਿ ਅਲ ਅਕਸਾ ਮਸਜਿਦ ਜੋ ਕਿ ਪੁਰਾਣੇ ਯਰੂਸ਼ਲਮ ਸ਼ਹਿਰ ਵਿਚ ਹੈ, ਉਸ ਨੂੰ ਮੁਸਲਮਾਨਾਂ ਦੀ ਸਭ ਤੋਂ ਪਵਿੱਤਰ ਥਾਂ ਵਿੱਚੋਂ ਮੰਨਿਆਂ ਜਾਂਦਾ ਹੈ। ਪਰ ਇਸ ਥਾਂ ‘ਤੇ ਯਹੂਦੀਆਂ ਦਾ ਪਵਿੱਤਰ ਮਾਉਂਟ ਮੰਦਿਰ ਵੀ ਹੈ। ਦੋਸ਼ ਲੱਗ ਰਹੇ ਹਨ ਕਿ ਜਮੀਨ ਦੇ ਇਸ ਹਿੱਸੇ ਉਤੇ ਹੱਕ ਜਤਾਉਣ ਵਾਲੇ ਯਹੂਦੀ ਫਲਸਤੀਨੀਆਂ ਨੂੰ ਬੇਦਖਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Exit mobile version